ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥
Filled with greed, he constantly wanders around; he does not do any good deeds.
(ਜਗਤ ਮਾਇਆ ਦੇ) ਲਾਲਚ ਨਾਲ ਲਿੱਬੜਿਆ ਹੋਇਆ ਸਦਾ (ਭਟਕਦਾ) ਫਿਰਦਾ ਹੈ, ਕੋਈ ਭੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ। ਲਾਲਚਿ = ਲਾਲਚ ਨਾਲ। ਅਟਿਆ = ਲਿੱਬੜਿਆ ਹੋਇਆ। ਸੁਆਰਥੁ = ਆਪਣੇ ਅਸਲੀ ਭਲੇ ਦਾ ਕੰਮ। ਕੋਇ = ਕੋਈ ਭੀ ਜੀਵ।
ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥੨॥
O Nanak, the Lord abides within the mind of one who meets with the Guru. ||2||
(ਪਰ) ਹੇ ਨਾਨਕ! ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਸ ਦੇ ਮਨ ਵਿਚ ਉਹ ਪ੍ਰਭੂ ਵੱਸ ਪੈਂਦਾ ਹੈ ॥੨॥ ਭੇਟੈ = ਮਿਲਦਾ ਹੈ। ਸੋਇ = ਉਹ ਪ੍ਰਭੂ। ਤਿਸੁ ਮਨਿ = ਉਸ (ਮਨੁੱਖ) ਦੇ ਮਨ ਵਿਚ ॥੨॥