ਮੰਨੈ ਮਾਰਗਿ ਠਾਕ ਨ ਪਾਇ ॥
The path of the faithful shall never be blocked.
ਜੇ ਮਨੁੱਖ ਦਾ ਮਨ ਨਾਮ ਵਿਚ ਪਤੀਜ ਜਾਏ ਤਾਂ ਜ਼ਿਦੰਗੀ ਦੇ ਸਫ਼ਰ ਵਿਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ। ਮਾਰਗਿ = ਮਾਰਗ ਵਿਚ, ਰਾਹ ਵਿਚ। ਠਾਕ = ਰੋਕ। ਠਾਕ ਨ ਪਾਇ = ਰੋਕ ਨਹੀਂ ਪੈਂਦੀ।
ਮੰਨੈ ਪਤਿ ਸਿਉ ਪਰਗਟੁ ਜਾਇ ॥
The faithful shall depart with honor and fame.
ਉਹ (ਸੰਸਾਰ ਵਿਚ) ਸ਼ੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ। ਪਤਿ ਸਿਉ = ਇੱਜ਼ਤ ਨਾਲ। ਪਰਗਟੁ = ਪਰਸਿੱਧ ਹੋ ਕੇ।
ਮੰਨੈ ਮਗੁ ਨ ਚਲੈ ਪੰਥੁ ॥
The faithful do not follow empty religious rituals.
ਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ 'ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ)।
ਮੰਨੈ ਧਰਮ ਸੇਤੀ ਸਨਬੰਧੁ ॥
The faithful are firmly bound to the Dharma.
ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ। ਸੇਤੀ = ਨਾਲ। ਸਨਬੰਧੁ = ਸਾਕ, ਰਿਸ਼ਤਾ, ਜੋੜ। ❀ 'ਮਗੁ ਪੰਥੁ' ਬਾਰੇ ਨੋਟ: (ਪ੍ਰ:) ਸ਼ਬਦ 'ਮਗੁ' ਤੇ 'ਪੰਥੁ' ਦੇ ਅੰਤ ਵਿਚ (ੁ) ਕਿਉਂ ਹੈ? (ਉ:) ਸਾਧਾਰਨ ਨੀਯਮ ਅਨੁਸਾਰ ਤਾਂ ਇੱਥੇ (ਿ) ਹੀ ਚਾਹੀਦੀ ਹੈ, ਪਰ ਸੰਸਕ੍ਰਿਤ ਵਿਚ ਇਕ ਨੀਯਮ ਆਮ ਪਰਚਲਤ ਸੀ ਕਿ ਜੇ 'ਲੰਮੇ ਸਮੇ' ਜਾਂ ਲੰਮੇ ਪੈਂਡੇ' ਦਾ ਜ਼ਿਕਰ ਹੋਵੇ, ਤਾਂ ਅਧਿਕਰਣ ਕਾਰਕ ਦੇ ਥਾਂ ਕਰਮ ਕਾਰਕ ਵਰਤਿਆ ਜਾਂਦਾ ਸੀ। ਉਹੀ ਨੀਯਮ ਪ੍ਰਾਕ੍ਰਿਤ ਦੀ ਰਾਹੀਂ ਥੋੜ੍ਹਾ ਥੋੜ੍ਹਾ ਪੁਰਾਣੀ ਪੰਜਾਬੀ ਵਿਚ ਵਰਤਿਆ ਗਿਆ ਹੈ; ਜਿਵੇਂ: (੧) ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸਰ, 'ਜੁਗੁ ਜੁਗੁ' ਵੇਦਾ ਨਾਲੇ। (ਪਉੜੀ ੨੦)। (੨) ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ। (੩) ਸਾਵਣਿ ਵਰਸੁ ਅੰਮ੍ਰਿਤਿ 'ਜਗੁ' ਛਾਇਆ ਜੀਉ। (ਗਉੜੀ ਮਾਝ ਮ: ੪)। (੪) ਬਾਵੈ 'ਮਾਰਗੁ' ਟੇਢਾ ਚਲਣਾ। ਸੀਧਾ ਛੋਡਿ ਅਪੂਠਾ ਬੁਨਨਾ।੩।੨੯।੯੮। (ਗਾਉੜੀ ਗੁਆਰੇਰੀ ਮ: ੫)। ਮਗੁ = ਮਾਰਗ, ਰਸਤਾ (ਸੰਸਕ੍ਰਿਤ 'मार्ग' ਤੋਂ ਪ੍ਰਾਕ੍ਰਿਤ ਸ਼ਬਦ 'ਮੱਗ' ਹੈ)। ਪੰਥੁ = ਰਸਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਇਹ ਦੋਵੇਂ ਸ਼ਬਦ 'ਮਾਰਗ' (ਜਿਸ ਦੀ ਪ੍ਰਾਕ੍ਰਿਤ ਸ਼ਕਲ 'ਮੱਗ' ਹੈ) ਅਤੇ 'ਪੰਥ' ਇਕੋ ਹੀ ਅਰਥ ਵਿਚ ਵਰਤੇ ਗਏ ਹਨ; ਜਿਵੇਂ: (੧) 'ਮਾਰਗਿ ਪੰਥ ਚਲੇ ਗੁਰ ਸਤਿਗੁਰ ਸੰਗਿ ਸਿਖਾ।' (ਤੁਖਾਰੀ ਛੰਤ ਮ: ੪)। (੨) ਮੁੰਧ ਨੈਣ ਭਰੇਦੀ, ਗੁਣ ਸਾਰੇਦੀ , ਕਿਉਂ ਪ੍ਰਭ ਮਿਲਾ ਪਿਆਰੇ। ਮਾਰਗੁ ਪੰਥੁ ਨ ਜਾਣਉ ਬਿਖੜਾ, ਕਿਉ ਪਾਈਐ ਪਿਰ ਪਾਰੇ। (ਤੁਖਾ
ਐਸਾ ਨਾਮੁ ਨਿਰੰਜਨੁ ਹੋਇ ॥
Such is the Name of the Immaculate Lord.
ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) "ਐਸਾ ਨਾਮੁ" ਇਕੱਠਾ ਨਹੀਂ ਉਚਾਰਨਾ। "ਐਸਾ" ਦੇ ਬਾਅਦ ਛੋਟਾ ਬਿਸ਼ਰਾਮ ਹੈ। ਮਤਲਬ ਹੈ, "ਐਸਾ ਹੈ ਨਾਮ ਨਿਰੰਜਨ - ਜੈਸਾ ਉਪਰ ਵਰਨਣ ਕੀਤਾ ਗਿਆ ਹੈ।
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥
Only one who has faith comes to know such a state of mind. ||14||
ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ ॥੧੪॥ ਨਾਮ ਨਿਰੰਜਨ (ਮੈਲ ਰਹਿਤ) ਦੀ ਸੋਝੀ ਕਿਸ ਨੂੰ ਆਉਂਦੀ ਹੈ: "ਜੇ ਕੋਈ, ਮਨ ਕਰਕੇ ਮੰਨ ਲਵੇ, ਪਰ ਐਸਾ ਕੋਈ ਹੀ ਹੁੰਦਾ ਹੈ"।