ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਇਹ ਲੋਕੇ ਸੁਖੁ ਪਾਇਆ ॥
I have found peace in this world.
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਮਿੱਤ੍ਰਤਾ ਪ੍ਰਾਪਤ ਹੁੰਦੀ ਹੈ ਉਸ ਨੇ) ਇਸ ਜਗਤ ਵਿਚ (ਆਤਮਕ) ਸੁਖ ਮਾਣਿਆ, ਇਹ ਲੋਕੇ = ਇਸ ਲੋਕ ਵਿਚ, ਸੰਸਾਰ ਵਿਚ।
ਨਹੀ ਭੇਟਤ ਧਰਮ ਰਾਇਆ ॥
I will not have to appear before the Righteous Judge of Dharma to give my account.
(ਪਰਲੋਕ ਵਿਚ) ਉਸ ਨੂੰ ਧਰਮਰਾਜ ਨਾਲ ਵਾਹ ਨਾਹ ਪਿਆ। ਭੇਟਤ = ਮਿਲਾਪ ਹੁੰਦਾ, ਵਾਹ ਪੈਂਦਾ।
ਹਰਿ ਦਰਗਹ ਸੋਭਾਵੰਤ ॥
I will be respected in the Court of the Lord,
ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਵਾਲਾ ਬਣਦਾ ਹੈ,
ਫੁਨਿ ਗਰਭਿ ਨਾਹੀ ਬਸੰਤ ॥੧॥
and I will not have to enter the womb of reincarnation ever again. ||1||
ਮੁੜ ਮੁੜ ਜਨਮਾਂ ਦੇ ਗੇੜ ਵਿਚ (ਭੀ) ਨਹੀਂ ਪੈਂਦਾ ॥੧॥ ਫੁਨਿ = ਮੁੜ। ਗਰਭਿ = ਗਰਭ ਵਿਚ, ਜਨਮਾਂ ਦੇ ਗੇੜ ਵਿਚ। ਨਾਹੀ ਬਸੰਤ = ਨਹੀਂ ਵੱਸਦਾ, ਨਹੀਂ ਪੈਦਾ ॥੧॥
ਜਾਨੀ ਸੰਤ ਕੀ ਮਿਤ੍ਰਾਈ ॥
Now, I know the value of friendship with the Saints.
ਹੇ ਭਾਈ! (ਹੁਣ) ਮੈਂ ਗੁਰੂ ਦੀ ਕਦਰ ਸਮਝ ਲਈ ਹੈ। ਸੰਤ ਕੀ = ਗੁਰੂ ਦੀ। ਜਾਨੀ = ਮੈਂ ਇਉਂ ਸਮਝੀ ਹੈ।
ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥
In His Mercy, the Lord has blessed me with His Name. My pre-ordained destiny has been fulfilled. ||1||Pause||
(ਗੁਰੂ ਨੇ) ਕਿਰਪਾ ਕਰ ਕੇ (ਮੈਨੂੰ) ਪਰਮਾਤਮਾ ਦਾ ਨਾਮ ਦੇ ਦਿੱਤਾ ਹੈ। ਪੂਰਬਲੇ ਸੰਜੋਗ ਦੇ ਕਾਰਨ (ਗੁਰੂ ਦੀ ਮਿੱਤ੍ਰਤਾ) ਪ੍ਰਾਪਤ ਹੋਈ ਹੈ ॥੧॥ ਰਹਾਉ ॥ ਕਰਿ = ਕਰ ਕੇ। ਦੀਨੋ = ਦਿੱਤਾ। ਪੂਰਬਿ ਸੰਜੋਗਿ = ਪੂਰਬਲੇ ਸੰਜੋਗ ਦੀ ਰਾਹੀਂ ॥੧॥ ਰਹਾਉ ॥
ਗੁਰ ਕੈ ਚਰਣਿ ਚਿਤੁ ਲਾਗਾ ॥
My consciousness is attached to the Guru's feet.
ਹੇ ਭਾਈ! ਜਦੋਂ ਗੁਰੂ ਦੇ ਚਰਨਾਂ ਵਿਚ, ਮੇਰਾ ਚਿੱਤ ਜੁੜਿਆ ਸੀ, ਕੈ ਚਰਣਿ = ਦੇ ਚਰਨ ਵਿਚ।
ਧੰਨਿ ਧੰਨਿ ਸੰਜੋਗੁ ਸਭਾਗਾ ॥
Blessed, blessed is this fortunate time of union.
ਉਹ ਸੰਜੋਗ ਮੁਬਾਰਿਕ ਸੀ, ਮੁਬਾਰਿਕ ਸੀ, ਭਾਗਾਂ ਵਾਲਾ ਸੀ। ਧੰਨਿ = ਮੁਬਾਰਿਕ। ਸੰਜੋਗੁ = ਮਿਲਾਪ ਦਾ ਅਵਸਰ। ਸਭਾਗਾ = ਭਾਗਾਂ ਵਾਲਾ।
ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥
I have applied the dust of the Saints' feet to my forehead,
ਹੇ ਭਾਈ! ਗੁਰੂ ਦੀ ਚਰਨ-ਧੂੜ ਮੇਰੇ ਮੱਥੇ ਉੱਤੇ ਲੱਗੀ,
ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥
and all my sins and pains have been eradicated. ||2||
ਮੇਰੇ ਸਾਰੇ ਪਾਪ ਤੇ ਦੁੱਖ ਦੂਰ ਹੋ ਗਏ ॥੨॥ ਕਿਲਵਿਖ = ਪਾਪ। ਸਗਲੇ = ਸਾਰੇ ॥੨॥
ਸਾਧ ਕੀ ਸਚੁ ਟਹਲ ਕਮਾਨੀ ॥
Performing true service to the Holy,
ਹੇ ਪ੍ਰਾਣੀ! ਜਦੋਂ ਜੀਵ ਸਰਧਾ ਧਾਰ ਕੇ ਗੁਰੂ ਦੀ ਸੇਵਾ-ਟਹਿਲ ਕਰਦੇ ਹਨ, ਸਚੁ = ਨਿਸ਼ਚਾ ਧਾਰ ਕੇ।
ਤਬ ਹੋਏ ਮਨ ਸੁਧ ਪਰਾਨੀ ॥
the mortal's mind is purified.
ਤਦੋਂ ਉਹਨਾਂ ਦੇ ਮਨ ਪਵਿੱਤ੍ਰ ਹੋ ਜਾਂਦੇ ਹਨ। ਪਰਾਨੀ = ਹੇ ਪ੍ਰਾਣੀ!
ਜਨ ਕਾ ਸਫਲ ਦਰਸੁ ਡੀਠਾ ॥
I have seen the fruitful vision of the Lord's humble slave.
ਹੇ ਪ੍ਰਾਣੀ! ਜਿਸ ਨੇ ਗੁਰੂ ਦਾ ਦਰਸ਼ਨ ਕਰ ਲਿਆ, ਉਸੇ ਨੂੰ ਹੀ ਇਸ ਨਾਮ ਫਲ ਦੀ ਪ੍ਰਾਪਤੀ ਹੋਈ, ਸਫਲ = ਫਲ ਦੇਣ ਵਾਲਾ। ਦਰਸੁ = ਦਰਸ਼ਨ।
ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥
God's Name dwells within each and every heart. ||3||
(ਭਾਵੇਂ ਕਿ) ਪਰਮਾਤਮਾ ਦਾ ਨਾਮ ਹਰੇਕ ਹਿਰਦੇ ਵਿਚ ਵੱਸ ਰਿਹਾ ਹੈ ॥੩॥ ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਵੂਠਾ = ਵੱਸਿਆ ਹੋਇਆ ॥੩॥
ਮਿਟਾਨੇ ਸਭਿ ਕਲਿ ਕਲੇਸ ॥
All my troubles and sufferings have been taken away;
(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਸਾਰੇ (ਮਾਨਸਕ) ਝਗੜੇ ਤੇ ਦੁੱਖ ਮਿਟ ਜਾਂਦੇ ਹਨ। ਸਭਿ = ਸਾਰੇ। ਕਲਿ = ਝਗੜੇ। ਕਲੇਸ = ਦੁੱਖ।
ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥
I have merged into the One, from whom I originated.
ਜਿਸ ਪ੍ਰਭੂ ਤੋਂ ਜੀਵ ਪੈਦਾ ਹੋਏ ਹਨ ਉਸੇ ਵਿਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ। ਜਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ਜਿਸ (ਪ੍ਰਭੂ) ਤੋਂ। ਪਰਵੇਸ = ਲੀਨਤਾ।
ਪ੍ਰਗਟੇ ਆਨੂਪ ਗੋੁਵਿੰਦ ॥
The Lord of the Universe, incomparably beautiful, has become merciful.
ਉਹ ਸੋਹਣਾ ਗੋਬਿੰਦ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ, ਆਨੂਪ = ਜਿਸ ਵਰਗਾ ਹੋਰ ਕੋਈ ਨਹੀਂ {ਅਨ-ਊਪ}, ਬੇਅੰਤ ਸੁੰਦਰ।
ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥
O Nanak, God is perfect and forgiving. ||4||38||49||
ਹੇ ਨਾਨਕ! (ਜਿਹੜਾ) ਪੂਰਨ ਪ੍ਰਭੂ ਬਖ਼ਸ਼ਣਹਾਰ ਹੈ ॥੪॥੩੮॥੪੯॥ ਬਖਸਿੰਦ = ਬਖ਼ਸ਼ਸ਼ਾਂ ਕਰਨ ਵਾਲਾ ॥੪॥੩੮॥੪੯॥