ਦੋਹਰਾ

Dohira

ਦੋਹਰਾ:

ਬਿੰਦਾਬਨ ਬ੍ਰਿਖਭਾਨ ਕੀ ਸੁਤਾ ਰਾਧਿਕਾ ਨਾਮ

In the city of Brindaban, what did Radhika, the daughter of Brikh Bhan, do?

ਬਿੰਦਰਾਬਨ ਵਿਚ ਰਾਧਿਕਾ ਨਾਂ ਦੀ ਬ੍ਰਿਖਭਾਨ ਦੀ ਪੁੱਤਰੀ ਸੀ।

ਹਰਿ ਸੋ ਕਿਯਾ ਚਰਿਤ੍ਰ ਤਿਹ ਦਿਨ ਕਹ ਦੇਖਤ ਬਾਮ ॥੧॥

Now I am going to narrate the Chritar of that lady.(1)

ਉਸ ਇਸਤਰੀ ਨੇ ਦਿਨ ਦਿਹਾੜੇ ਹਰਿ (ਕ੍ਰਿਸ਼ਨ) ਨਾਲ ਚਰਿਤ੍ਰ ਕੀਤਾ (ਉਹ) ਮੈਂ ਕਹਿੰਦਾਂ ਹਾਂ ॥੧॥

ਕ੍ਰਿਸਨ ਰੂਪਿ ਲਖਿ ਬਸਿ ਭਈ ਨਿਸੁ ਦਿਨ ਹੇਰਤ ਤਾਹਿ

She was obsessed with the love of Krishna and, day and night, searched for him,

ਕ੍ਰਿਸ਼ਨ ਦਾ ਰੂਪ ਵੇਖ ਕੇ ਉਹ ਮੋਹਿਤ ਹੋ ਗਈ ਅਤੇ ਰਾਤ ਦਿਨ ਉਸ ਨੂੰ ਵੇਖਣ ਲਗੀ,

ਬ︀ਯਾਸ ਪਰਾਸਰ ਅਸੁਰ ਸੁਰ ਭੇਦ ਪਾਵਤ ਜਾਹਿ ॥੨॥

The one who could not be acquiesced by Vyas, Prasur, Sur, Asur and other Rishis, (the Vedic saints).(2)

ਜਿਸ ਦਾ ਭੇਦ ਬਿਆਸ, ਪਰਾਸ਼ਰ, ਅਸੁਰ, ਸੁਰ (ਕੋਈ ਵੀ) ਨਹੀਂ ਪਾ ਸਕਿਆ ॥੨॥

ਲੋਕ ਲਾਜ ਜਿਹ ਹਿਤ ਤਜੀ ਔਰ ਤਜ︀ਯੋ ਧਨ ਧਾਮ

(She thought,) ‘For whose sake I have abandoned all my modesty and wealth,

ਜਿਸ ਲਈ (ਮੈਂ) ਲੋਕ-ਲਾਜ ਛਡ ਦਿੱਤੀ ਅਤੇ ਧਨ-ਦੌਲਤ ਤੇ ਘਰ-ਬਾਰ ਤਿਆਗ ਦਿੱਤਾ।

ਕਿਹ ਬਿਧਿ ਪ︀ਯਾਰੋ ਪਾਇਯੈ ਪੂਰਨ ਹੋਵਹਿ ਕਾਮ ॥੩॥

“How can I get my loved-one to satiate my passion?”(3)

(ਉਸ) ਪ੍ਰੀਤਮ ਨੂੰ ਕਿਸ ਤਰ੍ਹਾਂ ਪ੍ਰਾਪਤ ਕਰੀਏ ਕਿ (ਮਨ ਦੀ) ਕਾਮਨਾ ਪੂਰੀ ਹੋ ਜਾਏ ॥੩॥

ਮਿਲਨ ਹੇਤ ਇਕ ਸਹਚਰੀ ਪਠੀ ਚਤੁਰਿ ਜਿਯ ਜਾਨਿ

With her heart full of affection, she entrusted a confidant to device

(ਕ੍ਰਿਸ਼ਨ ਨੂੰ) ਮਿਲਣ ਲਈ (ਉਸ) ਸਿਆਣੀ (ਰਾਧਿਕਾ) ਨੇ ਇਕ ਸਖੀ ਨੂੰ ਭੇਜਿਆ।

ਕਵਨੈ ਛਲ ਮੋ ਕੌ ਸਖੀ ਮੀਤ ਮਿਲੈਯੈ ਕਾਨ੍ਰਹ ॥੪॥

Some pretext to enable her to meet Krishna.(4)

(ਅਤੇ ਕਿਹਾ) ਹੇ ਸਖੀ! ਕਿਸੇ ਵੀ ਛਲ ਨਾਲ ਮੈਨੂੰ ਕਾਨ੍ਹ ਮਿਤਰ ਮਿਲਾ ਦੇ ॥੪॥