ਅੜਿਲ ॥
ਅੜਿਲ:
ਪਕਰਿ ਮੁਤਹਰੀ ਪੁਨਿ ਸਕੋਪ ਮੁੰਡਿਯਾ ਭਏ ॥
ਸੋਟੇ ਪਕੜ ਕੇ ਫਿਰ ਬੈਰਾਗੀ ਰੋਹ ਵਿਚ ਆ ਗਏ
ਫਰੂਆ ਲਾਠੀ ਸਭੇ ਲਏ ਉਦਿਤ ਭਏ ॥
ਅਤੇ ਸਾਰੇ ਫਾਹੁੜੇ ਤੇ ਡਾਂਗਾਂ ਲੈ ਕੇ ਉਠ ਖੜੋਤੇ।
ਕਾਟਿ ਕਾਟਿ ਕੈ ਅੰਗ ਸੰਨ︀ਯਾਸਿਨ ਖਾਵਹੀ ॥
ਉਹ ਸੰਨਿਆਸੀਆਂ ਦੇ ਅੰਗ ਵਢ ਵਢ ਕੇ ਖਾਣ ਲਗੇ
ਹੋ ਦਸ ਨਾਮਨ ਕੋ ਲੈ ਲੈ ਨਾਮ ਗਿਰਾਵਹੀ ॥੧੩॥
ਅਤੇ ਦਸ ਨਾਮੀ (ਸੰਪ੍ਰਦਾਵਾਂ) ਦੇ ਨਾਂ ਲੈ ਲੈ ਕੇ ਡਿਗਾਉਣ ਲਗੇ ॥੧੩॥
ਤਬ ਸੰਨ︀ਯਾਸੀ ਧਾਇ ਧਾਇ ਤਿਨ ਕਾਟਹੀ ॥
ਤਦ ਸੰਨਿਆਸੀ ਵੀ ਭਜ ਭਜ ਉਨ੍ਹਾਂ ਨੂੰ (ਦੰਦਾਂ ਨਾਲ) ਕਟਦੇ ਸਨ।
ਤੋਰਿ ਤੋਰਿ ਕੰਠਿਨ ਤੇ ਕੰਠੀ ਸਾਟਹੀ ॥
ਗਲਿਆਂ ਵਿਚੋਂ ਕੰਠੀਆਂ ਤੋੜ ਤੋੜ ਕੇ ਸੁਟਦੇ ਸਨ।
ਐਚ ਐਚ ਟਾਗਨ ਤੇ ਗਹ ਗਹ ਡਾਰਹੀ ॥
ਟੰਗਾਂ ਤੋਂ ਖਿਚ ਖਿਚ ਕੇ ਉਨ੍ਹਾਂ ਨੂੰ ਡਿਗਾਉਂਦੇ ਸਨ
ਦੋ ਦੁਹੂੰ ਹਾਥ ਭੇ ਖੈਂਚਿ ਮੁਤਹਰੀ ਮਾਰਹੀ ॥੧੪॥
ਅਤੇ ਦੋਹਾਂ ਹੱਥਾਂ ਨਾਲ ਖਿਚ ਕੇ ਮੁਗਦਰ ਮਾਰਦੇ ਸਨ ॥੧੪॥
ਮੁੰਡਿਯਾ ਤਾਬ੍ਰ ਕਲਾ ਪੈ ਆਏ ॥
ਤਦ ਬੈਰਾਗੀ (ਰਾਣੀ) ਤਾਂਬ੍ਰ ਕਲਾ ਕੋਲ ਆਏ
ਹਮ ਸਭ ਸੰਨ︀ਯਾਸੀਨ ਦੁਖਾਏ ॥
(ਅਤੇ ਕਹਿਣ ਲਗੇ ਕਿ) ਸਾਨੂੰ ਸੰਨਿਆਸੀਆਂ ਨੇ ਬਹੁਤ ਦੁਖੀ ਕੀਤਾ ਹੈ।
ਜਬ ਰਾਨੀ ਐਸੇ ਸੁਨ ਲਈ ॥
ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ
ਦਤਾਤ੍ਰੈਨ ਬੁਲਾਵਤ ਭਈ ॥੧੫॥
ਤਾਂ ਦੱਤਾਤ੍ਰੇ ਨੂੰ ਬੁਲਾਇਆ ॥੧੫॥
ਸੰਨ︀ਯਾਸੀ ਦਤਾਤ੍ਰੈ ਮਾਨੈ ॥
ਸੰਨਿਆਸੀ ਦੱਤਾਤ੍ਰੇ ਨੂੰ ਮੰਨਦੇ ਸਨ
ਰਾਮਾਨੰਦ ਬੈਰਾਗ ਪ੍ਰਮਾਨੈ ॥
ਅਤੇ ਬੈਰਾਗੀ ਰਾਮਨੰਦ ਨੂੰ ਪੂਜਦੇ ਸਨ।
ਤੇ ਤੁਮ ਕਹੈ ਵਹੈ ਚਿਤ ਧਰਿਯਹੁ ॥
(ਰਾਣੀ ਨੇ ਉਨ੍ਹਾਂ ਨੂੰ ਕਿਹਾ) ਜੋ ਇਹ ਤੁਹਾਨੂੰ ਕਹਿਣ ਉਹੀ ਚਿਤ ਵਿਚ ਧਰੋ
ਮੇਰੀ ਕਹੀ ਚਿਤ ਮੈ ਕਰਿਯਹੁ ॥੧੬॥
ਅਤੇ ਮੇਰੀ ਕਹੀ ਹੋਈ ਗੱਲ ਨੂੰ ਚਿਤ ਵਿਚ ਧਾਰਨ ਕਰੋ ॥੧੬॥
ਏਕ ਦਿਵਸ ਹਮੇ ਗ੍ਰਿਹ ਸੋਵਹੁ ॥
ਇਕ ਦਿਨ ਤੁਸੀਂ (ਦੋਵੇਂ) ਮੇਰੇ ਘਰ ਸੌਂ ਜਾਓ
ਸਗਰੀ ਨਿਸਾ ਜਾਗਤਹਿ ਖੋਵਹੁ ॥
ਅਤੇ ਸਾਰੀ ਰਾਤ ਜਾਗ ਕੇ ਲੰਘਾਓ।
ਜੋ ਤੁਮ ਕਹੈ ਲਰੌ ਤੌ ਲਰਿਯਹੁ ॥
ਜੇ (ਉਹ ਧਾਰਮਿਕ ਆਗੂ) ਤੁਹਾਨੂੰ ਕਹਿਣ ਕਿ ਲੜੋ, ਤਾਂ ਲੜੋ,
ਨਾਤਰ ਬੈਰ ਭਾਵ ਨਹਿ ਕਰਿਯਹੁ ॥੧੭॥
ਨਹੀਂ ਤਾਂ ਵੈਰ ਭਾਵ ਨਾ ਕਰੋ ॥੧੭॥
ਜੁਦਾ ਜੁਦਾ ਘਰ ਦੋਊ ਸੁਵਾਏ ॥
ਦੋਹਾਂ ਨੂੰ ਵਖਰੀ ਵਖਰੀ ਥਾਂ ਤੇ ਸਵਾਇਆ
ਅਰਧ ਰਾਤ੍ਰਿ ਭੇ ਬੈਨ ਸੁਨਾਏ ॥
ਅਤੇ ਅੱਧੀ ਰਾਤ ਨੂੰ ਗੱਲ ਕੀਤੀ।
ਦਤ ਰਾਮਾਨੰਦ ਕਹੈ ਸੁ ਕਰਿਯਹੁ ॥
ਦੱਤਾਤ੍ਰੇ ਅਤੇ ਰਾਮਾਨੰਦ ਜੋ ਕਹਿਣ ਉਹੀ ਕਰਨਾ
ਬਹੁਰੋ ਕੋਪ ਠਾਨਿ ਨਹਿ ਲਰਿਯਹੁ ॥੧੮॥
ਅਤੇ ਫਿਰ ਗੁੱਸੇ ਕਰ ਕੇ ਨਹੀਂ ਲੜਨਾ ॥੧੮॥