ਸਲੋਕੁ

Salok:

ਸਲੋਕ।

ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ

Eating, drinking, playing and laughing, I have wandered through countless incarnations.

ਹੇ ਪ੍ਰਭੂ! ਅਸੀਂ ਜੀਵ ਮਾਇਕ ਪਦਾਰਥ ਹੀ ਖਾਂਦੇ ਪੀਂਦੇ, ਤੇ ਮਾਇਆ ਦੇ ਰੰਗ ਤਮਾਸ਼ਿਆਂ ਵਿਚ ਹੀ ਹੱਸਦੇ ਖੇਡਦੇ ਅਨੇਕਾਂ ਜੂਨਾਂ ਵਿਚ ਭਟਕਦੇ ਆ ਰਹੇ ਹਾਂ,

ਭਵਜਲ ਤੇ ਕਾਢਹੁ ਪ੍ਰਭੂ ਨਾਨਕ ਤੇਰੀ ਟੇਕ ॥੧॥

Please, God, lift me up and out of the terrifying world-ocean. Nanak seeks Your Support. ||1||

ਹੇ ਨਾਨਕ! (ਆਖ-) ਸਾਨੂੰ ਤੂੰ ਆਪ ਹੀ ਸੰਸਾਰ-ਸਮੁੰਦਰ ਵਿਚੋਂ ਕੱਢ, ਸਾਨੂੰ ਤੇਰਾ ਹੀ ਆਸਰਾ ਹੈ ॥੧॥ ਭਵਜਲ = ਸੰਸਾਰ-ਸਮੁੰਦਰ। ਤੇ = ਤੋਂ ॥੧॥