ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ ॥
Those who meditate in remembrance on the True Guru - the darkness of their eyes is removed in an instant.
ਜਿਸ ਗੁਰੂ ਦਾ ਸਿਮਰਨ ਕੀਤਿਆਂ, ਅੱਖਾਂ ਦੇ ਛੌੜ ਖਿਨ ਵਿਚ ਕੱਟੇ ਜਾਂਦੇ ਹਨ, ਨਯਨ = ਨੇਤ੍ਰ, ਅੱਖਾਂ। ਤਿਮਰ = ਹਨੇਰਾ।
ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ ॥
Those who meditate in remembrance on the True Guru within their hearts, are blessed with the Lord's Name, day by day.
ਜਿਸ ਗੁਰੂ ਦਾ ਸਿਮਰਨ ਕੀਤਿਆਂ ਹਿਰਦੇ ਵਿਚ ਹਰੀ ਦਾ ਨਾਮ ਦਿਨੋ ਦਿਨ (ਵਧੀਕ ਜੰਮਦਾ ਹੈ); ਰਿਦੈ = ਹਿਰਦੇ ਵਿਚ।
ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ ॥
Those who meditate in remembrance on the True Guru within their souls - the fire of desire is extinguished for them.
ਜਿਸ ਗੁਰੂ ਨੂੰ ਸਿਮਰਿਆਂ (ਜੀਵ) ਹਿਰਦੇ ਦੀ ਤਪਤ ਮਿਟਾਉਂਦਾ ਹੈ,
ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ ॥
Those who meditate in remembrance on the True Guru, are blessed with wealth and prosperity, supernatural spiritual powers and the nine treasures.
ਜਿਸ ਗੁਰੂ ਨੂੰ ਯਾਦ ਕਰ ਕੇ (ਜੀਵ) ਰਿੱਧੀਆਂ ਸਿੱਧੀਆਂ ਤੇ ਨੌ ਨਿਧੀਆਂ ਪਾ ਲੈਂਦਾ ਹੈ;
ਸੋਈ ਰਾਮਦਾਸੁ ਗੁਰੁ ਬਲੵ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ॥
So speaks BALL the poet: Blessed is Guru Raam Daas; joining the Sangat, the Congregation, call Him blessed and great.
ਬਲ੍ਯ੍ਯ (ਕਵੀ) ਆਖਦਾ ਹੈ- ਸੰਗਤ ਵਿਚ ਮਿਲ ਕੇ ਉਸ (ਗੁਰੂ) ਨੂੰ ਆਖੋ-'ਤੂੰ ਧੰਨ ਹੈਂ, ਤੂੰ ਧੰਨ ਹੈਂ', ਭਣਿ = ਆਖ।
ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ ॥੫॥੫੪॥
Meditate on the True Guru, O men, through Whom the Lord is obtained. ||5||54||
ਜਿਸ ਗੁਰੂ ਰਾਮਦਾਸ ਜੀ ਦੀ ਚਰਨੀਂ ਲੱਗ ਕੇ ਪ੍ਰਭੂ ਨੂੰ ਮਿਲੀਦਾ ਹੈ, ਹੇ ਜਨੋ! ਉਸ ਗੁਰੂ ਨੂੰ ਸਿਮਰੋ ॥੫॥੫੪॥ ਲਗਿ = (ਚਰਨੀਂ) ਲੱਗ ਕੇ। ਨਰਹੁ = ਹੇ ਮਨੁੱਖੋ! ॥੫॥੫੪॥