ਸਲੋਕੁ ॥
Salok:
ਸਲੋਕ।
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥
Give up your cleverness, good people - remember the Lord God, your King!
ਹੇ ਭਲੇ ਮਨੁੱਖੋ! ਚਤੁਰਾਈ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ; ਸਿਆਨਪ = ਚਤੁਰਾਈ, ਅਕਲ ਦਾ ਮਾਣ। ਸੁਰਿ ਜਨਹੁ = ਹੇ ਭਲੇ ਪੁਰਸ਼ੋ!
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥
Enshrine in your heart, your hopes in the One Lord. O Nanak, your pain, doubt and fear shall depart. ||1||
ਕੇਵਲ ਪ੍ਰਭੂ ਦੀ ਆਸ ਮਨ ਵਿਚ ਰੱਖੋ। ਹੇ ਨਾਨਕ! (ਇਸ ਤਰ੍ਹਾਂ) ਦੁੱਖ ਵਹਮ ਤੇ ਡਰ ਦੂਰ ਹੋ ਜਾਂਦਾ ਹੈ ॥੧॥ ਏਕ ਆਸ ਹਰਿ = ਏਕ ਹਰਿ ਆਸ, ਇਕ ਪ੍ਰਭੂ ਦੀ ਆਸ। ਮਨਿ = ਮਨ ਵਿਚ। ਭਰਮੁ = ਭੁਲੇਖਾ। ਭਉ = ਡਰ। ਜਾਇ = ਦੂਰ ਹੋ ਜਾਂਦਾ ਹੈ ॥੧॥