ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥
In this wondrous forest of the world, there is chaos and confusion; shrieks emanate from the highways.
(ਜਗਤ-ਰੂਪ ਇਸ) ਬਿਗਾਨੀ ਜੂਹ ਵਿਚ (ਫਸ ਜਾਣ ਕਰਕੇ, ਤੇ ਤ੍ਰਿਸ਼ਨਾ ਦੀ) ਅੱਗ ਦੇ ਬੜੇ ਸੇਕ ਦੇ ਕਾਰਨ ਰਾਹਾਂ ਵਿਚ ਵਾਹਰਾਂ ਪੈ ਰਹੀਆਂ ਹਨ (ਭਾਵ, ਜੀਵ ਘਬਰਾਏ ਹੋਏ ਹਨ); ਬਾਰਿ ਵਿਡਾਨੜੈ = ਬਿਗਾਨੀ ਜੂਹ ਵਿਚ, ਸੰਸਾਰ-ਰੂਪ ਬਿਗਾਨੀ ਜੂਹ ਵਿਚ ਜਿਥੇ ਹਰੇਕ ਜੀਵ ਥੋੜ੍ਹੇ ਜਿਹੇ ਸਮੇ ਲਈ ਮੁਸਾਫ਼ਿਰ ਬਣ ਕੇ ਆਇਆ ਹੈ। ਹੁੰਮਸ = {ਸੰ: 'ਹੁਤ-ਵਹ' = ਅੱਗ, ਪ੍ਰ: 'ਹੁਅ-ਵਹ', 'ਹੁੱਵਹ'; ਪੰ: 'ਹੁੰਮ੍ਹ੍ਹ'} ਅੱਗ ਦਾ ਸੇਕ। ਕੂਕਾ = ਵਾਹਰਾਂ, ਦੁਹਾਈ।
ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥੧॥
I am in love with You, O my Husband Lord; O Nanak, I cross the jungle joyfully. ||1||
ਪਰ, ਹੇ ਪਤੀ (ਪ੍ਰਭੂ)! ਮੈਂ ਨਾਨਕ (ਦੇ ਚਿੱਤ) ਦੀ ਡੋਰ ਤੇਰੇ (ਚਰਨਾਂ) ਨਾਲ ਲੱਗੀ ਹੋਈ ਹੈ, (ਇਸ ਵਾਸਤੇ) ਮੈਂ ਆਨੰਦ ਨਾਲ (ਇਸ ਸੰਸਾਰ) ਜੰਗਲ ਵਿਚੋਂ ਦੀ ਲੰਘ ਰਿਹਾ ਹਾਂ ॥੧॥ ਸਹ = ਹੇ ਸ਼ਹੁ! ਤਉ ਸੇਤੀ = ਤੇਰੇ ਨਾਲ। ਬਨੁ ਗਾਹੀ = ਮੈਂ (ਸੰਸਾਰ) ਜੰਗਲ ਗਾਹ ਰਿਹਾ ਹਾਂ ॥੧॥