ਦੋਹਰਾ ॥
ਦੋਹਰਾ:
ਜੋਬਨ ਖਾ ਸੁਨਿ ਏ ਬਚਨ ਮਨ ਮੈ ਰੋਸ ਬਢਾਇ ॥
ਜੋਬਨ ਖ਼ਾਨ ਨੇ ਇਹ ਬਚਨ ਸੁਣ ਕੇ ਮਨ ਵਿਚ ਰੋਹ ਵਧਾਇਆ
ਬਡੋ ਮੁਨਾਰ ਉਸਾਰਿ ਤ੍ਰਿਯ ਤਾ ਮੈ ਦਈ ਚਿਨਾਇ ॥੨੮॥
ਅਤੇ ਇਕ ਵੱਡਾ ਮੁਨਾਰਾ ਉਸਾਰ ਕੇ ਉਸ ਵਿਚ ਇਸਤਰੀ ਨੂੰ ਚਿਣਵਾ ਦਿੱਤਾ ॥੨੮॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੫॥੩੪੩੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੫॥੩੪੩੫॥ ਚਲਦਾ॥