ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਹਰਿ ਕਾਟੀ ਕੁਟਿਲਤਾ ਕੁਠਾਰਿ ॥
The Lord has cut down the crooked tree of my deceit.
ਪਰਮਾਤਮਾ ਨੇ (ਜਿਸ ਮਨੁੱਖ ਦੇ) ਮਨ ਦਾ ਖੋਟ (ਮਾਨੋ) ਕੁਹਾੜੇ ਨਾਲ ਕੱਟ ਦਿੱਤਾ, ਕੁਟਿਲ = ਵਿੰਗੀਆਂ ਚਾਲਾਂ ਚੱਲਣ ਵਾਲਾ, ਖੋਟਾ। ਕੁਟਿਲਤਾ = ਮਨ ਦਾ ਵਿੰਗ, ਖੋਟ। ਕੁਠਾਰਿ = ਕੁਹਾੜੇ ਨਾਲ।
ਭ੍ਰਮ ਬਨ ਦਹਨ ਭਏ ਖਿਨ ਭੀਤਰਿ ਰਾਮ ਨਾਮ ਪਰਹਾਰਿ ॥੧॥ ਰਹਾਉ ॥
The forest of doubt is burnt away in an instant, by the fire of the Lord's Name. ||1||Pause||
ਉਸ ਦੇ ਅੰਦਰੋਂ ਪ੍ਰਭੂ ਦੇ ਨਾਮ ਦੀ ਚੋਟ ਨਾਲ ਇਕ ਖਿਨ ਵਿਚ ਹੀ ਭਟਕਣਾ ਦੇ ਜੰਗਲਾਂ ਦੇ ਜੰਗਲ ਹੀ ਸੜ (ਕੇ ਸੁਆਹ ਹੋ) ਗਏ ॥੧॥ ਰਹਾਉ ॥ ਭ੍ਰਮ = ਭਟਕਣਾ। ਭ੍ਰਮ ਬਨ = ਭਟਕਣਾਂ ਦੇ ਜੰਗਲ। ਦਹਨ ਭਏ = ਸੜ ਗਏ। ਪਰਹਾਰਿ = ਚੋਟ ਨਾਲ ॥੧॥ ਰਹਾਉ ॥
ਕਾਮ ਕ੍ਰੋਧ ਨਿੰਦਾ ਪਰਹਰੀਆ ਕਾਢੇ ਸਾਧੂ ਕੈ ਸੰਗਿ ਮਾਰਿ ॥
Sexual desire, anger and slander are gone; in the Saadh Sangat, the Company of the Holy, I have beaten them and driven them out.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਕਾਮ ਕ੍ਰੋਧ ਨਿੰਦਾ ਆਦਿਕ ਵਿਕਾਰਾਂ ਨੂੰ (ਆਪਣੇ ਅੰਦਰੋਂ) ਦੂਰ ਕਰ ਦੇਂਦਾ ਹੈ ਮਾਰ ਮਾਰ ਕੇ ਕੱਢ ਦੇਂਦਾ ਹੈ। ਪਰਹਰੀਆ = ਦੂਰ ਕਰ ਦਿੱਤੀ। ਸਾਧੂ ਕੈ ਸੰਗਿ = ਗੁਰੂ ਦੀ ਸੰਗਤ ਵਿਚ। ਮਾਰਿ = ਮਾਰ ਕੇ।
ਜਨਮੁ ਪਦਾਰਥੁ ਗੁਰਮੁਖਿ ਜੀਤਿਆ ਬਹੁਰਿ ਨ ਜੂਐ ਹਾਰਿ ॥੧॥
The Gurmukh is successful in this priceless human life; he shall not lose it in the gamble ever again. ||1||
ਗੁਰਮੁਖ ਇਸ ਕੀਮਤੀ ਮਨੁੱਖਾ ਜਨਮ ਨੂੰ (ਵਿਕਾਰਾਂ ਦੇ ਟਾਕਰੇ ਤੇ) ਕਾਮਯਾਬ ਬਣਾ ਲੈਂਦਾ ਹੈ, ਫਿਰ ਕਦੇ ਇਸ ਨੂੰ ਜੂਏ ਵਿਚ ਹਾਰ ਕੇ ਨਹੀਂ ਜਾਂਦਾ ॥੧॥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬਹੁਰਿ = ਮੁੜ। ਜੂਐ = ਜੂਏ ਵਿਚ। ਹਾਰਿ = ਹਾਰ ਕੇ ॥੧॥
ਆਠ ਪਹਰ ਪ੍ਰਭ ਕੇ ਗੁਣ ਗਾਵਹ ਪੂਰਨ ਸਬਦਿ ਬੀਚਾਰਿ ॥
Twenty-four hours a day, I sing the Glorious Praises of the Lord, and contemplate the Perfect Word of the Shabad.
ਆਓ, ਰਲ ਕੇ ਸਰਬ-ਵਿਆਪਕ ਪ੍ਰਭੂ ਦੇ ਗੁਣਾਂ ਨੂੰ ਗੁਰ-ਸ਼ਬਦ ਦੀ ਰਾਹੀਂ ਮਨ ਵਿਚ ਵਸਾ ਕੇ ਅੱਠੇ ਪਹਰ ਉਸ ਦੇ ਗੁਣ ਗਾਂਦੇ ਰਹੀਏ। ਗਾਵਹ = ਆਓ, ਭਾਈ! ਅਸੀਂ ਗਾਵੀਏ = {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}। ਸਬਦਿ = ਸ਼ਬਦ ਦੀ ਰਾਹੀਂ। ਬੀਚਾਰਿ = ਵਿਚਾਰ ਕੇ, ਮਨ ਵਿਚ ਵਸਾ ਕੇ।
ਨਾਨਕ ਦਾਸਨਿ ਦਾਸੁ ਜਨੁ ਤੇਰਾ ਪੁਨਹ ਪੁਨਹ ਨਮਸਕਾਰਿ ॥੨॥੮੯॥੧੧੨॥
Servant Nanak is the slave of Your slaves; over and over again, he bows in humble reverence to You. ||2||89||112||
ਹੇ ਪ੍ਰਭੂ! ਮੈਂ ਨਾਨਕ ਤੇਰੇ ਦਾਸਾਂ ਦਾ ਦਾਸ ਹਾਂ, (ਤੇਰੇ ਦਰ ਤੇ ਹੀ) ਮੁੜ ਮੁੜ ਨਮਸਕਾਰ ਕਰਦਾ ਹਾਂ ॥੨॥੮੯॥੧੧੨॥ ਦਾਸਨਿ ਦਾਸੁ = ਦਾਸਾਂ ਦਾ ਦਾਸ। ਪੁਨਹੁ ਪੁਨਹ = ਮੁੜ ਮੁੜ ॥੨॥੮੯॥੧੧੨॥