ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਤ੍ਰਿਸਨਾ ਚਲਤ ਬਹੁ ਪਰਕਾਰਿ ॥
Desire plays itself out in so many ways.
(ਮਨੁੱਖ ਦੇ ਅੰਦਰ) ਤ੍ਰਿਸ਼ਨਾ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦੀ ਰਹਿੰਦੀ ਹੈ। ਤ੍ਰਿਸਨਾ = ਮਾਇਆ ਦਾ ਲਾਲਚ। ਚਲਤ = ਤੁਰਦੀ ਹੈ, ਦੌੜ-ਭੱਜ ਕਰਦੀ ਹੈ। ਬਹੁ ਪਰਕਾਰਿ = ਕਈ ਤਰੀਕਿਆਂ ਨਾਲ।
ਪੂਰਨ ਹੋਤ ਨ ਕਤਹੁ ਬਾਤਹਿ ਅੰਤਿ ਪਰਤੀ ਹਾਰਿ ॥੧॥ ਰਹਾਉ ॥
But it is not fulfilled at all, and in the end, it dies, exhausted. ||1||Pause||
ਕਿਸੇ ਭੀ ਗੱਲ ਨਾਲ (ਇਹ ਤ੍ਰਿਸ਼ਨਾ) ਰੱਜਦੀ ਨਹੀਂ, (ਜ਼ਿੰਦਗੀ ਦੇ ਅਖ਼ੀਰ ਤਕ) ਇਹ ਸਿਰੇ ਨਹੀਂ ਚੜ੍ਹਦੀ (ਹੋਰ ਹੋਰ ਵਧਦੀ ਹੀ ਰਹਿੰਦੀ ਹੈ) ॥੧॥ ਰਹਾਉ ॥ ਕਤਹੁ ਬਾਤਹਿ = ਕਿਸੇ ਭੀ ਗੱਲ ਨਾਲ। ਅੰਤਿ = ਆਖ਼ਿਰ। ਪਰਤੀ ਹਾਰਿ = ਹਾਰ ਜਾਂਦੀ ਹੈ, ਸਿਰੇ ਨਹੀਂ ਚੜ੍ਹਦੀ ॥੧॥ ਰਹਾਉ ॥
ਸਾਂਤਿ ਸੂਖ ਨ ਸਹਜੁ ਉਪਜੈ ਇਹੈ ਇਸੁ ਬਿਉਹਾਰਿ ॥
It does not produce tranquility, peace and poise; this is the way it works.
(ਤ੍ਰਿਸ਼ਨਾ ਦੇ ਕਾਰਨ ਮਨੁੱਖ ਦੇ ਮਨ ਵਿਚ ਕਦੇ) ਸ਼ਾਂਤੀ ਨਹੀਂ ਪੈਦਾ ਹੁੰਦੀ, ਆਨੰਦ ਨਹੀਂ ਬਣਦਾ, ਆਤਮਕ ਅਡੋਲਤਾ ਨਹੀਂ ਉਪਜਦੀ। ਸਹਜੁ = ਆਤਮਕ ਅਡੋਲਤਾ। ਇਹੈ = ਇਹ ਹੀ। ਇਸੁ ਬਿਉਹਾਰਿ = ਇਸ ਤ੍ਰਿਸ਼ਨਾ ਦਾ ਵਿਹਾਰ ਹੈ।
ਆਪ ਪਰ ਕਾ ਕਛੁ ਨ ਜਾਨੈ ਕਾਮ ਕ੍ਰੋਧਹਿ ਜਾਰਿ ॥੧॥
He does not know what belongs to him, and to others. He burns in sexual desire and anger. ||1||
ਬੱਸ! ਇਸ ਤ੍ਰਿਸ਼ਨਾ ਦਾ (ਸਦਾ) ਇਹੀ ਵਿਹਾਰ ਹੈ। ਕਾਮ ਅਤੇ ਕ੍ਰੋਧ ਨਾਲ (ਇਹ ਤ੍ਰਿਸ਼ਨਾ ਮਨੁੱਖ ਦਾ ਅੰਦਰਲਾ) ਸਾੜ ਦੇਂਦੀ ਹੈ, ਕਿਸੇ ਦਾ ਲਿਹਾਜ਼ ਨਹੀਂ ਕਰਦੀ ॥੧॥ ਜਾਨੈ = ਜਾਣਦੀ। ਕ੍ਰੋਧਹਿ = ਕ੍ਰੋਧ ਨਾਲ। ਜਾਰਿ = ਜਾਰੇ, ਸਾੜ ਦੇਂਦੀ ਹੈ। ਆਪ = ਆਪਣਾ। ਪਰ ਕਾ = ਪਰਾਇਆ ॥੧॥
ਸੰਸਾਰ ਸਾਗਰੁ ਦੁਖਿ ਬਿਆਪਿਓ ਦਾਸ ਲੇਵਹੁ ਤਾਰਿ ॥
The world is enveloped by an ocean of pain; O Lord, please save Your slave!
ਤ੍ਰਿਸ਼ਨਾ ਦੇ ਕਾਰਨ ਜੀਵ ਉਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਪਾਈ ਰੱਖਦਾ ਹੈ, (ਜੀਵ) ਦੁੱਖ ਵਿਚ ਫਸਿਆ ਰਹਿੰਦਾ ਹੈ। (ਪਰ, ਹੇ ਪ੍ਰਭੂ!) ਤੂੰ ਆਪਣੇ ਸੇਵਕਾਂ ਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ। ਸਾਗਰੁ = ਸਮੁੰਦਰ। ਦੁਖਿ = ਦੁੱਖ ਵਿਚ। ਬਿਆਪਿਓ = ਫਸਿਆ ਰਹਿੰਦਾ ਹੈ। ਲੇਵਹੁ ਤਾਰਿ = ਤੂੰ ਤਾਰ ਲੈਂਦਾ ਹੈ।
ਚਰਨ ਕਮਲ ਸਰਣਾਇ ਨਾਨਕ ਸਦ ਸਦਾ ਬਲਿਹਾਰਿ ॥੨॥੮੪॥੧੦੭॥
Nanak seeks the Sanctuary of Your Lotus Feet; Nanak is forever and ever a sacrifice. ||2||84||107||
ਨਾਨਕ ਆਖਦਾ ਹੈ- (ਹੇ ਪ੍ਰਭੂ!) ਮੈਂ (ਭੀ) ਤੇਰੇ ਸੋਹਣੇ ਚਰਨਾਂ ਦੀ ਸਰਨ ਆਇਆ ਹਾਂ, ਮੈਂ ਤੈਥੋਂ ਸਦਾ ਸਦਾ ਸਦਕੇ ਜਾਂਦਾ ਹਾਂ ॥੨॥੮੪॥੧੦੭॥ ਸਦ = ਸਦਾ। ਬਲਿਹਾਰਿ = ਮੈਂ ਸਦਕੇ ਜਾਂਦਾ ਹਾਂ ॥੨॥੮੪॥੧੦੭॥