ਸਵੈਯਾ

SWAYYA

ਸਵੈਯਾ:

ਕਾਨ੍ਰਹ ਬਿਚਾਰ ਕੀਯੋ ਚਿਤ ਮੈ ਭਈ ਸੋ ਮਲੇਛ ਜੋ ਮੁਸਟ ਲਰੈ ਹੈ

ਸ੍ਰੀ ਕ੍ਰਿਸ਼ਨ ਨੇ ਮਨ ਵਿਚ ਵਿਚਾਰ ਕੀਤਾ ਕਿ ਅਜਿਹਾ ਨਾ ਹੋਵੇ ਕਿ ਮਲੇਛ ਮੁਕਿਆਂ ਨਾਲ ਲੜਨ ਲਗ ਜਾਏ।

ਤਉ ਕਬਿ ਸ︀ਯਾਮ ਕਹੈ ਹਮਰੇ ਸਭ ਹੀ ਤਨ ਕੋ ਅਪਵਿਤ੍ਰ ਕਰੈ ਹੈ

Krishna thought in his mind that if this malechh Mustika fights with me, he will make my whole body impure

ਕਵੀ ਸ਼ਿਆਮ ਕਹਿੰਦੇ ਹਨ, ਤਦ (ਇਹ ਮੁਕਿਆਂ ਦੀ ਛੋਹ ਕਰ ਕੇ) ਮੇਰੇ ਸਾਰੇ ਸ਼ਰੀਰ ਨੂੰ ਅਪਵਿਤਰ ਨਾ ਕਰ ਦੇਵੇ।

ਆਯੁਧ ਕਉਚ ਸਜੇ ਤਨ ਮੈ ਸਭ ਸੈਨ ਜੁਰੈ ਮੁਹਿ ਨਾਇ ਬਧੈ ਹੈ

(ਇਸ ਨੇ) ਸਾਰੇ ਸ਼ਰੀਰ ਉਤੇ ਕਵਚ ਅਤੇ ਸ਼ਸਤ੍ਰ ਸਜਾਏ ਹੋਏ ਹਨ। ਸਾਰੀ ਸੈਨਾ ਨੂੰ ਜੋੜ ਕੇ ਵੀ ਮੈਂ (ਇਸ ਨੂੰ) ਮਾਰ ਨਹੀਂ ਸਕਾਂਗਾ।

ਜੋ ਇਹ ਕੋ ਸਿਰ ਕਾਟਤ ਹੋਂ ਤੁ ਨਿਰਸਤ੍ਰ ਭਯੋ ਹਮਰੋ ਬਲ ਜੈ ਹੈ ॥੧੯੨੦॥

If he comes after bedecking himself with his armour and weapons, even then he would not be able to kill him and if I kill him, when he is weaponless, then his strength would decline.1920.

ਜੇ ਮੈਂ ਇਸ ਦਾ ਸਿਰ ਕਟਦਾ ਹਾਂ ਤਾਂ ਇਹ (ਇਸ ਵੇਲੇ) ਸ਼ਸਤ੍ਰਾਂ ਤੋਂ ਹੀਨ (ਅਵਸਥਾ ਵਿਚ ਹੈ, ਜਿਸ ਕਰ ਕੇ) ਮੇਰਾ ਬਲ ਨਸ਼ਟ ਹੋ ਜਾਏਗਾ ॥੧੯੨੦॥

ਏਕ ਬਿਚਾਰ ਕੀਯੋ ਚਿਤ ਮੈ ਭਜ ਹੌ ਇਹ ਤੇ ਇਹ ਪਾਛੇ ਪਰੈ ਹੋ

Krishna thought in his mind that if he would run, then the malechha would run after him

(ਸ੍ਰੀ ਕ੍ਰਿਸ਼ਨ ਨੇ) ਮਨ ਵਿਚ ਇਕ ਵਿਚਾਰ ਕੀਤਾ ਕਿ (ਜੇ ਮੈਂ) ਇਸ ਤੋਂ ਭਜਦਾ ਹਾਂ, (ਤਾਂ) ਇਹ ਪਿਛੇ ਪੈ ਜਾਏਗਾ।

ਜੈਹੋ ਹਉ ਥੋਰੇਈ ਬੀਚ ਚਲਿਯੋ ਤਨ ਭੇਟਨ ਯਾਹਿ ਮਲੇਛ ਦੈ ਹੋ

He would enter some cave, but he would not like that malechha to touch his body

ਮੈਂ ਥੋੜੀ ਵਿਥ ਉਤੇ ਭਜਦਾ ਚਲਾ ਜਾਵਾਂ ਅਤੇ ਇਸ ਮਲੇਛ ਨੂੰ ਸ਼ਰੀਰ ਨਾ ਛੋਹਣ ਦੇਵਾਂ।

ਸੋਵਤ ਹੈ ਮੁਚਕੁੰਦ ਜਹਾ ਧਸਿ ਵਾਹੀ ਗੁਫਾ ਮਹਿ ਜਾਇ ਜਗੈ ਹੋ

He would awaken the sleeping Muchukund (the son of Mandhata, who had been given the boon that anyone who awakens him from sleep, will be reduced to ashes)

ਜਿਸ ਗੁਫਾ ਵਿਚ ਮੁਚਕੁੰਦ ਸੁਤਾ ਪਿਆ ਹੈ, ਉਸ ਵਿਚ ਧਸ ਕੇ (ਉਸ ਨੂੰ) ਜਗਾ ਦੇਵਾਂ।

ਜੈਹੋ ਬਚਾਇ ਮੈ ਆਪਨ ਕੈ ਤਿਹ ਡੀਠਹ ਸੋ ਇਹ ਕੋ ਜਰਵੈ ਹੋ ॥੧੯੨੧॥

He would conceal himself, but get the malechha killed with the fire of the sight of Muchukund.1921.

ਮੈਂ ਆਪਣੇ ਆਪ ਨੂੰ ਬਚਾ ਲਵਾਂ ਅਤੇ ਉਸ ਦੀ ਦ੍ਰਿਸ਼ਟੀ ਤੋਂ ਇਸ ਨੂੰ ਸੜਵਾ ਦੇਵਾਂ ॥੧੯੨੧॥