ਸਲੋਕ ਮਃ

Salok, First Mehl:

ਸਲੋਕ ਪਹਿਲੀ ਪਾਤਿਸ਼ਾਹੀ।

ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ

One plants the seed, another harvests the crop, and still another beats the grain from the chaff.

ਕੋਈ ਮਨੁੱਖ ਹਲ ਵਾਂਹਦਾ ਹੈ, ਕੋਈ (ਹੋਰ) ਮਨੁੱਖ (ਪੱਕਾ ਹੋਇਆ ਫ਼ਸਲ) ਵੱਢਦਾ ਹੈ, ਕੋਈ (ਹੋਰ) ਮਨੁੱਖ (ਉਸ ਵੱਢੇ ਹੋਏ ਫ਼ਸਲ ਨੂੰ) ਖਲਵਾੜੇ ਵਿਚ ਪਾਂਦਾ ਹੈ; ਵਾਹੇ = ਵਾਂਹਦਾ ਹੈ, ਵਾਹੀ ਕਰਦਾ ਹੈ। ਕੋ = ਕੋਈ (ਹੋਰ)। ਲੁਣੈ = (ਫਸਲ) ਵੱਢਦਾ ਹੈ। ਖਲਿਹਾਨਿ = ਖਲਵਾੜੇ ਵਿਚ, ਪਿੜਾਂ ਵਿਚ।

ਨਾਨਕ ਏਵ ਜਾਪਈ ਕੋਈ ਖਾਇ ਨਿਦਾਨਿ ॥੧॥

O Nanak, it is not known, who will ultimately eat the grain. ||1||

ਪਰ ਹੇ ਨਾਨਕ! ਅੰਤ ਨੂੰ (ਉਸ ਅੰਨ ਨੂੰ) ਖਾਂਦਾ ਕੋਈ ਹੋਰ ਹੈ। ਸੋ, ਇਸ ਤਰ੍ਹਾਂ (ਪਰਮਾਤਮਾ ਦੀ ਰਜ਼ਾ ਨੂੰ) ਸਮਝਿਆ ਨਹੀਂ ਜਾ ਸਕਦਾ (ਕਿ ਕਦੋਂ ਕੀਹ ਕੁਝ ਵਾਪਰੇਗਾ) ॥੧॥ ਨਾਨਕ = ਹੇ ਨਾਨਕ! ਏਵ = ਇਸ ਤਰ੍ਹਾਂ। ਨ ਜਾਪਈ = (ਪਰਮਾਤਮਾ ਦੀ ਰਜ਼ਾ ਦੀ) ਸਮਝ ਨਹੀਂ ਪੈਂਦੀ। ਕੋਈ = ਕੋਈ (ਹੋਰ)। ਨਿਦਾਨਿ = ਅੰਤ ਨੂੰ, ਆਖ਼ਰ ਵਿਚ ॥੧॥