ਆਸਾ

Aasaa:

ਆਸਾ।

ਮੇਰੀ ਬਹੁਰੀਆ ਕੋ ਧਨੀਆ ਨਾਉ

My daughter-in-law was first called Dhannia, the woman of wealth,

ਮੇਰੀ ਜਿੰਦੜੀ-ਰੂਪ ਵਹੁਟੀ ਪਹਿਲਾਂ ਧਨ ਦੀ ਪਿਆਰੀ ਅਖਵਾਂਦੀ ਸੀ, (ਭਾਵ, ਮੇਰੀ ਜਿੰਦ ਪਹਿਲਾਂ ਮਾਇਆ ਨਾਲ ਪਿਆਰ ਕਰਿਆ ਕਰਦੀ ਸੀ)। ਬਹੁਰੀਆ = ਅੰਞਾਣ ਵਹੁਟੀ, ਮੇਰੀ ਅੰਞਾਣ ਜਿੰਦ-ਰੂਪ ਵਹੁਟੀ। ਕੋ = ਦਾ। ਧਨੀਆ = ਧਨ ਵਾਲੀ, ਧਨ ਨਾਲ ਪਿਆਰ ਕਰਨ ਵਾਲੀ, ਮਾਇਆ ਨਾਲ ਮੋਹ ਕਰਨ ਵਾਲੀ।

ਲੇ ਰਾਖਿਓ ਰਾਮ ਜਨੀਆ ਨਾਉ ॥੧॥

but now she is called Raam-jannia, the servant of the Lord. ||1||

(ਮੇਰੇ ਸਤ-ਸੰਗੀਆਂ ਨੇ ਇਸ ਜਿੰਦ ਨੂੰ) ਆਪਣੇ ਅਸਰ ਹੇਠ ਲਿਆ ਕੇ ਇਸ ਦਾ ਨਾਮ ਰਾਮਦਾਸੀ ਰੱਖ ਦਿੱਤਾ (ਭਾਵ, ਇਸ ਜਿੰਦ ਨੂੰ ਪਰਮਾਤਮਾ ਦੀ ਦਾਸੀ ਅਖਵਾਉਣ-ਜੋਗ ਬਣਾ ਦਿੱਤਾ) ॥੧॥ ਲੇ = ਲੈ ਕੇ, ਆਪਣੇ ਅਸਰ ਹੇਠ ਲਿਆ ਕੇ। ਰਾਮ ਜਨੀਆ = ਰਾਮ ਦੀ ਦਾਸੀ, ਪਰਮਾਤਮਾ ਦੀ ਭਗਤਣੀ ॥੧॥

ਇਨੑ ਮੁੰਡੀਅਨ ਮੇਰਾ ਘਰੁ ਧੁੰਧਰਾਵਾ

These shaven-headed saints have ruined my house.

ਇਹਨਾਂ ਸਤ-ਸੰਗੀਆਂ ਨੇ ਮੇਰਾ (ਉਹ) ਘਰ ਉਜਾੜ ਦਿੱਤਾ ਹੈ (ਜਿਸ ਵਿਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਰਹਿੰਦੀ ਸੀ), ਇਨ੍ਹ੍ਹ = (ਲਫ਼ਜ਼ 'ਨ' ਦੇ ਹੇਠ ਅੱਧਾ 'ਹ' ਹੈ)। ਮੁੰਡੀਅਨ = ਸਾਧੂਆਂ ਨੇ, ਸਤ-ਸੰਗੀਆਂ ਨੇ। ਮੇਰਾ ਘਰੁ = ਉਹ ਘਰ ਜਿਸ ਵਿਚ ਮੇਰੀ 'ਧਨੀਆ' ਰਹਿੰਦੀ ਸੀ, ਉਹ ਹਿਰਦਾ ਰੂਪ ਘਰ ਜਿਸ ਵਿਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਰਹਿੰਦੀ ਸੀ। ਧੁੰਧਰਾਵਾ = ਧੁੰਧ ਵਾਲਾ ਕਰ ਦਿੱਤਾ ਹੈ, ਉਜਾੜ ਦਿੱਤਾ ਹੈ, ਮਿੱਟੀ ਵਿਚ ਮਿਲਾ ਦਿੱਤਾ ਹੈ, ਨਾਸ ਕਰ ਦਿੱਤਾ ਹੈ।

ਬਿਟਵਹਿ ਰਾਮ ਰਮਊਆ ਲਾਵਾ ॥੧॥ ਰਹਾਉ

They have caused my son to start chanting the Lord's Name. ||1||Pause||

(ਕਿਉਂਕਿ ਹੁਣ ਇਹਨਾਂ) ਮੇਰੇ ਅੰਞਾਣੇ ਮਨ ਨੂੰ ਪਰਮਾਤਮਾ ਦੇ ਸਿਮਰਨ ਦੀ ਚੇਟਕ ਲਾ ਦਿੱਤੀ ਹੈ ॥੧॥ ਰਹਾਉ ॥ (ਬਿਟਵਹਿ = ਮੇਰੇ ਅੰਞਾਣ ਬੇਟੇ ਨੂੰ, ਮੇਰੇ ਅੰਞਾਣ ਬਾਲ ਨੂੰ, ਮੇਰੇ ਅੰਞਾਣੇ ਮਨ ਨੂੰ। {ਨੋਟ: ਲਫ਼ਜ਼ 'ਬੇਟਾ' ਅਤੇ 'ਬਿਟਵਾ' ਵਿਚ ਫ਼ਰਕ ਹੈ। 'ਬਿਟਵਾ' ਦਾ ਅਰਥ ਹੈ 'ਅੰਞਾਣ ਬੇਟਾ'}। ਗੁਰੂ ਨਾਨਕ ਸਾਹਿਬ ਨੇ ਭੀ 'ਮਨ' ਨੂੰ 'ਬਾਲਕ' ਆਖਿਆ ਹੈ; ਜਿਵੇਂ: 'ਰਾਜਾ ਬਾਲਕੁ, ਨਗਰੀ ਕਾਚੀ, ਦੁਸਟਾ ਨਾਲਿ ਪਿਆਰੋ।' (ਬਸੰਤ ਮ: ੧)। ਬਾਲਕੁ = ਮਨ-ਬਾਲਕ। ਰਮਊਆ = ਰਾਮ ਸਿਮਰਨ ਦੀ ਬਾਣ। ਲਾਵਾ = ਲਾਇਆ, ਲਾ ਦਿੱਤਾ ॥੧॥ ਰਹਾਉ ॥

ਕਹਤੁ ਕਬੀਰ ਸੁਨਹੁ ਮੇਰੀ ਮਾਈ

Says Kabeer, listen, O mother:

ਕਬੀਰ ਆਖਦਾ ਹੈ-ਹੇ ਮੇਰੀ ਮਾਂ! ਸੁਣ,

ਇਨੑ ਮੁੰਡੀਅਨ ਮੇਰੀ ਜਾਤਿ ਗਵਾਈ ॥੨॥੩॥੩੩॥

these shaven-headed saints have done away with my low social status. ||2||3||33||

ਇਹਨਾਂ ਸਤ-ਸੰਗੀਆਂ ਨੇ ਮੇਰੀ (ਨੀਵੀਂ) ਜਾਤ (ਭੀ) ਮੁਕਾ ਦਿੱਤੀ ਹੈ (ਹੁਣ ਲੋਕ ਮੈਨੂੰ ਸ਼ੂਦਰ ਜਾਣ ਕੇ ਉਹ ਸ਼ੂਦਰਾਂ ਵਾਲਾ ਸਲੂਕ ਨਹੀਂ ਕਰਦੇ) ॥੨॥੩॥੩੩॥ ਜਾਤਿ = ਨੀਵੀਂ ਜਾਤ। ਗਵਾਈ = ਮੁਕਾ ਦਿੱਤੀ ਹੈ ॥੨॥੩॥੩੩॥