ਚੌਪਈ

Chaupaee

ਚੌਪਈ:

ਸਭਨ ਜੁਧ ਕੇ ਸਾਜ ਬਨਾਏ

ਸਭ ਨੇ ਯੁੱਧ ਦੀ ਤਿਆਰੀ ਕਰ ਲਈ

ਗੰਗਾ ਤੀਰ ਬੀਰ ਚਲਿ ਆਏ

They all got ready for fight and came to the Banks of Ganga, They all looked magnificent with armours on,

ਅਤੇ ਸਾਰੇ ਸੂਰਮੇ ਗੰਗਾ ਦੇ ਕੰਢੇ ਉਤੇ ਚਲ ਕੇ ਆ ਗਏ।

ਪਹਿਰਿ ਕਵਚ ਸਭ ਸੂਰ ਸੁਹਾਵੈ

ਕਵਚ ਪਾ ਕੇ ਸਾਰੇ ਸੂਰਮੇ ਸੁਸ਼ੋਭਿਤ ਹੋ ਰਹੇ ਸਨ

ਡਾਰਿ ਪਾਖਰੈ ਤੁਰੈ ਨਚਾਵੈ ॥੧੫॥

And sitting on the horse-backs, they made them to dance.(15)

ਅਤੇ ਕਾਠੀਆਂ ਪਾ ਕੇ ਘੋੜਿਆਂ ਨੂੰ ਨਚਾ ਰਹੇ ਸਨ ॥੧੫॥

ਗਰਜੈ ਕਰੀ ਅਸ੍ਵ ਹਿਹਨਾਨੇ

ਹਾਥੀ ਗੱਜਣ ਲਗੇ ਅਤੇ ਘੋੜੇ ਹਿਣਕਣ ਲਗੇ

ਪਹਿਰੇ ਕਵਚ ਸੂਰ ਨਿਜੁਕਾਨੇ

The elephants roared, horses neighed and the brave ones came out dressed in armours.

ਅਤੇ ਕਵਚ ਪਾ ਕੇ ਸੂਰਮੇ ਨੇੜੇ ਢੁਕਣ ਲਗੇ।

ਕਿਨਹੂੰ ਕਾਢਿ ਖੜਗ ਕਰ ਲੀਨੋ

ਕਿਸੇ ਨੇ ਹੱਥ ਵਿਚ ਤਲਵਾਰ ਖਿਚ ਲਈ

ਕਿਨਹੂੰ ਕੇਸਰਿਯਾ ਬਾਨਾ ਕੀਨੋ ॥੧੬॥

Some took out swords; they wore clothes in saffron colours.(l6)

ਅਤੇ ਕਿਸੇ ਨੇ ਕੇਸਰੀ ਬਾਣਾ ਪਾ ਲਿਆ ॥੧੬॥