ਤਿਲੰਗ ਮਹਲਾ ਘਰੁ

Tilang, First Mehl, Second House:

ਰਾਗ ਤਿਲੰਗ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ

The One who created the world watches over it; what more can we say, O Siblings of Destiny?

ਹੇ ਭਾਈ! ਜਿਸ ਪਰਮਾਤਮਾ ਨੇ (ਇਹ ਜਗਤ) ਬਣਾਇਆ ਹੈ, ਉਸੇ ਨੇ ਹੀ (ਸਦਾ) ਇਸ ਦੀ ਸੰਭਾਲ ਕੀਤੀ ਹੈ। ਇਹ ਕਿਹਾ ਨਹੀਂ ਜਾ ਸਕਦਾ (ਕਿ ਉਹ ਕਿਵੇਂ ਸੰਭਾਲ ਕਰਦਾ ਹੈ)। ਜਿਨਿ = ਜਿਸ (ਪਰਮਾਤਮਾ) ਨੇ। ਕੀਆ = ਬਣਾਇਆ ਹੈ। ਤਿਨਿ = ਉਸ (ਪਰਮਾਤਮਾ) ਨੇ। ਦੇਖਿਆ = ਸੰਭਾਲ ਕੀਤੀ ਹੈ। ਰੇ ਭਾਈ = ਹੇ ਭਾਈ! ਕਿਆ ਕਹੀਐ = (ਉਸ ਦੀ ਜਗਤ-ਸੰਭਾਲ ਬਾਰੇ) ਕੁਝ ਕਿਹਾ ਨਹੀਂ ਜਾ ਸਕਦਾ।

ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥

He Himself knows, and He Himself acts; He laid out the garden of the world. ||1||

ਜਿਸ ਨੇ ਇਹ ਜਗਤ-ਬਗ਼ੀਚੀ ਲਾਈ ਹੈ, ਉਹ ਆਪ ਹੀ (ਇਸ ਦੀਆਂ ਲੋੜਾਂ) ਜਾਣਦਾ ਹੈ, ਤੇ ਆਪ (ਉਹ ਲੋੜਾਂ ਪੂਰੀਆਂ) ਕਰਦਾ ਹੈ ॥੧॥ ਆਪੇ = ਆਪ ਹੀ। ਵਾੜੀ = ਜਗਤ-ਬਗ਼ੀਚੀ ॥੧॥

ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ ਰਹਾਉ

Savor the story, the story of the Beloved Lord, which brings a lasting peace. ||Pause||

ਹੇ ਪਿਆਰੇ (ਭਾਈ)! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੀ ਰਾਹੀਂ ਸਦਾ ਆਤਮਕ ਆਨੰਦ ਮਿਲਦਾ ਹੈ ਰਹਾਉ॥ ਰਾਇਸਾ = {ਰਾਇਸੋ} ਜੀਵਨ-ਕਥਾ, ਪ੍ਰਸੰਗ, ਸਿਫ਼ਤਿ-ਸਾਲਾਹ ਦੀਆਂ ਗੱਲਾਂ। ਜਿਤੁ = ਜਿਸ (ਰਾਇਸੋ) ਦੀ ਰਾਹੀਂ ॥ਰਹਾਉ॥

ਜਿਨਿ ਰੰਗਿ ਕੰਤੁ ਰਾਵਿਆ ਸਾ ਪਛੋ ਰੇ ਤਾਣੀ

She who does not enjoy the Love of her Husband Lord, shall come to regret and repent in the end.

ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਪ੍ਰੇਮ ਨਾਲ ਖਸਮ-ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਆਖ਼ਰ ਪਛੁਤਾਂਦੀ ਹੈ। ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਰੰਗਿ = ਪ੍ਰੇਮ ਵਿਚ। ਰਾਵਿਆ = ਮਾਣਿਆ, ਸਿਮਰਿਆ। ਸਾ = ਉਹ ਜੀਵ-ਇਸਤ੍ਰੀ। ਰੇ = ਹੇ ਭਾਈ! ਪਛੋਤਾਣੀ = ਪਛਤਾਂਦੀ ਹੈ।

ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥੨॥

She wrings her hands, and bangs her head, when the night of her life has passed away. ||2||

ਜਦੋਂ ਉਸ ਦੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਤਦੋਂ ਉਹ ਆਪਣੇ ਹੱਥ ਮਲਦੀ ਹੈ, ਸਿਰ ਮਾਰਦੀ ਹੈ ॥੨॥ ਹਾਥ ਪਛੋੜੈ = ਹੱਥ ਮਲਦੀ ਹੈ। ਸਿਰੁ ਧੁਣੈ = ਸਿਰ ਮਾਰਦੀ ਹੈ। ਰੈਣਿ = ਰਾਤ। ਵਿਹਾਣੀ = ਬੀਤ ਜਾਂਦੀ ਹੈ ॥੨॥

ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ

Nothing comes from repentance, when the game is already finished.

(ਪਰ) ਜਦੋਂ ਜ਼ਿੰਦਗੀ ਦੀ ਸਾਰੀ ਰਾਤ ਮੁੱਕ ਜਾਏਗੀ, ਤਦੋਂ ਪਛੁਤਾਵਾ ਕੀਤਿਆਂ ਕੁਝ ਹਾਸਲ ਨਹੀਂ ਹੁੰਦਾ। ਚੂਕੈਗੀ = ਮੁੱਕ ਜਾਇਗੀ, ਮੁੱਕ ਜਾਂਦੀ ਹੈ। ਸਾਰੀ = ਸਾਰੀ ਉਮਰ-ਰਾਤ।

ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ ॥੩॥

She shall have the opportunity to enjoy her Beloved, only when her turn comes again. ||3||

ਉਸ ਪਿਆਰੇ ਪ੍ਰਭੂ ਨੂੰ ਫਿਰ ਤਦੋਂ ਹੀ ਸਿਮਰਿਆ ਜਾ ਸਕਦਾ ਹੈ, ਜਦੋਂ (ਮੁੜ ਕਦੇ) ਮਨੁੱਖਾ ਜੀਵਨ ਦੀ ਵਾਰੀ ਮਿਲੇਗੀ ॥੩॥ ਰਾਵੀਐ = ਸਿਮਰਿਆ ਜਾ ਸਕਦਾ ਹੈ। ਜਬ = ਜਦੋਂ। ਵਾਰੀ = ਮਨੁੱਖਾ ਜਨਮ ਦੀ ਵਾਰੀ ॥੩॥

ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ

The happy soul-bride attains her Husband Lord - she is so much better than I am.

ਜਿਨ੍ਹਾਂ ਚੰਗੇ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਮੈਥੋਂ ਚੰਗੀਆਂ ਹਨ, ਕੰਤੁ = ਪਤੀ-ਪ੍ਰਭੂ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ {सौभागिनी}। ਮੈ ਤੇ = ਮੇਰੇ ਨਾਲੋਂ। ਤੇ = ਤੋਂ, ਨਾਲੋਂ। ਵਧਵੀ = ਚੰਗੀਆਂ।

ਸੇ ਗੁਣ ਮੁਝੈ ਆਵਨੀ ਕੈ ਜੀ ਦੋਸੁ ਧਰੇਹ ॥੪॥

I have none of her merits or virtues; whom should I blame? ||4||

(ਜੇਹੜੇ ਗੁਣ ਉਹਨਾਂ ਦੇ ਅੰਦਰ ਹਨ) ਉਹ ਗੁਣ ਮੇਰੇ ਅੰਦਰ ਪੈਦਾ ਨਹੀਂ ਹੁੰਦੇ, (ਇਸ ਵਾਸਤੇ) ਮੈਂ ਕਿਸ ਉਤੇ ਦੋਸ਼ ਥੱਪਾਂ (ਕਿ ਮੈਨੂੰ ਪ੍ਰਭੂ-ਪਤੀ ਕਿਉਂ ਨਹੀਂ ਮਿਲਦਾ)? ॥੪॥ ਮੁਝੈ = ਮੇਰੇ ਅੰਦਰ, ਮੈਨੂੰ। ਆਵਨੀ = ਆਵਨਿ, ਆਉਂਦੇ, ਪੈਦਾ ਹੁੰਦੇ। ਕੈ = ਕਿਸੁ, ਕਿਸ ਉੱਤੇ? ਧਰੇਹ = ਧਰਾਂ ॥੪॥

ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ

I shall go and ask those sisters who have enjoyed their Husband Lord.

(ਹੁਣ) ਮੈਂ ਉਹਨਾਂ ਸਹੇਲੀਆਂ ਨੂੰ ਜਾ ਕੇ ਪੁੱਛਾਂਗੀ, ਜਿਨ੍ਹਾਂ ਨੇ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲਿਆ ਹੈ। ਜਿਨੀ ਸਖੀ = ਜਿਨ੍ਹਾਂ ਸਹੇਲੀਆਂ ਨੇ। ਸਹੁ = ਪਤੀ-ਪ੍ਰਭੂ। ਰਾਵਿਆ = ਸਿਮਰਿਆ। ਜਾਏ = ਜਾਇ, ਜਾ ਕੇ।

ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ ॥੫॥

I touch their feet, and ask them to show me the Path. ||5||

ਮੈਂ ਉਹਨਾਂ ਦੇ ਚਰਨੀ ਲੱਗਾਂਗੀ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗੀ, (ਤੇ, ਉਹਨਾਂ ਪਾਸੋਂ ਪ੍ਰਭੂ-ਪਤੀ ਦੇ ਮਿਲਾਪ ਦਾ) ਰਸਤਾ ਪੁੱਛ ਲਵਾਂਗੀ ॥੫॥ ਪਾਇ = ਪੈਂਰੀ। ਲਗਉ = ਲਗਉਂ, ਮੈਂ ਲੱਗਾਂਗੀ। ਕਰਉ = ਕਰਉਂ, ਮੈਂ ਕਰਾਂਗੀ। ਪੰਥੁ = ਰਸਤਾ। ਬਤਾਏ ਲੇਉਗੀ = ਬਤਾਇ ਲੇਉਂਗੀ, ਪੁੱਛ ਲਵਾਂਗੀ ॥੫॥

ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ

She who understands the Hukam of His Command, O Nanak, applies the Fear of God as her sandalwood oil;

ਹੇ ਨਾਨਕ! ਜਦੋਂ (ਜੀਵ-ਇਸਤ੍ਰੀ ਪ੍ਰਭੂ-ਪਤੀ ਦੀ) ਰਜ਼ਾ ਨੂੰ ਸਮਝ ਲੈਂਦੀ ਹੈ, ਜਦੋਂ ਉਸ ਦੇ ਡਰ-ਅਦਬ ਨੂੰ (ਜਿੰਦ ਵਾਸਤੇ ਸੁਗੰਧੀ ਬਣਾਂਦੀ ਹੈ, ਜਿਵੇਂ ਸਰੀਰ ਉਤੇ ਕੋਈ ਇਸਤ੍ਰੀ) ਚੰਦਨ ਲਾਂਦੀ ਹੈ, ਭਉ = ਡਰ, ਅਦਬ।

ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ ॥੬॥

she charms her Beloved with her virtue, and so obtains Him. ||6||

ਜਦੋਂ ਇਸਤ੍ਰੀ (ਪਤੀ ਨੂੰ ਵੱਸ ਕਰਨ ਵਾਸਤੇ ਆਤਮਕ) ਗੁਣਾਂ ਨੂੰ ਟੂਣੇ ਬਣਾਂਦੀ ਹੈ, ਤਦੋਂ ਉਹ ਪ੍ਰਭੂ ਪਿਆਰੇ ਦਾ ਮਿਲਾਪ ਹਾਸਲ ਕਰ ਲੈਂਦੀ ਹੈ ॥੬॥ ਕਾਮਣ = ਟੂਣੇ, ਜਾਦੂ। ਕਾਮਣਿ = ਇਸਤ੍ਰੀ। ਤਉ = ਤਦੋਂ ॥੬॥

ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ

She who meets her Beloved in her heart, remains united with Him; this is truly called union.

ਹੇ ਭਾਈ! ਜੇਹੜਾ ਮਨੁੱਖ ਆਪਣੇ ਦਿਲ ਦੀ ਰਾਹੀਂ (ਪਰਮਾਤਮਾ ਦੇ ਚਰਨਾਂ ਵਿਚ) ਮਿਲਿਆ ਹੈ, ਉਹ ਸਦਾ ਪ੍ਰਭੂ ਨਾਲ ਮਿਲਿਆ ਰਹਿੰਦਾ ਹੈ, ਉਹੀ ਮਨੁੱਖ (ਪ੍ਰਭੂ-ਚਰਨਾਂ ਵਿਚ) ਮਿਲਿਆ ਹੋਇਆ ਆਖਿਆ ਜਾ ਸਕਦਾ ਹੈ। ਦਿਲਿ = ਦਿਲ ਵਿਚ। ਰੇ = ਹੇ ਭਾਈ! ਸੋਈ = ਉਹੀ ਮਨੁੱਖ।

ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਹੋਈ ॥੭॥

As much as she may long for Him, she shall not meet Him through mere words. ||7||

ਨਿਰੀਆਂ ਗੱਲਾਂ ਦੀ ਰਾਹੀਂ (ਪ੍ਰਭੂ ਨਾਲ) ਮਿਲਾਪ ਨਹੀਂ ਹੋ ਸਕਦਾ, ਭਾਵੇਂ ਕਿਤਨੀ ਹੀ ਤਾਂਘ ਕਰਦੇ ਰਹੀਏ ॥੭॥ ਲੋਚੀਐ = ਤਾਂਘ ਕਰੀਏ। ਬਾਤੀ = ਬਾਤੀਂ, ਗੱਲਾਂ ਨਾਲ। ਮੇਲੁ = ਮਿਲਾਪ ॥੭॥

ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ

As metal melts into metal again, so does love melt into love.

ਹੇ ਭਾਈ! (ਜਿਵੇਂ ਸੋਨਾ ਆਦਿਕ) ਧਾਤ (ਕੁਠਾਲੀ ਵਿਚ ਗਲ ਕੇ) ਮੁੜ (ਹੋਰ) (ਸੋਨੇ-) ਧਾਤ ਨਾਲ ਮਿਲ ਜਾਂਦੀ ਹੈ, (ਇਸੇ ਤਰ੍ਹਾਂ) ਪਿਆਰ ਪਿਆਰ ਵਲ ਦੌੜਦਾ ਹੈ (ਖਿੱਚ ਖਾਂਦਾ ਹੈ)। ਧਾਤੁ = (ਸੋਨਾ ਆਦਿਕ) ਧਾਤ। ਫੁਨਿ = ਮੁੜ (ਗਲ ਕੇ)। ਕਉ = ਨੂੰ। ਲਿਵ = ਲਗਨ, ਪਿਆਰ। ਲਿਵੈ ਕਉ = ਪਿਆਰ ਵਲ ਹੀ। ਧਾਵੈ = ਦੌੜਦਾ ਹੈ।

ਗੁਰ ਪਰਸਾਦੀ ਜਾਣੀਐ ਤਉ ਅਨਭਉ ਪਾਵੈ ॥੮॥

By Guru's Grace, this understanding is obtained, and then, one obtains the Fearless Lord. ||8||

ਜਦੋਂ ਗੁਰੂ ਦੀ ਕਿਰਪਾ ਨਾਲ ਇਹ ਸੂਝ ਪੈਂਦੀ ਹੈ, ਤਦੋਂ ਮਨੁੱਖ ਡਰ-ਰਹਿਤ ਪ੍ਰਭੂ ਨੂੰ ਮਿਲ ਪੈਂਦਾ ਹੈ ॥੮॥ ਪਰਸਾਦੀ = ਕਿਰਪਾ ਨਾਲ ਹੀ। ਜਾਣੀਐ = ਸਮਝ ਆਉਂਦੀ ਹੈ। ਤਉ = ਤਦੋਂ। ਅਨਭਉ = ਭੈ-ਰਹਿਤ ਪ੍ਰਭੂ ॥੮॥

ਪਾਨਾ ਵਾੜੀ ਹੋਇ ਘਰਿ ਖਰੁ ਸਾਰ ਜਾਣੈ

There may be an orchard of betel nut trees in the garden, but the donkey does not appreciate its value.

ਹੇ ਭਾਈ! ਪਾਨਾਂ ਦੀ ਕਿਆਰੀ (ਹਿਰਦੇ-) ਘਰ ਵਿਚ ਲੱਗੀ ਹੋਈ ਹੈ, ਪਰ ਖੋਤਾ (ਮੂਰਖ ਮਨੁੱਖ ਇਸ ਦੀ) ਕਦਰ ਨਹੀਂ ਜਾਣਦਾ। ਪਾਨਾ ਵਾੜੀ = ਪਾਨਾਂ ਦੀ ਕਿਆਰੀ। ਘਰਿ = ਘਰ ਵਿਚ। ਖਰੁ = ਖ਼ਰੁ, ਖੋਤਾ, ਮੂਰਖ ਮਨੁੱਖ। ਸਾਰ = ਕਦਰ।

ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥੯॥

If someone savors a fragrance, then he can truly appreciate its flower. ||9||

ਜਦੋਂ ਮਨੁੱਖ ਸੁਗੰਧੀ ਦਾ ਪ੍ਰੇਮੀ ਬਣ ਜਾਂਦਾ ਹੈ, ਤਦੋਂ ਫੁਲਾਂ ਨਾਲ ਪਿਆਰ ਪਾਂਦਾ ਹੈ ॥੯॥ ਰਸੀਆ = ਪ੍ਰੇਮੀ। ਮੁਸਕ = ਮੁਸ਼ਕ, ਕਸਤੂਰੀ, ਸੁਗੰਧੀ। ਪਛਾਣੈ = ਸਾਂਝ ਪਾਂਦਾ ਹੈ ॥੯॥

ਅਪਿਉ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ

One who drinks in the ambrosia, O Nanak, abandons his doubts and wanderings.

ਹੇ ਨਾਨਕ! ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਸ (ਦੇ ਮਨ) ਦੀ ਭਟਕਣਾ ਅੰਦਰੇ ਅੰਦਰ ਹੀ ਮੁੱਕ ਜਾਂਦੀ ਹੈ। ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭ੍ਰਮੁ = ਭਟਕਣਾ। ਭ੍ਰਮਿ = ਭਟਕਣਾ ਵਿਚ।

ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ ॥੧੦॥੧॥

Easily and intuitively, he remains blended with the Lord, and obtains the immortal status. ||10||1||

ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਆਤਮਕ ਮੌਤ ਨੇੜੇ ਨਹੀਂ ਢੁਕਦੀ ॥੧੦॥੧॥ ਸਹਜੇ = ਆਤਮਕ ਅਡੋਲਤਾ ਵਿਚ। ਅਮਰ = ਮੌਤ ਤੋਂ ਰਹਿਤ। ਅਮਰਾ ਪਦੁ = ਉਹ ਦਰਜਾ ਜਿਥੇ ਆਤਮਕ ਮੌਤ ਨਹੀਂ ਪੁੰਹਦੀ ॥੧੦॥੧॥