ਗੂਜਰੀ ਮਹਲਾ ੧ ॥
Goojaree, First Mehl:
ਗੂਜ਼ਰੀ ਪਹਿਲੀ ਪਾਤਿਸ਼ਾਹੀ।
ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨ ਪਰਹਿ ਸੁਮਾਰ ॥
Those who beg of God the Great Giver - their numbers cannot be counted.
ਹੇ ਦਾਤਾਰ ਪ੍ਰਭੂ! ਬੇਅੰਤ ਜੀਵ (ਤੇਰੇ ਦਰ ਤੋਂ ਦਾਤਾਂ) ਮੰਗਦੇ ਹਨ ਉਹਨਾਂ ਦੀ ਗਿਣਤੀ ਦੇ ਅੰਤ ਨਹੀਂ ਪੈ ਸਕਦੇ। ਕਵਨ ਕਵਨ = ਕੇਹੜੇ ਕੇਹੜੇ? ਜਾਚਹਿ = ਮੰਗਦੇ ਹਨ। ਪ੍ਰਭ ਦਾਤੇ = ਹੇ ਦਾਤਾਰ ਪ੍ਰਭੂ! ਤਾ ਕੇ = ਉਹਨਾਂ ਜੀਵਾਂ ਦੇ। ਸੁਮਾਰ = ਗਿਣਤੀ, ਲੇਖੇ।
ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥੧॥
You, Almighty True Lord, fulfill the desires within their hearts. ||1||
ਜਿਹੋ ਜਿਹੀ (ਕਿਸੇ ਦੇ) ਧੁਰ ਅੰਦਰ (ਮੰਗਣ ਦੀ) ਭੁੱਖ ਹੁੰਦੀ ਹੈ, ਹੇ ਦੇਣਹਾਰ ਪ੍ਰਭੂ! ਤੂੰ (ਪੂਰੀ ਕਰਦਾ ਹੈਂ), ਤੂੰ ਸਦਾ-ਥਿਰ ਹੈਂ ਤੇ ਦਾਤਾਂ ਦੇਣ ਜੋਗਾ ਹੈਂ ॥੧॥ ਅਭ ਅੰਤਰਿ = {अभ्यन्तरि} ਧੁਰ ਅੰਦਰ, ਮਨ ਵਿਚ। ਸਚੁ = ਸਦਾ-ਥਿਰ ਰਹਿਣ ਵਾਲਾ ॥੧॥
ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥
O Dear Lord, chanting, deep meditation, self-discipline and truth are my foundations.
ਹੇ ਪ੍ਰਭੂ ਜੀ! ਤੇਰਾ ਨਾਮ ਹੀ (ਸਾਡੇ ਵਾਸਤੇ) ਜਪ ਹੈ ਤਪ ਹੈ ਸੰਜਮ ਹੈ, ਤੇਰਾ ਨਾਮ ਹੀ (ਸਾਡੇ ਵਾਸਤੇ) ਸਦਾ-ਥਿਰ ਰਹਿਣ ਵਾਲਾ ਆਸਰਾ ਹੈ, ਐ ਜੀ = ਹੇ ਪ੍ਰਭੂ ਜੀ! ਸਚੁ ਅਧਾਰੁ = ਸਦਾ-ਥਿਰ ਰਹਿਣ ਵਾਲਾ ਆਸਰਾ।
ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ ਰਹਾਉ ॥
Bless me with Your Name, Lord, that I may find peace. Your devotional worship is a treasure over-flowing. ||1||Pause||
(ਸਾਨੂੰ ਜੀਵਾਂ ਨੂੰ) ਆਪਣਾ ਨਾਮ ਦੇਹ (ਤੇਰੇ ਨਾਮ ਦੀ ਬਰਕਤਿ ਨਾਲ ਹੀ) ਆਤਮਕ ਆਨੰਦ ਮਿਲਦਾ ਹੈ (ਇਸ ਪਦਾਰਥ ਦੀ ਤੇਰੇ ਘਰ ਵਿਚ ਕੋਈ ਕਮੀ ਨਹੀਂ ਹੈ) ਤੇਰੀ ਭਗਤੀ ਦੇ (ਤੇਰੇ ਪਾਸ) ਖ਼ਜ਼ਾਨੇ ਭਰੇ ਪਏ ਹਨ ॥੧॥ ਰਹਾਉ ॥ ਭੰਡਾਰ = ਖ਼ਜ਼ਾਨੇ ॥੧॥ ਰਹਾਉ ॥
ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ॥
Some remain absorbed in Samaadhi, their minds fixed lovingly on the One Lord; they reflect only on the Word of the Shabad.
(ਹੇ ਕਰਤਾਰ!) ਤਦੋਂ ਤੂੰ ਆਪ ਹੀ ਅਫੁਰ ਅਵਸਥਾ ਵਿਚ (ਆਪਣੇ ਅੰਦਰ) ਸੁਰਤਿ ਜੋੜ ਕੇ ਸਮਾਧੀ ਲਾਈ ਬੈਠਾ ਸੀ, ਤੂੰ ਇਕੱਲਾ ਆਪ ਹੀ ਆਪਣੇ ਇਰਾਦੇ ਨੂੰ ਸਮਝਦਾ ਸੀ, ਸੁੰਨ = {शुन्य} ਸੁੰਞ, ਉਹ ਅਵਸਥਾ ਜਿਥੇ ਕੋਈ ਫੁਰਨਾ ਨਾਹ ਉਠੇ। ਰਹਹਿ = ਤੂੰ ਰਹਿੰਦਾ ਹੈਂ। ਏਕਾ ਏਕੀ = ਤੂੰ ਇਕੱਲਾ ਹੀ। ਸਬਦੁ = ਬਚਨ, ਹੁਕਮ, ਇਰਾਦਾ।
ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ ॥੨॥
In that state, there is no water, land, earth or sky; only the Creator Lord Himself exists. ||2||
ਜਦੋਂ ਤੂੰ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਸੀ, ਤਦੋਂ ਨਾਹ ਪਾਣੀ ਸੀ, ਨਾਹ ਸੁੱਕ ਸੀ, ਨਾਹ ਧਰਤੀ ਸੀ, ਨਾਹ ਆਕਾਸ਼ ਸੀ ॥੨॥ ਧਰਣਿ = ਧਰਤੀ। ਗਗਨੁ = ਆਕਾਸ਼। ਤਹ = ਤਦੋਂ। ਆਪੁ = ਆਪਣੇ ਆਪ ਨੂੰ। ਕਰਤਾਰ = ਹੇ ਕਰਤਾਰ! ॥੨॥
ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ ॥
There is no intoxication of Maya there, and no shadow, nor the infinite light of the sun or the moon.
ਤਦੋਂ ਨਾਹ ਇਹ ਮਾਇਆ ਸੀ, ਨਾਹ ਇਸ ਮਾਇਆ ਦੇ ਪ੍ਰਭਾਵ ਵਿਚ ਮਸਤ ਕੋਈ ਜੀਵ ਸੀ, ਨਾਹ ਤਦੋਂ ਸੂਰਜ ਸੀ, ਨਾਹ ਚੰਦ੍ਰਮਾ ਸੀ, ਨਾਹ ਹੀ ਕੋਈ ਹੋਰ ਜੋਤਿ ਸੀ। ਤਦਿ = ਤਦੋਂ। ਮਗਨੁ = ਮਸਤ (ਜੀਵ)। ਛਾਇਆ = ਮਾਇਆ ਦੇ ਪ੍ਰਭਾਵ (ਵਿਚ)। ਅਪਾਰ = ਅਪਰ, ਅਵਰ, ਕੋਈ ਹੋਰ।
ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਵਣ ਸਾਰ ॥੩॥
The eyes within the mind which see everything - with one glance, they see the three worlds. ||3||
ਹੇ ਪ੍ਰਭੂ! ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਤੇਰੀ ਅੱਖ, ਤਿੰਨਾਂ ਭਵਨਾਂ ਦੀ ਸਾਰ ਲੈ ਸਕਣ ਵਾਲੀ ਤੇਰੀ ਆਪਣੀ ਹੀ ਨਜ਼ਰ ਤੇਰੇ ਆਪਣੇ ਹੀ ਅੰਦਰ ਟਿਕੀ ਹੋਈ ਸੀ ॥੩॥ ਸਰਬ ਦ੍ਰਿਸਟਿ ਲੋਚਨ = ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਅੱਖ। ਅਭ ਅੰਤਰਿ = {अभ्यन्तर} (ਤੇਰੇ ਆਪਣੇ ਹੀ) ਧੁਰ ਅੰਦਰ। ਸਾਰ = ਸੰਭਾਲ ॥੩॥
ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥
He created air, water and fire, Brahma, Vishnu and Shiva - the whole creation.
ਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਅੱਗ (ਆਦਿਕ ਤੱਤ) ਰਚੇ, ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇ। ਤਿਨਿ = ਉਸ (ਪਰਮਾਤਮਾ) ਨੇ। ਕੀਆ = (ਜਦੋਂ) ਪੈਦਾ ਕੀਤਾ। ਮਹੇਸ = ਸ਼ਿਵ। ਅਕਾਰ = ਸਰੂਪ, ਵਜੂਦ, ਹਸਤੀ।
ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ ॥੪॥
All are beggars; You alone are the Great Giver, God. You give Your gifts according to Your own considerations. ||4||
ਹੇ ਪ੍ਰਭੂ! (ਇਹ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ) ਸਾਰੇ ਹੀ (ਤੇਰੇ ਪੈਦਾ ਕੀਤੇ ਜੀਵ ਤੇਰੇ ਦਰ ਦੇ) ਮੰਗਤੇ ਹਨ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ। (ਸਮਰੱਥ ਪ੍ਰਭੂ) ਆਪਣੀ ਵਿਚਾਰ ਅਨੁਸਾਰ (ਸਭ ਨੂੰ) ਦਾਤਾਂ ਦੇਂਦਾ ਹੈਂ ॥੪॥ ਜਾਚਿਕ = ਮੰਗਤੇ। ਕਰੇ = ਕਰਦਾ ਹੈ। ਅਪੁਨੈ ਬੀਚਾਰ = ਆਪਣੇ ਵਿਚਾਰ ਅਨੁਸਾਰ ॥੪॥
ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ ॥
Three hundred thirty million gods beg of God the Master; even as He gives, His treasures are never exhausted.
ਹੇ ਸਭ ਦੀ ਅਗਵਾਈ ਕਰਨ ਵਾਲੇ ਪ੍ਰਭੂ! ਤੇਤੀ ਕ੍ਰੋੜ ਦੇਵਤੇ (ਭੀ ਤੇਰੇ ਦਰ ਤੋਂ) ਮੰਗਦੇ ਹਨ। (ਉਹਨਾਂ ਨੂੰ ਦਾਤਾਂ) ਦੇ ਦੇ ਕੇ ਤੇਰੇ ਖ਼ਜ਼ਾਨਿਆਂ ਵਿਚ ਘਾਟਾ ਨਹੀਂ ਪੈਂਦਾ। ਕੋਟਿ ਤੇਤੀਸ = ਤੇਤੀ ਕ੍ਰੋੜ (ਦੇਵਤੇ)। ਨਾਇਕ = (ਸਭ ਦੀ) ਅਗਵਾਈ ਕਰਨ ਵਾਲਾ। ਤੋਟਿ = ਕਮੀ।
ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ ॥੫॥
Nothing can be contained in a vessel turned upside-down; Ambrosial Nectar pours into the upright one. ||5||
(ਮਾਇਕ ਪਦਾਰਥ ਤਾਂ ਸਭ ਨੂੰ ਮਿਲਦੇ ਹਨ, ਪਰ) ਸਰਧਾ-ਹੀਨ ਹਿਰਦੇ ਵਿਚ (ਤੇਰੇ ਨਾਮ-ਅੰਮ੍ਰਿਤ ਦੀ ਦਾਤ ਵਿਚੋਂ) ਕੁਝ ਭੀ ਨਹੀਂ ਟਿਕਦਾ, ਤੇ ਸਰਧਾ-ਭਰਪੂਰ ਹਿਰਦੇ ਵਿਚ ਤੇਰੀ ਮੇਹਰ ਦੀ ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਟਿਕਦਾ ਹੈ ॥੫॥ ਊਂਧੈ ਭਾਂਡੈ = ਪੁੱਠੇ ਪਏ ਭਾਂਡੇ ਵਿਚ। ਸੀਧੈ = ਸਿੱਧੇ ਭਾਂਡੇ ਵਿਚ। ਨਿਹਾਰ = (ਉਸ ਪ੍ਰਭੂ ਦੇ) ਤੱਕਣ ਨਾਲ, ਮੇਹਰ ਦੀ ਨਿਗਾਹ ਨਾਲ ॥੫॥
ਸਿਧ ਸਮਾਧੀ ਅੰਤਰਿ ਜਾਚਹਿ ਰਿਧਿ ਸਿਧਿ ਜਾਚਿ ਕਰਹਿ ਜੈਕਾਰ ॥
The Siddhas in Samaadhi beg for wealth and miracles, and proclaim His victory.
ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਭੀ ਸਮਾਧੀ ਵਿਚ ਟਿਕ ਕੇ ਤੈਥੋਂ ਹੀ ਮੰਗਦੇ ਹਨ, ਕਰਾਮਾਤੀ ਤਾਕਤਾਂ ਮੰਗ ਮੰਗ ਕੇ ਤੇਰੀ ਜੈ-ਜੈ ਕਾਰ ਕਰਦੇ ਹਨ। ਸਿਧ = ਪੁੱਗੇ ਹੋਏ ਜੋਗੀ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਜਾਚਿ = ਮੰਗ ਕੇ।
ਜੈਸੀ ਪਿਆਸ ਹੋਇ ਮਨ ਅੰਤਰਿ ਤੈਸੋ ਜਲੁ ਦੇਵਹਿ ਪਰਕਾਰ ॥੬॥
As is the thirst within their minds, so is the water which You give to them. ||6||
(ਇਹੀ ਆਖਦੇ ਹਨ-ਤੇਰੀ ਜੈ ਹੋਵੇ, ਤੇਰੀ ਜੈ ਹੋਵੇ) ਜਿਹੋ ਜਿਹੀ ਕਿਸੇ ਦੇ ਮਨ ਵਿਚ (ਮੰਗਣ ਦੀ) ਪਿਆਸ ਹੁੰਦੀ ਹੈ, ਤੂੰ, ਹੇ ਪ੍ਰਭੂ! ਉਸੇ ਕਿਸਮ ਦਾ ਜਲ ਦੇ ਦੇਂਦਾ ਹੈਂ ॥੬॥ ਤੈਸੋ ਪਰਕਾਰ = ਉਸੇ ਕਿਸਮ ਦਾ। ਦੇਵਹਿ = ਤੂੰ ਦੇਂਦਾ ਹੈਂ ॥੬॥
ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰ ॥
The most fortunate ones serve their Guru; there is no difference between the Divine Guru and the Lord.
ਪਰ ਅਸਲੀ ਵੱਡੇ ਭਾਗ ਉਹਨਾਂ ਬੰਦਿਆਂ ਦੇ ਹਨ ਜੋ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ। ਗੁਰੂ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੁੰਦਾ। ਸੇਵਹਿ = ਜੋ ਸੇਂਵਦੇ ਹਨ। ਭੇਦੁ = ਫ਼ਰਕ। ਮੁਰਾਰ = ਪਰਮਾਤਮਾ।
ਤਾ ਕਉ ਕਾਲੁ ਨਾਹੀ ਜਮੁ ਜੋਹੈ ਬੂਝਹਿ ਅੰਤਰਿ ਸਬਦੁ ਬੀਚਾਰ ॥੭॥
The Messenger of Death cannot see those who come to realize within their minds the contemplative meditation of the Word of the Shabad. ||7||
ਜੇਹੜੇ ਬੰਦੇ ਆਪਣੇ ਸੋਚ-ਮੰਡਲ ਵਿਚ (ਮਾਇਕ ਪਦਾਰਥਾਂ ਦੀ ਮੰਗ ਦੇ ਥਾਂ) ਗੁਰੂ ਦੇ ਸ਼ਬਦ ਨੂੰ ਸਮਝਦੇ ਹਨ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕ ਸਕਦੀ ॥੭॥ ਤਾ ਕਉ = ਉਹਨਾਂ (ਬੰਦਿਆਂ) ਨੂੰ। ਨਾਹੀ ਜੋਹੈ = ਨਹੀਂ ਤੱਕਦਾ। ਕਾਲੁ ਜਮੁ = ਮੌਤ, ਮੌਤ ਦਾ ਸਹਮ, ਆਤਮਕ ਮੌਤ। ਅੰਤਰਿ ਬੀਚਾਰ = ਸੋਚ -ਮੰਡਲ ਵਿਚ। ਬੂਝਹਿ = (ਜੇਹੜੇ ਬੰਦੇ) ਸਮਝਦੇ ਹਨ ॥੭॥
ਅਬ ਤਬ ਅਵਰੁ ਨ ਮਾਗਉ ਹਰਿ ਪਹਿ ਨਾਮੁ ਨਿਰੰਜਨ ਦੀਜੈ ਪਿਆਰਿ ॥
I shall never ask anything else of the Lord; please, bless me with the Love of Your Immaculate Name.
(ਇਸ ਵਾਸਤੇ) ਮੈਂ ਕਦੇ ਭੀ ਪਰਮਾਤਮਾ ਪਾਸੋਂ ਹੋਰ ਕੁਝ ਨਹੀਂ ਮੰਗਦਾ। (ਮੈਂ ਇਹ ਅਰਦਾਸ ਕਰਦਾ ਹਾਂ:) ਹੇ ਨਿਰੰਜਨ ਪ੍ਰਭੂ! ਪਿਆਰ ਦੀ ਨਿਗਾਹ ਨਾਲ ਮੈਨੂੰ ਆਪਣਾ ਨਾਮ ਬਖ਼ਸ਼। ਅਬ ਤਬ = ਕਦੇ ਭੀ। ਨ ਮਾਗਉ = ਮੈਂ ਨਹੀਂ ਮੰਗਦਾ। ਪਹਿ = ਪਾਸੋਂ। ਪਿਆਰਿ = ਪਿਆਰ ਨਾਲ, ਪਿਆਰ ਦੀ ਨਿਗਾਹ ਨਾਲ।
ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ ॥੮॥੨॥
Nanak, the song-bird, begs for the Ambrosial Water; O Lord, shower Your Mercy upon him, and bless him with Your Praise. ||8||2||
ਨਾਨਕ ਪਪੀਹਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ। ਹੇ ਹਰੀ! ਕਿਰਪਾ ਕਰ ਕੇ ਆਪਣੀ ਸਿਫ਼ਤ-ਸਾਲਾਹ ਦੇਹ ॥੮॥੨॥ ਚਾਤ੍ਰਿਕ = ਪਪੀਹਾ। ਜਸੁ = ਸਿਫ਼ਤ-ਸਾਲਾਹ ॥੮॥੨॥