ਸਲੋਕ ਮਃ

Salok, Fifth Mehl:

ਸਲੋਕ ਪੰਜਵੀਂ ਪਾਤਸ਼ਾਹੀ।

ਜਿਨਾ ਸਾਸਿ ਗਿਰਾਸਿ ਵਿਸਰੈ ਹਰਿ ਨਾਮਾਂ ਮਨਿ ਮੰਤੁ

Those who do not forget the Lord, with each breath and morsel of food, whose minds are filled with the Mantra of the Lord's Name

ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ-ਰੂਪ ਮੰਤਰ (ਵੱਸ ਰਿਹਾ) ਹੈ; ਸਾਸਿ = ਸੁਆਸ ਨਾਲ। ਗਿਰਾਸਿ = ਗਰਾਹੀ ਨਾਲ, ਖਾਂਦਿਆਂ। ਮਨਿ = ਮਨ ਵਿਚ। ਮੰਤੁ = ਮੰਤਰ।

ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥

- they alone are blessed; O Nanak, they are the perfect Saints. ||1||

ਹੇ ਨਾਨਕ! ਉਹੀ ਬੰਦੇ ਮੁਬਾਰਿਕ ਹਨ, ਉਹੀ ਮਨੁੱਖ ਪੂਰਨ ਸੰਤ ਹੈ ॥੧॥ ਧੰਨੁ = ਮੁਬਾਰਿਕ। ਸੋਈ = ਉਹੀ ਬੰਦਾ ॥੧॥