ਚੌਪਈ

Chaupaee

ਚੌਪਈ:

ਜਾਇ ਨ੍ਰਿਪਤਿ ਪਤਿ ਬਚਨ ਉਚਾਰੇ

(ਰਾਣੀ ਨੇ) ਜਾ ਕੇ ਆਪਣੇ ਪਤੀ ਰਾਜੇ ਨੂੰ ਕਿਹਾ

ਜੁਗਿਯ ਮਾਟੀ ਲਈ ਤਿਹਾਰੇ

Then she approached Raja and told, ‘The Yogi has died,

ਕਿ ਤੇਰੇ ਜੋਗੀ ਨੇ (ਆਪਣੇ ਉਪਰ) ਮਿੱਟੀ ਲੈ ਲਈ ਹੈ (ਅਰਥਾਤ ਜੀਉਂਦੇ ਜੀ ਧਰਤੀ ਵਿਚ ਸਮਾਧੀ ਲੈ ਲਈ ਹੈ)।

ਮਰਤੀ ਬਾਰ ਬਚਨ ਯੌ ਕਹਿਯੋ

ਮਰਨ ਵੇਲੇ ਉਸ ਨੇ ਇਸ ਤਰ੍ਹਾਂ ਬਚਨ ਕੀਤੇ।

ਸੋ ਮੈ ਦ੍ਰਿੜੁ ਕਰਿ ਜਿਯ ਮਹਿ ਗਹਿਯੋ ॥੩੦॥

‘Whatever he pronounced at the time of his death, I am determined to carry on.(30)

ਉਹ ਮੈਂ ਦ੍ਰਿੜ੍ਹ ਕਰ ਕੇ ਪੱਲੇ ਬੰਨ੍ਹ ਲਏ ਹਨ ॥੩੦॥

ਮੋਰੀ ਕਹੀ ਭੂਪ ਸੌ ਕਹਿਯਹੁ

(ਉਸ ਨੇ ਕਿਹਾ ਸੀ ਕਿ) ਮੇਰੀ ਗੱਲ ਰਾਜੇ ਨੂੰ ਕਹਿ ਦੇਣਾ

ਤੁਮ ਬੈਠੇ ਗ੍ਰਿਹ ਹੀ ਮੈ ਰਹਿਯਹੁ

‘He told me to tell Raja that to stay at home,

ਕਿ ਤੁਸੀਂ ਘਰ ਵਿਚ ਹੀ ਬੈਠੇ ਰਹਿਣਾ ਹੈ।

ਇਨ ਰਾਨਿਨ ਕੌ ਤਾਪੁ ਦੀਜਹੁ

ਇਨ੍ਹਾਂ ਰਾਣੀਆਂ ਨੂੰ ਦੁਖ ਨਹੀਂ ਦੇਣਾ

ਰਾਜਿ ਜੋਗ ਦੋਨੋ ਹੀ ਕੀਜਹੁ ॥੩੧॥

‘Not to keep the Ranis in adversity and not to abandon the kingship.(31)

ਅਤੇ ਰਾਜ ਅਤੇ ਜੋਗ ਦੋਹਾਂ ਨੂੰ ਭੋਗਣਾ ਹੈ ॥੩੧॥

ਪੁਨਿ ਮੋ ਸੋ ਇਕ ਬਚਨ ਉਚਾਰੋ

ਫਿਰ ਮੈਨੂੰ ਇਕ ਗੱਲ ਇਹ ਵੀ ਕਹੀ

ਜੌ ਨ੍ਰਿਪ ਕਹਿਯੋ ਕਰੈ ਤਿਹਾਰੋ

‘Then he told me that, if Raja refused to obey”

ਕਿ ਜੇ ਰਾਜਾ ਤੁਹਾਡੇ ਕਹੇ ਅਨੁਸਾਰ ਨਾ ਕਰੇ;

ਤਬ ਪਾਛੇ ਯਹ ਬਚਨ ਉਚਰਿਯਹੁ

ਤਦ ਪਿਛੋਂ ਉਸ ਨੂੰ ਕਹਿਣਾ

ਰਾਜਾ ਜੂ ਕੇ ਤਪ ਕਹ ਹਰਿਯਹੁ ॥੩੨॥

‘Then, I should make clear to him that all the benefits of his meditation will be revoked.’(32)

ਕਿ ਰਾਜਾ ਜੀ ਦਾ ਤਪ ਹਰ ਲਿਆ ਜਾਵੇਗਾ ॥੩੨॥

ਜੋ ਤਿਨ ਕਹੀ ਸੁ ਪਾਛੇ ਕਹਿ ਹੌ

ਜੋ ਉਸ ਨੇ (ਹੋਰ ਕਿਹਾ) ਉਹ ਬਾਦ ਵਿਚ ਕਹਾਂਗੀ

ਤੁਮਰੇ ਸਕਲ ਭਰਮ ਕੋ ਦਹਿ ਹੌ

‘What else he told me, I will convey to you later on. First I will eradicate all your whims.

ਅਤੇ ਤੁਹਾਡੇ ਸਾਰੇ ਭਰਮ ਨੂੰ ਖ਼ਤਮ ਕਰ ਦਿਆਂਗੀ।

ਅਬ ਸੁਨਿ ਲੈ ਤੈ ਬਚਨ ਹਮਾਰੋ

ਹੁਣ ਤੁਸੀਂ ਮੇਰੇ ਬਚਨ ਸੁਣ ਲਵੋ

ਜਾ ਤੇ ਰਹਿ ਹੈ ਰਾਜ ਤਿਹਾਰੋ ॥੩੩॥

‘Now, if you acted upon what I communicated to you, your rule will continue.(33)

ਜਿਸ ਕਰ ਕੇ ਤੁਹਾਡਾ ਰਾਜ ਬਚਿਆ ਰਹਿ ਸਕੇ ॥੩੩॥