ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਅਪਨੇ ਸੇਵਕ ਕਉ ਕਬਹੁ ਬਿਸਾਰਹੁ

Never forget Your servant, O Lord.

ਹੇ ਮੇਰੇ ਮਾਲਕ-ਪ੍ਰਭੂ! (ਮੈਨੂੰ) ਆਪਣੇ ਸੇਵਕ ਨੂੰ ਕਦੇ ਭੀ ਨਾਹ ਭੁਲਾਈਂ। ਕਉ = ਨੂੰ। ਕਬਹੁ = ਕਦੇ ਭੀ।

ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥੧॥ ਰਹਾਉ

Hug me close in Your embrace, O God, my Lord and Master; consider my primal love for You, O Lord of the Universe. ||1||Pause||

ਮੇਰੇ ਹਿਰਦੇ ਵਿਚ ਵੱਸਿਆ ਰਹੁ। ਹੇ ਮੇਰੇ ਗੋਬਿੰਦ! ਮੇਰੀ ਪੂਰਬਲੀ ਪ੍ਰੀਤ ਨੂੰ ਚੇਤੇ ਰੱਖੀਂ ॥੧॥ ਰਹਾਉ ॥ ਉਰਿ = ਛਾਤੀ ਨਾਲ। ਸੁਆਮੀ = ਹੇ ਮਾਲਕ! ਪ੍ਰਭ = ਹੇ ਪ੍ਰਭੂ! ਪੂਰਬ = ਪਹਿਲੀ। ਗੋਬਿੰਦ = ਹੇ ਗੋਬਿੰਦ! ॥੧॥ ਰਹਾਉ ॥

ਪਤਿਤ ਪਾਵਨ ਪ੍ਰਭ ਬਿਰਦੁ ਤੁਮੑਾਰੋ ਹਮਰੇ ਦੋਖ ਰਿਦੈ ਮਤ ਧਾਰਹੁ

It is Your Natural Way, God, to purify sinners; please do not keep my errors in Your Heart.

ਹੇ ਪ੍ਰਭੂ! ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਤੂੰ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰ ਦੇਂਦਾ ਹੈਂ। ਹੇ ਪ੍ਰਭੂ! ਮੇਰੇ ਐਬ (ਭੀ) ਆਪਣੇ ਹਿਰਦੇ ਵਿਚ ਨਾਹ ਰੱਖੀਂ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿੱਤਰ (ਕਰਨਾ)। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਤੁਮ੍ਹ੍ਹਾਰੋ = {ਅੱਖਰ 'ਮ' ਦੇ ਹੇਠ ਅੱਧਾ 'ਹ' ਹੈ}। ਦੋਖ = ਐਬ। ਰਿਦੈ = ਹਿਰਦੇ ਵਿਚ। ਮਤ = ਨਾਹ। ਧਾਰਹੁ = ਟਿਕਾਓ।

ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ ॥੧॥

You are my life, my breath of life, O Lord, my wealth and peace; be merciful to me, and burn away the curtain of egotism. ||1||

ਹੇ ਹਰੀ! ਤੂੰ ਹੀ ਮੇਰੀ ਜਿੰਦ-ਜਾਨ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰਾ ਸੁਖ ਹੈਂ। ਮੇਹਰ ਕਰ ਕੇ (ਮੇਰੇ ਅੰਦਰੋਂ) ਹਉਮੈ ਦਾ ਪਰਦਾ ਸਾੜ ਦੇ ॥੧॥ ਜੀਵਨ ਪ੍ਰਾਨ = ਜਿੰਦ-ਜਾਨ। ਪਟਲੁ = ਪਰਦਾ। ਕਰਿ = ਕਰ ਕੇ। ਜਾਰਹੁ = ਸਾੜ ਦੇ ॥੧॥

ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ

Without water, how can the fish survive? Without milk, how can the baby survive?

ਹੇ ਮੇਰੇ ਮਾਲਕ-ਪ੍ਰਭੂ! ਪਾਣੀ ਤੋਂ ਬਿਨਾ ਮੱਛੀ ਕਦੇ ਜੀਊਂਦੀ ਨਹੀਂ ਰਹਿ ਸਕਦੀ। ਦੁੱਧ ਤੋਂ ਬਿਨਾ ਬੱਚਾ ਨਹੀਂ ਰਹਿ ਸਕਦਾ। ਬਿਹੂਨ = ਬਿਨਾ। ਮੀਨ = ਮੱਛੀ। ਕਤ = ਕਿਵੇਂ? ਰਹਨੁ = ਟਿਕਣ, ਜੀਊਣ। ਬਾਰੋ = ਬਾਲਕ।

ਜਨ ਨਾਨਕ ਪਿਆਸ ਚਰਨ ਕਮਲਨੑ ਕੀ ਪੇਖਿ ਦਰਸੁ ਸੁਆਮੀ ਸੁਖ ਸਾਰੋ ॥੨॥੭॥੧੨੩॥

Servant Nanak thirsts for the Lord's Lotus Feet; gazing upon the Blessed Vision of his Lord and Master's Darshan, he finds the essence of peace. ||2||7||123||

(ਤਿਵੇਂ ਤੇਰੇ) ਦਾਸ ਨਾਨਕ ਨੂੰ ਤੇਰੇ ਸੋਹਣੇ ਚਰਨਾਂ ਦੇ ਦਰਸਨ ਦੀ ਪਿਆਸ ਹੈ, ਦਰਸਨ ਕਰ ਕੇ (ਤੇਰੇ ਸੇਵਕ ਨੂੰ) ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੨॥੭॥੧੨੩॥ ਕਮਲਨ੍ਹ੍ਹ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ}। ਪੇਖਿ = ਵੇਖ ਕੇ। ਸੁਆਮੀ = ਹੇ ਮਾਲਕ! ਸਾਰੋ = ਸਾਰੇ ॥੨॥੭॥੧੨੩॥

ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।