ਮਿਥਿਆ ਤਨੁ ਧਨੁ ਕੁਟੰਬੁ ਸਬਾਇਆ

False are body, wealth, and all relations.

(ਜਦ ਇਹ) ਸਰੀਰ, ਧਨ ਤੇ ਸਾਰਾ ਪਰਵਾਰ ਨਾਸਵੰਤ ਹੈ, ਮਿਥਿਆ = ਸਦਾ ਨਾਹ ਕਾਇਮ ਰਹਿਣ ਵਾਲਾ, ਜਿਸ ਦਾ ਮਾਣ ਕਰਨਾ ਝੂਠਾ ਹੋਵੇ। ਕੁਟੰਬੁ = ਪਰਵਾਰ। ਸਬਾਇਆ = ਸਾਰਾ।

ਮਿਥਿਆ ਹਉਮੈ ਮਮਤਾ ਮਾਇਆ

False are ego, possessiveness and Maya.

(ਤਾਂ) ਮਾਇਆ ਦੀ ਮਾਲਕੀ ਤੇ ਹਉਮੈ (ਭਾਵ, ਧਨ ਤੇ ਪਰਵਾਰ ਦੇ ਕਾਰਣ ਵਡੱਪਣ)-ਇਹਨਾਂ ਉਤੇ ਮਾਣ ਭੀ ਝੂਠਾ। ਮਮਤਾ = ਮਾਲਕੀ ਦਾ ਖ਼ਿਆਲ, ਇਹ ਖ਼ਿਆਲ ਕਿ ਇਹ ਚੀਜ਼ ਮੇਰੀ ਹੈ।

ਮਿਥਿਆ ਰਾਜ ਜੋਬਨ ਧਨ ਮਾਲ

False are power, youth, wealth and property.

ਰਾਜ ਜੁਆਨੀ ਤੇ ਧਨ ਮਾਲ ਸਭ ਨਾਸਵੰਤ ਹਨ, ਜੋਬਨ = ਜੁਆਨੀ।

ਮਿਥਿਆ ਕਾਮ ਕ੍ਰੋਧ ਬਿਕਰਾਲ

False are sexual desire and wild anger.

(ਇਸ ਵਾਸਤੇ ਇਹਨਾਂ ਦੇ ਕਾਰਣ) ਕਾਮ (ਦੀ ਲਹਰ) ਤੇ ਭਿਆਨਕ ਕ੍ਰੋਧ ਇਹ ਭੀ ਵਿਅਰਥ ਹਨ। ਬਿਕਰਾਲ = ਡਰਾਉਣਾ।

ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ

False are chariots, elephants, horses and expensive clothes.

ਰਥ, ਹਾਥੀ, ਘੋੜੇ ਤੇ (ਸੁੰਦਰ) ਕੱਪੜੇ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, ਹਸਤੀ = ਹਾਥੀ। ਅਸ੍ਵ = ਘੋੜੇ। ਬਸਤ੍ਰਾ = ਕੱਪੜੇ।

ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ

False is the love of gathering wealth, and reveling in the sight of it.

(ਇਸ ਸਾਰੀ) ਮਾਇਆ ਨੂੰ ਪਿਆਰ ਨਾਲ ਵੇਖ ਕੇ (ਜੀਵ) ਹੱਸਦਾ ਹੈ, (ਪਰ ਇਹ ਹਾਸਾ ਤੇ ਮਾਣ ਭੀ) ਵਿਅਰਥ ਹੈ। ਰੰਗ ਸੰਗਿ = ਪਿਆਰ ਨਾਲ। ਪੇਖਿ = ਵੇਖ ਕੇ। ਹਸਤਾ = ਹੱਸਦਾ ਹੈ।

ਮਿਥਿਆ ਧ੍ਰੋਹ ਮੋਹ ਅਭਿਮਾਨੁ

False are deception, emotional attachment and egotistical pride.

ਦਗ਼ਾ, ਮੋਹ ਤੇ ਅਹੰਕਾਰ-(ਇਹ ਸਾਰੇ ਹੀ ਮਨ ਦੇ) ਵਿਅਰਥ (ਤਰੰਗ) ਹਨ; ਧ੍ਰੋਹ = ਦਗ਼ਾ।

ਮਿਥਿਆ ਆਪਸ ਊਪਰਿ ਕਰਤ ਗੁਮਾਨੁ

False are pride and self-conceit.

ਆਪਣੇ ਉਤੇ ਮਾਣ ਕਰਨਾ ਭੀ ਝੂਠਾ (ਨਸ਼ਾ) ਹੈ। ਆਪਸ ਊਪਰਿ = ਆਪਣੇ ਉਤੇ।

ਅਸਥਿਰੁ ਭਗਤਿ ਸਾਧ ਕੀ ਸਰਨ

Only devotional worship is permanent, and the Sanctuary of the Holy.

ਸਦਾ ਕਾਇਮ ਰਹਿਣ ਵਾਲੀ (ਪ੍ਰਭੂ ਦੀ) ਭਗਤੀ (ਹੀ ਹੈ ਜੋ) ਗੁਰੂ ਦੀ ਸਰਣ ਪੈ ਕੇ (ਕੀਤੀ ਜਾਏ)। ਅਸਥਿਰੁ = ਸਦਾ ਕਾਇਮ ਰਹਿਣ ਵਾਲੀ। ਭਗਤਿ = ਬੰਦਗੀ, ਭਜਨ।

ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥

Nanak lives by meditating, meditating on the Lotus Feet of the Lord. ||4||

ਹੇ ਨਾਨਕ! ਪ੍ਰਭੂ ਦੇ ਚਰਣ (ਹੀ) ਸਦਾ ਜਪ ਕੇ (ਮਨੁੱਖ) ਅਸਲੀ ਜੀਵਨ ਜੀਊਂਦਾ ਹੈ ॥੪॥ ਜਪਿ ਜਪਿ = ਸਦਾ ਜਪ ਕੇ ॥੪॥