ਚੌਪਈ ॥

CHAUPAI

ਚੌਪਈ:

ਸਾਰਸੁਤੀ ਸਬਦਾਦਿ ਉਚਾਰੋ ॥

ਪਹਿਲਾਂ 'ਸਾਰਸੁਤੀ' ਸ਼ਬਦ ਉਚਾਰੋ।

ਜਾ ਚਰ ਕਹਿ ਨਾਇਕ ਪਦ ਡਾਰੋ ॥

ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਭ ਲਹਿ ਲਿਜੈ ॥੯੦੭॥

Utter firstly the word “Sarasvati” and then speak the words “Jaachar-nayak-shatru” and in this way speak all the names of Tupak.907.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੦੭॥

ਗੰਗ ਭੇਟਨੀ ਆਦਿ ਉਚਾਰੋ ॥

ਪਹਿਲਾਂ 'ਗੰਗ ਭੇਟਨੀ' ਸ਼ਬਦ ਨੂੰ ਕਹੋ।

ਜਾ ਚਰ ਕਹਿ ਨਾਇਕ ਪਦ ਡਾਰੋ ॥

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

ਫਿਰ 'ਸਤ੍ਰੁ' ਸ਼ਬਦ ਬੋਲੋ।

ਨਾਮ ਤੁਪਕ ਕੇ ਸਕਲ ਕਹਿਜੈ ॥੯੦੮॥

Say firstly the word “Gang-bhetani” and then utter the words “Jaachar-nayak-shatru” and in this way speak all the names of Tupak.908.

(ਇਸ ਨੂੰ) ਸਭ ਤੁਪਕ ਦਾ ਨਾਮ ਕਹੋ ॥੯੦੮॥

ਅਰੁਣਿ ਬਾਰਨਿਨਿ ਆਦਿ ਬਖਾਨਹੁ ॥

ਪਹਿਲਾਂ 'ਅਰੁਣਿ ਬਾਰਨਿਨਿ' ਨੂੰ ਉਚਾਰੋ।

ਜਾ ਚਰ ਕਹਿ ਨਾਇਕ ਪਦ ਠਾਨਹੁ ॥

(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਉਚਾਰਹੁ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਨਾਮ ਤੁਪਕ ਕੇ ਸਕਲ ਬਿਚਾਰਹੁ ॥੯੦੯॥

Say firstly the word “Arun-vaarnin”, then add the words “Jaachar-nayak-shatru” and know all the names of Tupak.909.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੦੯॥

ਅਰੁਣ ਬਾਰਿਨੀ ਆਦਿ ਬਖਾਨੋ ॥

ਪਹਿਲਾਂ 'ਅਰੁਣ ਬਾਰਿਨੀ' (ਸ਼ਬਦ) ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਠਾਨੋ ॥

(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਉਚਾਰੋ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਉਚਾਰੋ।

ਸਕਲ ਤੁਪਕ ਕੇ ਨਾਮ ਬਿਚਾਰੋ ॥੯੧੦॥

Say firstly the word “Arun-vaarini”, then add the words “Jaachar-nayak-shatru” and know the names of Tupak.910.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੧੦॥