ਸਲੋਕ ਮਃ ੩ ॥
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਸੁਆਉ ਨ ਪਾਇਆ ॥
Let that tongue, which has not tasted the Name of the Lord, be burnt.
ਜਿਸ ਜੀਭ ਨੇ ਹਰੀ (ਦੇ ਨਾਮ) ਦਾ ਸੁਆਦ ਨਹੀਂ ਚੱਖਿਆ, ਉਹ ਜੀਭ ਸੜ ਜਾਏ (ਭਾਵ, ਉਹ ਜੀਭ ਕਿਸੇ ਕੰਮ ਦੀ ਨਹੀਂ)। ਰਸਨਾ = ਜੀਭ। ਸੁਆਉ = ਸੁਆਦ।
ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥
O Nanak, one whose mind is filled with the Name of the Lord, Har, Har - his tongue savors the Word of the Shabad. ||1||
ਹੇ ਨਾਨਕ! ਉਹ ਜੀਭ ਗੁਰੂ ਦੇ ਸ਼ਬਦ ਵਿਚ ਰਸ ਜਾਂਦੀ ਹੈ ਜਿਸ (ਜੀਭ) ਨੇ ਪਰਮਾਤਮਾ ਮਨ ਵਿਚ ਵਸਾਇਆ ਹੈ ॥੧॥ ਰਸਾਇ = ਰਸ ਜਾਂਦੀ ਹੈ, ਭਿੱਜ ਜਾਂਦੀ ਹੈ। ਜਿਨਿ = ਜਿਸ ਜੀਭ ਨੇ ॥੧॥