ਤੁਖਾਰੀ ਮਹਲਾ

Tukhaari, First Mehl:

ਤੁਖਾਰੀ ਪਹਿਲੀ ਪਾਤਿਸ਼ਾਹੀ।

ਪਹਿਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ

In the first watch of the dark night, O bride of splendored eyes,

ਹੇ ਸੋਹਣੇ ਨੇਤ੍ਰਾਂ ਵਾਲੀਏ! (ਹੇ ਜੀਵ-ਇਸਤ੍ਰੀਏ! ਆਤਮਕ ਜੀਵਨ ਦਾ ਰਸਤਾ ਵੇਖਣ ਲਈ ਤੈਨੂੰ ਸੋਹਣੇ ਗਿਆਨ ਨੇਤ੍ਰ ਮਿਲੇ ਸਨ, ਪਰ ਜ਼ਿੰਦਗੀ ਦੀ ਰਾਤ ਦੇ) ਪਹਿਲੇ ਹਿੱਸੇ ਵਿਚ (ਤੇਰੀਆਂ ਉਹਨਾਂ) ਅੱਖਾਂ ਵਾਸਤੇ (ਅਗਿਆਨਤਾ ਦੀ) ਹਨੇਰੀ ਰਾਤ (ਬਣੀ ਰਹਿੰਦੀ ਹੈ)। ਪਹਿਲੈ ਪਹਰੈ = (ਰਾਤ ਦੇ) ਪਹਿਲੇ ਪਹਰ ਵਿਚ, (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ, ਉਮਰ ਦੇ ਪਹਿਲੇ ਹਿੱਸੇ ਵਿਚ। ਸਲੋਨੜੀਏ = ਹੇ ਸੋਹਣੇ ਲੋਇਣਾਂ ਵਾਲੀਏ! ਹੇ ਸੋਹਣੀਆਂ ਅੱਖਾਂ ਵਾਲੀਏ! ਰੈਣਿ = ਰਾਤ। ਅੰਧਿਆਰੀ = ਹਨੇਰੀ, ਘੁੱਪ ਹਨੇਰੇ ਵਾਲੀ। ਰੈਣਿ ਅੰਧਿਆਰੀ = ਘੁੱਪ ਹਨੇਰੀ ਰਾਤ (ਜਿਸ ਵਿਚ ਅੱਖਾਂ ਨੂੰ ਕੁਝ ਭੀ ਨਹੀਂ ਦਿੱਸਦਾ)।

ਵਖਰੁ ਰਾਖੁ ਮੁਈਏ ਆਵੈ ਵਾਰੀ ਰਾਮ

protect your riches; your turn is coming soon.

(ਇਸ ਆਤਮਕ ਹਨੇਰੇ ਵਿਚ ਰਹਿ ਕੇ) ਹੇ ਆਤਮਕ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! (ਹੋਸ਼ ਕਰ, ਆਪਣੇ ਆਤਮਕ ਜੀਵਨ ਦਾ) ਸੌਦਾ ਸਾਂਭ ਕੇ ਰੱਖ, (ਜਿਹੜੀ ਭੀ ਜੀਵ-ਇਸਤ੍ਰੀ ਇਥੇ ਆਉਂਦੀ ਹੈ, ਇਥੋਂ ਚਲੇ ਜਾਣ ਵਾਸਤੇ ਹਰੇਕ ਦੀ) ਵਾਰੀ ਆ ਜਾਂਦੀ ਹੈ। ਵਖਰੁ = ਸੌਦਾ। ਰਾਖੁ = ਸੰਭਾਲ ਲੈ। ਮੁਈਏ! ਹੇ ਮੁਈ ਹੋਈ ਇਸਤ੍ਰੀਏ! ਹੇ ਆਤਮਕ ਜੀਵਨ ਵਲੋਂ ਮਰੀ ਹੋਈ ਜੀਵ-ਇਸਤ੍ਰੀਏ! ਹੇ ਆਤਮਕ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! ਆਵੈ = ਆ ਰਹੀ ਹੈ।

ਵਾਰੀ ਆਵੈ ਕਵਣੁ ਜਗਾਵੈ ਸੂਤੀ ਜਮ ਰਸੁ ਚੂਸਏ

When your turn comes, who will wake you? While you sleep, your juice shall be sucked out by the Messenger of Death.

(ਜ਼ਰੂਰ ਹਰੇਕ ਦੀ) ਵਾਰੀ ਆ ਜਾਂਦੀ ਹੈ। (ਪਰ ਜਿਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਲੋਂ) ਬੇ-ਪਰਵਾਹ ਹੋਈ ਰਹਿੰਦੀ ਹੈ, ਉਹ ਜਮਾਂ ਨਾਲ ਵਾਹ ਪਾਣ ਵਾਲਾ ਮਾਇਕ ਪਦਾਰਥਾਂ ਦਾ ਰਸ ਚੂਸਦੀ ਰਹਿੰਦੀ ਹੈ? (ਅਜਿਹੀ ਨੂੰ) ਜਗਾਏ ਭੀ ਕੌਣ? ਕਵਣੁ = ਕੌਣ? ਸੂਤੀ = ਸੁੱਤੀ ਹੋਈ, ਮਾਇਆ ਦੇ ਮੋਹ ਵਿਚ ਗ਼ਾਫ਼ਿਲ ਹੋ ਰਹੀ। ਜਮ ਰਸੁ = ਜਮ ਦਾ ਰਸ, ਜਮਾਂ ਨਾਲ ਵਾਹ ਪਾਣ ਵਾਲਾ ਮਾਇਕ ਪਦਾਰਥਾਂ ਦਾ ਰਸ। ਚੂਸਏ = {ਵਰਤਮਾਨ ਕਾਲ, ਅੱਨ ਪੁਰਖ, ਇਕ-ਵਚਨ} ਚੂਸੇ, ਚੂਸਦੀ ਰਹਿੰਦੀ ਹੈ।

ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ ਮੂਸਏ

The night is so dark; what will become of your honor? The thieves will break into your home and rob you.

ਹੇ ਸੋਹਣੇ ਨੈਣਾਂ ਵਾਲੀਏ! (ਜੇ ਆਤਮਕ ਜੀਵਨ ਵਲੋਂ ਤੇਰੀਆਂ ਅੱਖਾਂ ਵਾਸਤੇ) ਹਨੇਰੀ ਰਾਤ (ਹੀ ਬਣੀ ਰਹੀ, ਤਾਂ) ਲੋਕ ਪਰਲੋਕ ਵਿਚ ਕਿਤੇ ਭੀ) ਤੈਨੂੰ ਇੱਜ਼ਤ ਨਹੀਂ ਮਿਲੇਗੀ। (ਅਜਿਹੀ ਸੁੱਤੀ ਹੋਈ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਕਾਮਾਦਿਕ ਹਰੇਕ) ਚੋਰ ਸੰਨ੍ਹ ਲਾਈ ਰੱਖਦਾ ਹੈ (ਤੇ, ਉਸ ਦਾ ਹਿਰਦਾ-) ਘਰ ਲੁੱਟ ਲੈਂਦਾ ਹੈ। ਰੈਣਿ ਅੰਧੇਰੀ = ਹਨੇਰੀ ਰਾਤ। ਪਤਿ = ਇੱਜ਼ਤ। ਕਿਆ ਪਤਿ ਤੇਰੀ = ਤੇਰੀ ਕੀਹ ਇੱਜ਼ਤ ਹੋਵੇਗੀ? ਤੈਨੂੰ ਇੱਜ਼ਤ ਨਹੀਂ ਮਿਲੇਗੀ। ਮੂਸਏ = ਮੂਸੈ, ਲੁੱਟਦਾ ਹੈ।

ਰਾਖਣਹਾਰਾ ਅਗਮ ਅਪਾਰਾ ਸੁਣਿ ਬੇਨੰਤੀ ਮੇਰੀਆ

O Saviour Lord, Inaccessible and Infinite, please hear my prayer.

ਹੇ ਰੱਖਿਆ ਕਰ ਸਕਣ ਵਾਲੇ ਪ੍ਰਭੂ! ਹੇ ਅਪਹੁੰਚ ਪ੍ਰਭੂ! ਹੇ ਬੇ-ਅੰਤ ਪ੍ਰਭੂ! ਮੇਰੀ ਬੇਨਤੀ ਸੁਣ। (ਮੇਰੀ ਜੀਵਨ-ਰਾਤ ਨੂੰ ਵਿਕਾਰਾਂ ਦਾ ਘੁੱਪ ਹਨੇਰਾ ਦਬਾਈ ਨਾਹ ਰੱਖੇ)। ਅਗਮ = ਹੇ ਅਪਹੁੰਚ! ਅਪਾਰਾ = ਬੇ ਬੇਅੰਤ!

ਨਾਨਕ ਮੂਰਖੁ ਕਬਹਿ ਚੇਤੈ ਕਿਆ ਸੂਝੈ ਰੈਣਿ ਅੰਧੇਰੀਆ ॥੧॥

O Nanak, the fool never remembers Him; what can he see in the dark of night? ||1||

ਹੇ ਨਾਨਕ! ਮੂਰਖ ਮਨੁੱਖ ਕਦੇ ਭੀ (ਪਰਮਾਤਮਾ ਨੂੰ) ਯਾਦ ਨਹੀਂ ਕਰਦਾ (ਵਿਕਾਰਾਂ ਦੀ ਘੁੱਪ) ਹਨੇਰੀ (ਜੀਵਨ-) ਰਾਤ ਵਿਚ (ਉਸ ਨੂੰ ਆਤਮਕ ਜੀਵਨ ਦਾ ਸਹੀ ਰਸਤਾ) ਸੁੱਝਦਾ ਹੀ ਨਹੀਂ ॥੧॥ ਨਾਨਕ = ਹੇ ਨਾਨਕ! ਕਿਆ ਸੂਝੈ = ਕੀਹ ਸੁੱਝਦਾ ਹੈ? ਕੁਝ ਭੀ ਨਹੀਂ ਦਿੱਸਦਾ ॥੧॥

ਦੂਜਾ ਪਹਰੁ ਭਇਆ ਜਾਗੁ ਅਚੇਤੀ ਰਾਮ

The second watch has begun; wake up, you unconscious being!

ਹੇ ਗ਼ਾਫ਼ਿਲ ਜੀਵ-ਇਸਤ੍ਰੀ! (ਹੁਣ ਤਾਂ ਤੇਰੀ ਜ਼ਿੰਦਗੀ ਦੀ ਰਾਤ ਦਾ) ਦੂਜਾ ਪਹਰ ਲੰਘ ਰਿਹਾ ਹੈ (ਹੁਣ ਤਾਂ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋ। ਜਾਗੁ = ਸੁਚੇਤ ਹੋ। ਅਚੇਤੀ = ਹੇ ਅਚੇਤ ਜੀਵ-ਇਸਤ੍ਰੀਏ! ਹੇ ਗ਼ਾਫ਼ਿਲ ਜੀਵ-ਇਸਤ੍ਰੀਏ!

ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ

Protect your riches, O mortal; your farm is being eaten.

ਹੇ ਆਤਮਕ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! (ਆਪਣੇ ਆਤਮਕ ਜੀਵਨ ਦਾ) ਸੌਦਾ ਸਾਂਭ ਕੇ ਰੱਖ, (ਤੇਰੇ ਆਤਮਕ ਗੁਣਾਂ ਵਾਲੀ) ਫ਼ਸਲ (ਵਿਕਾਰਾਂ ਦੇ ਮੂੰਹ ਆ ਕੇ) ਖਾਧੀ ਜਾ ਰਹੀ ਹੈ। ਖਾਜੈ = ਖਾਧੀ ਜਾ ਰਹੀ ਹੈ। ਖੇਤੀ = ਆਤਮਕ ਗੁਣਾਂ ਵਾਲੀ ਫ਼ਸਲ।

ਰਾਖਹੁ ਖੇਤੀ ਹਰਿ ਗੁਰ ਹੇਤੀ ਜਾਗਤ ਚੋਰੁ ਲਾਗੈ

Protect your crops, and love the Lord, the Guru. Stay awake and aware, and the thieves shall not rob you.

ਹਰੀ ਨਾਲ ਗੁਰੂ ਨਾਲ ਪ੍ਰੇਮ ਪਾ ਕੇ (ਆਪਣੀ ਆਤਮਕ ਗੁਣਾਂ ਵਾਲੀ) ਫ਼ਸਲ ਸਾਂਭ ਕੇ ਰੱਖੋ, (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਿਹਾਂ (ਕਾਮਾਦਿਕ ਕੋਈ ਭੀ) ਚੋਰ (ਆਤਮਕ ਜੀਵਨ ਦੇ ਧਨ ਨੂੰ) ਸੰਨ੍ਹ ਨਹੀਂ ਲਾ ਸਕਦਾ। ਹੇਤੀ = ਹੇਤਿ, ਪਿਆਰ ਦੀ ਬਰਕਤਿ ਨਾਲ। ਜਾਗਤ = (ਵਿਕਾਰਾਂ ਦੇ ਹੱਲੇ ਵੱਲੋਂ) ਸੁਚੇਤ ਰਿਹਾਂ। ਚੋਰੁ = (ਕਾਮਾਦਿਕ ਕੋਈ ਭੀ) ਚੋਰ {ਇਕ-ਵਚਨ}।

ਜਮ ਮਗਿ ਜਾਵਹੁ ਨਾ ਦੁਖੁ ਪਾਵਹੁ ਜਮ ਕਾ ਡਰੁ ਭਉ ਭਾਗੈ

You shall not have to go on the path of Death, and you shall not suffer in pain; your fear and terror of death shall run away.

(ਵਿਕਾਰਾਂ ਵਿਚ ਫਸ ਕੇ) ਜਮਾਂ ਦੇ ਰਸਤੇ ਉੱਤੇ ਨਾਹ ਤੁਰੋ, ਅਤੇ ਦੁੱਖ ਨਾਹ ਸਹੇੜੋ। (ਵਿਕਾਰਾਂ ਤੋਂ ਬਚੇ ਰਿਹਾਂ) ਜਮਰਾਜ ਦਾ ਡਰ-ਭਉ ਦੂਰ ਹੋ ਜਾਂਦਾ ਹੈ। ਮਗਿ = ਰਸਤੇ ਉੱਤੇ {मार्ग = ਰਸਤਾ}। ਭਾਗੈ = ਭੱਜ ਜਾਂਦਾ ਹੈ।

ਰਵਿ ਸਸਿ ਦੀਪਕ ਗੁਰਮਤਿ ਦੁਆਰੈ ਮਨਿ ਸਾਚਾ ਮੁਖਿ ਧਿਆਵਏ

The lamps of the sun and the moon are lit by the Guru's Teachings, through His Door, meditating on the True Lord, in the mind and with the mouth.

ਜਿਸ ਮਨੁੱਖ ਦੇ ਮਨ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵੱਸਦਾ ਰਹਿੰਦਾ ਹੈ, ਜਿਹੜਾ ਮਨੁੱਖ ਆਪਣੇ ਮੂੰਹ ਨਾਲ (ਪਰਮਾਤਮਾ ਦਾ ਨਾਮ) ਸਿਮਰਦਾ ਰਹਿੰਦਾ ਹੈ, ਗੁਰੂ ਦੀ ਮੱਤ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਗਿਆਨ ਅਤੇ ਸ਼ਾਂਤੀ ਦੇ ਦੀਵੇ ਜਗਦੇ ਰਹਿੰਦੇ ਹਨ। ਰਵਿ = ਸੂਰਜ, ਗਿਆਨ, ਆਤਮਕ ਜੀਵਨ ਦੀ ਸੂਝ। ਸਸਿ = ਚੰਦ੍ਰਮਾ, ਸੀਤਲਤਾ, ਸ਼ਾਂਤੀ। ਦੀਪਕ = ਦੀਵੇ। ਦੁਆਰੈ = ਦਰ ਤੇ। ਮਨਿ = ਮਨ ਵਿਚ। ਸਾਚਾ = ਸਦਾ-ਥਿਰ ਪ੍ਰਭੂ। ਮੁਖਿ = ਮੂੰਹ ਨਾਲ। ਧਿਆਵਏ = ਧਿਆਵੈ, ਧਿਆਉਂਦਾ ਹੈ {ਇਕ-ਵਚਨ}।

ਨਾਨਕ ਮੂਰਖੁ ਅਜਹੁ ਚੇਤੈ ਕਿਵ ਦੂਜੈ ਸੁਖੁ ਪਾਵਏ ॥੨॥

O Nanak, the fool still does not remember the Lord. How can he find peace in duality? ||2||

ਪਰ, ਹੇ ਨਾਨਕ! ਮੂਰਖ ਮਨੁੱਖ ਅਜੇ ਭੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ (ਜਦੋਂ ਕਿ ਉਸ ਦੀ ਜ਼ਿੰਦਗੀ ਦੀ ਰਾਤ ਦਾ ਦੂਜਾ ਪਹਰ ਬੀਤ ਰਿਹਾ ਹੈ। ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ (ਪਿਆਰ) ਵਿਚ ਮਨੁੱਖ ਕਿਸੇ ਭੀ ਹਾਲਤ ਵਿਚ ਆਤਮਕ ਆਨੰਦ ਨਹੀਂ ਲੱਭ ਸਕਦਾ ॥੨॥ ਨਾਨਕ = ਹੇ ਨਾਨਕ! ਅਜਹੁ = ਅਜੇ ਭੀ। ਕਿਵ = ਕਿਵੇਂ? ਦੂਜੇ = (ਪਰਮਾਤਮਾ ਨੂੰ ਛੱਡ ਕੇ) ਹੋਰ (ਦੇ ਪਿਆਰ) ਵਿਚ। ਪਾਵਏ = ਪਾਵੈ, ਪਾ ਸਕਦਾ ਹੈ ॥੨॥

ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ

The third watch has begun, and sleep has set in.

ਜਦੋਂ ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਭੀ ਲੰਘਦਾ ਜਾ ਰਿਹਾ ਹੈ ਤਦੋਂ ਭੀ ਮਾਇਆ ਦੇ ਮੋਹ ਦੀ ਨੀਂਦ ਜੀਵ ਉਤੇ ਆਪਣਾ ਜ਼ੋਰ ਪਾਈ ਰੱਖਦੀ ਹੈ; ਨੀਦ ਵਿਆਪੀ = (ਮਾਇਆ ਦੇ ਮੋਹ ਦੀ) ਨੀਂਦ ਆਪਣਾ ਜ਼ੋਰ ਪਾਈ ਰੱਖਦੀ ਹੈ।

ਮਾਇਆ ਸੁਤ ਦਾਰਾ ਦੂਖਿ ਸੰਤਾਪੀ ਰਾਮ

The mortal suffers in pain, from attachment to Maya, children and spouse.

ਮਾਇਆ ਪੁੱਤਰ ਇਸਤ੍ਰੀ ਆਦਿਕ ਕਈ ਕਿਸਮ ਦੇ ਚਿੰਤਾ-ਫ਼ਿਕਰ ਵਿਚ ਮਨੁੱਖ ਦੀ ਜਿੰਦ ਕਲਪਦੀ ਰਹਿੰਦੀ ਹੈ। ਸੁਤ = ਪੁੱਤਰ। ਦਾਰਾ = ਇਸਤ੍ਰੀ। ਦੂਖਿ = ਦੁੱਖ ਵਿਚ, ਚਿੰਤਾ-ਫ਼ਿਕਰ ਵਿਚ। ਸੰਤਾਪੀ = ਕਲਪਦੀ ਰਹਿੰਦੀ ਹੈ।

ਮਾਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ

Maya, his children, his wife and the world are so dear to him; he bites the bait, and is caught.

ਮਨੁੱਖ ਨੂੰ ਮਾਇਆ ਦਾ ਪਿਆਰ, ਪੁੱਤਰਾਂ ਦਾ ਪਿਆਰ ਇਸਤ੍ਰੀ ਦਾ ਪਿਆਰ, ਦੁਨੀਆ ਦਾ ਪਿਆਰ (ਮੋਹੀ ਰੱਖਦਾ ਹੈ, ਜਿਉਂ ਜਿਉਂ ਮਨੁੱਖ) ਮਾਇਕ ਪਦਾਰਥਾਂ ਦੇ ਭੋਗ ਭੋਗਦਾ ਹੈ ਤਿਉਂ ਤਿਉਂ ਸਦਾ (ਇਹਨਾਂ ਵਿਚ) ਫਸਿਆ ਰਹਿੰਦਾ ਹੈ (ਤੇ ਦੁੱਖ ਪਾਂਦਾ ਹੈ)। ਚੋਗ ਚੁਗੈ = (ਮਨੁੱਖ ਮਾਇਕ ਪਦਾਰਥਾਂ ਦੇ) ਭੋਗ ਭੋਗਦਾ ਰਹਿੰਦਾ ਹੈ।

ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਗ੍ਰਾਸੈ

Meditating on the Naam, the Name of the Lord, he shall find peace; following the Guru's Teachings, he shall not be seized by death.

ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤਦੋਂ ਆਤਮਕ ਆਨੰਦ ਹਾਸਲ ਕਰਦਾ ਹੈ, ਤੇ ਗੁਰੂ ਦੀ ਮੱਤ ਦੀ ਬਰਕਤਿ ਨਾਲ ਆਤਮਕ ਮੌਤ ਇਸ ਨੂੰ ਆਪਣੇ ਕਾਬੂ ਵਿਚ ਨਹੀਂ ਰੱਖ ਸਕਦੀ। ਤਾ = ਤਦੋਂ। ਸੁਖੁ = ਆਤਮਕ ਆਨੰਦ। ਕਾਲੁ = ਮੌਤ, ਆਤਮਕ ਮੌਤ। ਗ੍ਰਾਸੈ = ਖਾਂਦੀ, ਆਪਣੇ ਕਾਬੂ ਵਿਚ ਰੱਖਦੀ।

ਜੰਮਣੁ ਮਰਣੁ ਕਾਲੁ ਨਹੀ ਛੋਡੈ ਵਿਣੁ ਨਾਵੈ ਸੰਤਾਪੀ

He cannot escape from birth, dying and death; without the Name, he suffers.

ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਦੀ ਜਿੰਦ ਸਦਾ ਕਲਪਦੀ ਹੈ, ਜਨਮ ਮਰਨ ਦਾ ਗੇੜ ਇਸ ਦੀ ਖ਼ਲਾਸੀ ਨਹੀਂ ਕਰਦਾ, ਆਤਮਕ ਮੌਤ ਇਸ ਦੀ ਖ਼ਲਾਸੀ ਨਹੀਂ ਕਰਦੀ।

ਨਾਨਕ ਤੀਜੈ ਤ੍ਰਿਬਿਧਿ ਲੋਕਾ ਮਾਇਆ ਮੋਹਿ ਵਿਆਪੀ ॥੩॥

O Nanak, in the third watch of the three-phased Maya, the world is engrossed in attachment to Maya. ||3||

ਹੇ ਲੋਕੋ! ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਲੰਘਦਿਆਂ ਭੀ (ਨਾਮ ਤੋਂ ਸੁੰਞੀ ਰਹਿਣ ਕਰਕੇ ਮਨੁੱਖ ਦੀ ਜਿੰਦ) ਹੇ ਨਾਨਕ! ਤ੍ਰਿਗੁਣੀ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ ॥੩॥ ਤੀਜੈ = ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਗੁਜ਼ਰਦਿਆਂ ਹੀ। ਲੋਕਾ = ਹੇ ਲੋਕੋ! ਤ੍ਰਿਬਿਧਿ ਮਾਇਆ ਮੋਹਿ = ਤਿੰਨਾਂ ਗੁਣਾਂ ਵਾਲੀ ਮਾਇਆ ਦੇ ਮੋਹ ਵਿਚ {ਤਿੰਨ ਗੁਣ: ਰਜੋ ਤਮੋ ਸਤੋ}। ਵਿਆਪੀ = ਫਸੀ ਰਹਿੰਦੀ ਹੈ ॥੩॥

ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ

The fourth watch has begun, and the day is about to dawn.

ਜਦੋਂ ਮਨੁੱਖ ਦੀ ਜ਼ਿੰਦਗੀ ਦੀ ਰਾਤ ਦਾ ਚੌਥਾ ਪਹਰ ਬੀਤ ਰਿਹਾ ਹੁੰਦਾ ਹੈ ਤਦੋਂ ਰਾਤ ਤੋਂ ਦਿਨ ਹੋ ਜਾਂਦਾ ਹੈ (ਤਦੋਂ ਕਾਲੇ ਕੇਸਾਂ ਤੋਂ ਧੌਲੇ ਹੋ ਜਾਂਦੇ ਹਨ)। ਦਉਤ = ਉਦੈ, ਪਰਕਾਸ਼। ਬਿਹਾਗੈ = ਸੂਰਜ ਦਾ {विहाग = ਸੂਰਜ}। ਦਉਤੁ ਬਿਹਾਗੈ = ਸੂਰਜ ਦਾ ਉਦੈ (ਹੋ ਜਾਂਦਾ ਹੈ), ਸੂਰਜ ਚੜ੍ਹ ਪੈਂਦਾ ਹੈ, ਰਾਤ ਤੋਂ ਦਿਨ ਹੋ ਜਾਂਦਾ ਹੈ, ਕਾਲੇ ਕੇਸਾਂ ਤੋਂ ਧੌਲੇ ਹੋ ਜਾਂਦੇ ਹਨ।

ਤਿਨ ਘਰੁ ਰਾਖਿਅੜਾ ਜੋੁ ਅਨਦਿਨੁ ਜਾਗੈ ਰਾਮ

Those who remain awake and aware, night and day, preserve and protect their homes.

ਪਰ ਆਤਮਕ ਜੀਵਨ ਦੀ ਰਾਸ-ਪੂੰਜੀ ਮਨੁੱਖਾਂ ਨੇ ਹੀ ਬਚਾਈ ਹੁੰਦੀ ਹੈ ਜਿਹੜਾ ਜਿਹੜਾ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਤੋਂ) ਸੁਚੇਤ ਰਹਿੰਦਾ ਹੈ। ਤਿਨ = ਉਹਨਾਂ ਨੇ {ਬਹੁ-ਵਚਨ। ਤਿਨਿ = ਇਕ-ਵਚਨ}। ਘਰੁ ਰਾਖਿਆੜਾ = ਹਿਰਦਾ-ਘਰ ਵਿਕਾਰਾਂ ਤੋਂ ਬਚਾ ਲਿਆ, ਆਤਮਕ ਗੁਣਾਂ ਦੀ ਰਾਸ-ਪੂੰਜੀ ਬਚਾ ਲਈ। ਜ = ਜਿਹੜਾ ਮਨੁੱਖ, ਜਿਹੜਾ ਜਿਹੜਾ ਮਨੁੱਖ {ਅੱਖਰ 'ਜ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਜੋ' ਹੈ, ਇਥੇ 'ਜੁ' ਪੜ੍ਹਨਾ ਹੈ}। ਜਾਗੈ = ਜਾਗਦਾ ਰਹਿੰਦਾ ਹੈ, ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ {ਇਕ-ਵਚਨ। 'ਜਾਗਹਿ' ਬਹੁ-ਵਚਨ}। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}।

ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ

The night is pleasant and peaceful, for those who remain awake; following the Guru's advice, they focus on the Naam.

ਜਿਹੜੇ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੇ, ਜਿਹੜੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹੇ, ਉਹਨਾਂ ਦੀ ਜ਼ਿੰਦਗੀ ਦੀ ਰਾਤ (ਉਹਨਾਂ ਦੀ ਸਾਰੀ ਉਮਰ) ਸੌਖੀ ਲੰਘਦੀ ਹੈ। ਗੁਰ ਪੂਛਿ = ਗੁਰੂ ਨੂੰ ਪੁੱਛ ਕੇ, ਗੁਰੂ ਦੀ ਸਿੱਖਿਆ ਉਤੇ ਤੁਰ ਕੇ। ਜਾਗੇ = {ਬਹੁ-ਵਚਨ} ਜਿਹੜੇ ਜਾਗਦੇ ਰਹੇ, ਜਿਹੜੇ ਮਾਇਆ ਦੇ ਮੋਹ ਦੀ ਨੀਂਦ ਵਿਚ ਨਾਹ ਸੁੱਤੇ। ਨਾਮਿ = ਪ੍ਰਭੂ ਦੇ ਨਾਮ ਵਿਚ। ਲਾਗੇ = ਜੁੜੇ ਰਹੇ, ਲੱਗੇ ਰਹੇ। ਰੈਣਿ = ਰਾਤ, ਜ਼ਿੰਦਗੀ ਦੀ ਰਾਤ, ਸਾਰੀ ਜ਼ਿੰਦਗੀ। ਸੁਹੇਲੀਆ = ਸੁਖਦਾਈ, ਸੌਖੀ।

ਗੁਰਸਬਦੁ ਕਮਾਵਹਿ ਜਨਮਿ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ

Those who practice the Word of the Guru's Shabad are not reincarnated again; the Lord God is their Best Friend.

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਤੀਤ ਕਰਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ (ਵਿਕਾਰਾਂ ਤੋਂ ਬਚਾਣ ਲਈ) ਪਰਮਾਤਮਾ (ਆਪ) ਉਹਨਾਂ ਦਾ ਮਦਦਗਾਰ ਬਣਿਆ ਰਹਿੰਦਾ ਹੈ। ਸਬਦੁ ਕਮਾਵਹਿ = ਸ਼ਬਦ ਅਨੁਸਾਰ ਜੀਵਨ ਬਿਤੀਤ ਕਰਦੇ ਹਨ। ਜਨਮਿ = ਜਨਮ ਵਿਚ, ਜਨਮ-ਮਰਨ ਦੇ ਗੇੜ ਵਿਚ। ਬੇਲੀਆ = ਮਿੱਤਰ।

ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮ ਸੇ

The hands shake, the feet and body totter, the vision goes dark, and the body turns to dust.

(ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਵਿਚ ਮਨੁੱਖ ਦੇ) ਹੱਥ ਪੈਰ ਕੰਬਣ ਲੱਗ ਪੈਂਦੇ ਹਨ, ਸਰੀਰ ਕੰਬਣ ਲੱਗ ਪੈਂਦਾ ਹੈ, ਅੱਖਾਂ ਤੋਂ ਘੱਟ ਦਿੱਸਦਾ ਹੈ, ਸਰੀਰ ਸੁਆਹ ਵਰਗਾ (ਰੁੱਖਾ ਜਿਹਾ) ਹੋ ਜਾਂਦਾ ਹੈ। ਕਰਿ = ਹੱਥ {ਬਹੁ-ਵਚਨ}। ਚਰਣ = ਪੈਰ {ਬਹੁ-ਵਚਨ}। ਕੰਪਿ = ਕੰਬ ਕੇ। ਕੰਪੈ = {ਇਕ-ਵਚਨ} ਕੰਬਦਾ ਹੈ। ਅੰਧੁਲੇ = ਅੰਨ੍ਹੇ ਜਿਹੇ। ਨੈਣ ਅੰਧੁਲੇ = ਅੱਖਾਂ ਅੰਨ੍ਹੀਆਂ ਜਿਹੀਆਂ, ਅੱਖੀਂ ਘੱਟ ਦਿੱਸਦਾ ਹੈ। ਤਨੁ = ਸਰੀਰ। ਭਸਮ ਸੇ = ਸੁਆਹ ਵਰਗਾ (ਰੁੱਖਾ)।

ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ ਹਰਿ ਕੇ ਮਨਿ ਵਸੇ ॥੪॥

O Nanak, people are miserable throughout the four ages, if the Name of the Lord does not abide in the mind. ||4||

ਹੇ ਨਾਨਕ! (ਜਿਹੜਾ ਮਨੁੱਖ ਅਜੇ ਭੀ ਹਰਿ-ਨਾਮ ਨਹੀਂ ਚੇਤੇ ਕਰਦਾ ਹੈ, ਉਸ ਨੂੰ ਭਾਗ-ਹੀਣ ਹੀ ਸਮਝੋ। ਜੁਗ ਕੋਈ ਭੀ ਹੋਵੇ, ਇਹ ਪੱਕਾ ਨਿਯਮ ਜਾਣੋ ਕਿ) ਪਰਮਾਤਮਾ ਦਾ ਨਾਮ ਮਨ ਵਿਚ ਵੱਸਣ ਤੋਂ ਬਿਨਾ ਮਨੁੱਖ ਚੌਹਾਂ ਹੀ ਜੁਗਾਂ ਵਿਚ ਦੁੱਖੀ ਰਹਿੰਦਾ ਹੈ ॥੪॥ ਜੁਗ ਚਾਰੇ = ਚਹੁੰਆਂ ਹੀ ਜੁਗਾਂ ਵਿਚ {ਕੋਈ ਭੀ ਜੁਗ ਹੋਵੇ। ਇਹ ਅਟੱਲ ਨਿਯਮ ਹੈ ਕਿ ਨਾਮ ਤੋਂ ਬਿਨਾ ਦੁੱਖ ਹੀ ਦੁੱਖ ਹੈ}। ਮਨਿ = ਮਨ ਵਿਚ ॥੪॥

ਖੂਲੀ ਗੰਠਿ ਉਠੋ ਲਿਖਿਆ ਆਇਆ ਰਾਮ

The knot has been untied; rise up - the order has come!

ਜਦੋਂ ਜੀਵ ਦੀ ਜ਼ਿੰਦਗੀ ਦੇ ਮਿਲੇ ਸੁਆਸਾਂ ਦੀ ਗੰਢ ਖੁਲ੍ਹ ਜਾਂਦੀ ਹੈ (ਸੁਆਸ ਮੁੱਕ ਜਾਂਦੇ ਹਨ), ਤਾਂ ਪਰਮਾਤਮਾ ਵਲੋਂ ਲਿਖਿਆ ਹੁਕਮ ਆ ਜਾਂਦਾ ਹੈ (ਕਿ ਹੇ ਜੀਵ!) ਉੱਠ (ਤੁਰਨ ਲਈ ਤਿਆਰ ਹੋ ਜਾ)। ਖੂਲੀ = (ਜਦੋਂ) ਖੁਲ੍ਹ ਗਈ, ਜਦੋਂ ਖੁਲ੍ਹ ਜਾਂਦੀ ਹੈ। ਗੰਠਿ = ਗੰਢ, ਜ਼ਿੰਦਗੀ ਦੇ ਮਿਲੇ ਸੁਆਸਾਂ ਦੀ ਗੰਢ। ਉਠੋ = ਉੱਠ।

ਰਸ ਕਸ ਸੁਖ ਠਾਕੇ ਬੰਧਿ ਚਲਾਇਆ ਰਾਮ

Pleasures and comforts are gone; like a prisoner, you are driven on.

ਜੀਵ ਦੇ ਸਾਰੇ ਖਾਣ-ਪੀਣ ਸਾਰੇ ਸੁਖ ਰੋਕ ਲਏ ਜਾਂਦੇ ਹਨ, ਜੀਵ ਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ (ਭਾਵ, ਜਾਣਾ ਚਾਹੇ ਜਾਂ ਨਾਹ ਜਾਣਾ ਚਾਹੇ, ਉਸ ਨੂੰ ਜਗਤ ਤੋਂ ਤੋਰ ਲਿਆ ਜਾਂਦਾ ਹੈ)। ਰਸ ਕਸ = ਸਾਰੇ ਰਸ, ਸਭ ਰਸਾਂ ਦੇ ਪਦਾਰਥ। ਠਾਕੇ = ਰੋਕ ਲਏ ਜਾਂਦੇ ਹਨ। ਬੰਧਿ = ਬੰਨ੍ਹ ਕੇ। ਚਲਾਇਆ = ਜੀਵ ਨੂੰ ਅੱਗੇ ਤੋਰ ਲਿਆ ਜਾਂਦਾ ਹੈ।

ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ

You shall be bound and gagged, when it pleases God; you will not see or hear it coming.

ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਜੀਵ ਨੂੰ ਇਥੋਂ ਚੁੱਕ ਲਿਆ ਜਾਂਦਾ ਹੈ, (ਫਿਰ) ਨਾਹ ਜੀਵ ਦਾ ਇੱਥੇ ਕੁਝ ਦਿੱਸਦਾ ਹੈ, ਨਾਹ ਕੁਝ ਸੁਣਿਆ ਜਾਂਦਾ ਹੈ। ਜਾ = ਜਦੋਂ। ਪ੍ਰਭ ਭਾਇਆ = ਪ੍ਰਭੂ ਨੂੰ ਚੰਗਾ ਲੱਗਦਾ ਹੈ, ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ।

ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ

Everyone will have their turn; the crop ripens, and then it is cut down.

ਹਰੇਕ ਜੀਵ ਦੀ ਇਹ ਵਾਰੀ ਆ ਜਾਂਦੀ ਹੈ; (ਜਿਵੇਂ) ਪੱਕਾ ਫ਼ਸਲ (ਆਖ਼ਿਰ) ਕੱਟਿਆ ਹੀ ਜਾਂਦਾ ਹੈ। ਸਭਸੈ = ਹਰੇਕ ਜੀਵ ਦੀ। ਪਕੀ ਖੇਤੀ = ਪੱਕਾ ਹੋਇਆ ਫ਼ਸਲ। ਲੁਣੀਐ = ਕੱਟੀ ਜਾਂਦੀ ਹੈ, ਕੱਟਿਆ ਜਾਂਦਾ ਹੈ।

ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ

The account is kept for every second, every instant; the soul suffers for the bad and the good.

ਜੀਵ ਦੇ ਹਰੇਕ ਘੜੀ ਪਲ ਦੇ ਕੀਤੇ ਕਰਮਾਂ ਦਾ ਇਸ ਪਾਸੋਂ ਲੇਖਾ ਮੰਗਿਆ ਜਾਂਦਾ ਹੈ। ਹੇ ਜੀਵ! ਆਪਣੇ ਕੀਤੇ ਚੰਗੇ ਮੰਦੇ ਕੰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ। ਚਸਾ = ਰਤਾ ਭਰ ਭੀ ਸਮਾ। ਲੀਜੈ = ਲਿਆ ਜਾਂਦਾ ਹੈ। ਸਹੁ = ਸਹਾਰ। ਜੀਆ = ਹੇ ਜੀਵ!

ਨਾਨਕ ਸੁਰਿ ਨਰ ਸਬਦਿ ਮਿਲਾਏ ਤਿਨਿ ਪ੍ਰਭਿ ਕਾਰਣੁ ਕੀਆ ॥੫॥੨॥

O Nanak, the angelic beings are united with the Word of the Shabad; this is the way God made it. ||5||2||

ਹੇ ਨਾਨਕ! ਉਸ ਪਰਮਾਤਮਾ ਨੇ ਅਜਿਹਾ ਸਬਬ ਬਣਾ ਰੱਖਿਆ ਹੈ ਕਿ ਭਲੇ ਮਨੁੱਖਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ ॥੫॥੨॥ ਨਾਨਕ = ਹੇ ਨਾਨਕ! ਸੁਰਿ ਨਰ = ਭਲੇ ਬੰਦੇ। ਸਬਦਿ = ਗੁਰੂ ਦੇ ਸ਼ਬਦ ਵਿਚ। ਤਿਨਿ = ਉਸ ਨੇ। ਪ੍ਰਭਿ = ਪ੍ਰਭੂ ਨੇ। ਤਿਨਿ ਪ੍ਰਭਿ = ਉਸ ਪ੍ਰਭੂ ਨੇ। ਕਾਰਣੁ = ਸਬਬ ॥੫॥੨॥