ਸਲੋਕੁ ॥
Salok:
ਸਲੋਕ।
ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ ॥
Maya clings to the mind, and causes it to waver in so many ways.
ਮਨੁੱਖ ਦਾ ਮਨ ਕਈ ਤਰੀਕਿਆਂ ਨਾਲ ਮਾਇਆ ਦੀ ਖ਼ਾਤਰ ਹੀ ਡੋਲਦਾ ਰਹਿੰਦਾ ਹੈ, ਮਾਇਆ ਦੇ ਨਾਲ ਹੀ ਚੰਬੜਿਆ ਰਹਿੰਦਾ ਹੈ। ਮਾਇਆ = ਮਾਇਆ ਵਿਚ, ਮਾਇਆ ਦੀ ਖ਼ਾਤਰ।
ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥੧॥
When You, O Lord, restrain someone from asking for wealth, then, O Nanak, he comes to love the Name. ||1||
ਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਨਿਰੀ ਮਾਇਆ ਹੀ ਮੰਗਣ ਤੋਂ ਵਰਜ ਲੈਂਦਾ ਹੈਂ ਉਹ ਤੇਰੇ ਨਾਮ ਵਿਚ ਪਿਆਰ ਪਾ ਲੈਂਦਾ ਹੈ ॥੧॥ ਮਾਗਨ ਤੇ = ਮਾਇਆ ਮੰਗਣ ਤੋਂ। ਜਿਹ = ਜਿਸ ਜੀਵ ਨੂੰ। ਨਾਮਹਿ = ਨਾਮ ਵਿਚ ਹੀ। ਰੰਗ = ਪਿਆਰ ॥੧॥