ਸੋਰਠਿ ਮਹਲਾ ੩ ॥
Sorat'h, Third Mehl:
ਸੋਰਠਿ ਤੀਜੀ ਪਾਤਿਸ਼ਾਹੀ।
ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥
The Gurmukhs practice devotional worship, and become pleasing to God; night and day, they chant the Naam, the Name of the Lord.
ਹੇ ਭਾਈ! ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ਕੇ ਭਗਤੀ ਕਰਦੇ ਹਨ ਅਤੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਪ੍ਰਭ ਭਾਵਹਿ = ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਵਖਾਣੇ = ਵਖਾਣਿ, ਵਖਾਣ ਕੇ।
ਭਗਤਾ ਕੀ ਸਾਰ ਕਰਹਿ ਆਪਿ ਰਾਖਹਿ ਜੋ ਤੇਰੈ ਮਨਿ ਭਾਣੇ ॥
You Yourself protect and take care of Your devotees, who are pleasing to Your Mind.
ਹੇ ਪ੍ਰਭੂ! ਭਗਤਾਂ ਦੀ ਸੰਭਾਲ ਤੂੰ ਆਪ ਕਰਦਾ ਹੈਂ, ਤੂੰ ਆਪ ਉਹਨਾਂ ਦੀ ਰੱਖਿਆ ਕਰਦਾ ਹੈਂ, ਕਿਉਂਕਿ ਉਹ ਤੈਨੂੰ ਆਪਣੇ ਮਨ ਵਿਚ ਪਿਆਰੇ ਲੱਗਦੇ ਹਨ। ਸਾਰ = ਸੰਭਾਲ। ਕਰਹਿ = ਤੂੰ ਕਰਦਾ ਹੈਂ। ਮਨਿ = ਮਨ ਵਿਚ।
ਤੂ ਗੁਣਦਾਤਾ ਸਬਦਿ ਪਛਾਤਾ ਗੁਣ ਕਹਿ ਗੁਣੀ ਸਮਾਣੇ ॥੧॥
You are the Giver of virtue, realized through the Word of Your Shabad. Uttering Your Glories, we merge with You, O Glorious Lord. ||1||
ਤੂੰ ਉਹਨਾਂ ਨੂੰ ਆਪਣੇ ਗੁਣ ਬਖ਼ਸ਼ਦਾ ਹੈਂ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਨਾਲ ਸਾਂਝ ਪਾਂਦੇ ਹਨ। ਹੇ ਭਾਈ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕਰ ਕੇ (ਭਗਤ) ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਰਹਿੰਦੇ ਹਨ ॥੧॥ ਸਬਦਿ = ਸ਼ਬਦ ਦੀ ਰਾਹੀਂ। ਗੁਣੀ = ਗੁਣਾਂ ਦੇ ਮਾਲਕ-ਪ੍ਰਭੂ ਵਿਚ ॥੧॥
ਮਨ ਮੇਰੇ ਹਰਿ ਜੀਉ ਸਦਾ ਸਮਾਲਿ ॥
O my mind, remember always the Dear Lord.
ਹੇ ਮੇਰੇ ਮਨ! ਪਰਮਾਤਮਾ ਨੂੰ ਸਦਾ ਚੇਤੇ ਕਰਦਾ ਰਹੁ। ਸਮਾਲਿ = ਸੰਭਾਲ, ਚੇਤੇ ਰੱਖ।
ਅੰਤ ਕਾਲਿ ਤੇਰਾ ਬੇਲੀ ਹੋਵੈ ਸਦਾ ਨਿਬਹੈ ਤੇਰੈ ਨਾਲਿ ॥ ਰਹਾਉ ॥
At the very last moment, He alone shall be your best friend; He shall always stand by you. ||Pause||
ਅਖ਼ੀਰਲੇ ਸਮੇ ਪਰਮਾਤਮਾ ਹੀ ਤੇਰਾ ਮਦਦਗਾਰ ਬਣੇਗਾ, ਪਰਮਾਤਮਾ ਸਦਾ ਤੇਰੇ ਨਾਲ ਸਾਥ ਨਿਬਾਹੇਗਾ ਰਹਾਉ॥ ਬੇਲੀ = ਮਦਦ-ਗਾਰ ॥ਰਹਾਉ॥
ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ ॥
The gathering of the wicked enemies shall always practice falsehood; they do not contemplate understanding.
ਪਰ, ਹੇ ਭਾਈ! ਭੈੜੇ ਮਨੁੱਖ ਸਦਾ ਭੈੜ ਹੀ ਕਮਾਂਦੇ ਹਨ, ਉਹ ਵਿਚਾਰ ਕਰ ਕੇ ਸਮਝਦੇ ਨਹੀਂ, ਦੁਸਟ ਚਉਕੜੀ = ਦੁਸ਼ਟਾਂ ਦਾ ਟੋਲਾ। ਵੀਚਾਰੇ = ਵੀਚਾਰਿ, ਵਿਚਾਰ ਕਰ ਕੇ।
ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥
Who can obtain fruit from the slander of evil enemies? Remember that Harnaakhash was torn apart by the Lord's claws.
ਕਿ ਭੈੜੀ ਨਿੰਦਿਆ (ਆਦਿਕ) ਤੋਂ ਕਿਸੇ ਨੇ ਕਦੇ ਚੰਗਾ ਫਲ ਨਹੀਂ ਪਾਇਆ। ਹਰਣਾਖਸ਼ (ਨੇ ਭਗਤ ਨੂੰ ਦੁੱਖ ਦੇਣਾ ਸ਼ੁਰੂ ਕੀਤਾ, ਤਾਂ ਉਹ) ਨਹੁੰਆਂ ਨਾਲ ਚੀਰਿਆ ਗਿਆ। ਦੁਸਟੀ = ਚੰਦਰੀ। ਕਿਨਿ = ਕਿਸ ਨੇ? ਨਖਹਿ = ਨਹੁੰਆਂ ਨਾਲ। ਬਿਦਾਰੇ = ਪਾੜਿਆ ਗਿਆ।
ਪ੍ਰਹਿਲਾਦੁ ਜਨੁ ਸਦ ਹਰਿ ਗੁਣ ਗਾਵੈ ਹਰਿ ਜੀਉ ਲਏ ਉਬਾਰੇ ॥੨॥
Prahlaad, the Lord's humble servant, constantly sang the Glorious Praises of the Lord, and the Dear Lord saved him. ||2||
ਪਰਮਾਤਮਾ ਦਾ ਭਗਤ ਪ੍ਰਹਿਲਾਦ ਸਦਾ ਪਰਮਾਤਮਾ ਦੇ ਗੁਣ ਗਾਂਦਾ ਸੀ, ਪਰਮਾਤਮਾ ਨੇ ਉਸ ਨੂੰ (ਨਰਸਿੰਘ ਰੂਪ ਧਾਰ ਕੇ) ਬਚਾ ਲਿਆ ॥੨॥ ਲਏ ਉਬਾਰੇ = ਲਏ ਉਬਾਰਿ ॥੨॥
ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ ॥
The self-willed manmukhs see themselves as being very virtuous; they have absolutely no understanding at all.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਕੋਈ ਅਕਲ-ਸ਼ਊਰ ਨਹੀਂ ਹੁੰਦੀ, ਉਹ ਆਪਣੇ ਆਪ ਨੂੰ ਤਾਂ ਚੰਗਾ ਸਮਝਦੇ ਹਨ, ਆਪਸ ਕਉ = ਆਪਣੇ ਆਪ ਨੂੰ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ।
ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ ॥
They indulge in slander of the humble spiritual people; they waste their lives away, and then they have to depart.
ਪਰ ਨੇਕ ਬੰਦਿਆਂ ਦੀ ਨਿੰਦਿਆ ਕਰਨ ਵਿਚ ਰੁੱਝੇ ਰਹਿੰਦੇ ਹਨ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ। ਵਿਆਪੇ = ਰੁੱਝੇ ਰਹਿੰਦੇ ਹਨ। ਜਾਸਨਿ = ਜਾਣਗੇ। ਗਵਾਈ = ਗਵਾਇ।
ਰਾਮ ਨਾਮੁ ਕਦੇ ਚੇਤਹਿ ਨਾਹੀ ਅੰਤਿ ਗਏ ਪਛੁਤਾਈ ॥੩॥
They never think of the Lord's Name, and in the end, they depart, regretting and repenting. ||3||
ਉਹ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ, ਆਖ਼ਰ ਹੱਥ ਮਲਦੇ (ਜਗਤ ਤੋਂ) ਚਲੇ ਜਾਂਦੇ ਹਨ ॥੩॥ ਅੰਤਿ = ਆਖ਼ਰ ਨੂੰ, ਅਖੀਰ ਵੇਲੇ ॥੩॥
ਸਫਲੁ ਜਨਮੁ ਭਗਤਾ ਕਾ ਕੀਤਾ ਗੁਰ ਸੇਵਾ ਆਪਿ ਲਾਏ ॥
The Lord makes the lives of His devotees fruitful; He Himself links them to the Guru's service.
ਹੇ ਭਾਈ! ਪਰਮਾਤਮਾ ਆਪ ਹੀ ਭਗਤਾਂ ਦੀ ਜ਼ਿੰਦਗੀ ਕਾਮਯਾਬ ਬਣਾਂਦਾ ਹੈ, ਉਹ ਆਪ ਹੀ ਉਹਨਾਂ ਨੂੰ ਗੁਰੂ ਦੀ ਸੇਵਾ ਵਿਚ ਜੋੜਦਾ ਹੈ।
ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ ॥
Imbued with the Word of the Shabad, and intoxicated with celestial bliss, night and day, they sing the Glorious Praises of the Lord.
(ਇਸ ਤਰ੍ਹਾਂ ਉਹ) ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਕੇ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ ਅਤੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ। ਸਬਦੇ = ਸਬਦਿ, ਸ਼ਬਦ ਵਿਚ। ਰਾਤੇ = ਰੰਗੇ ਰਹਿੰਦੇ ਹਨ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਮਾਤੇ = ਮਸਤ। ਗਾਏ = ਗਾਇ, ਗਾ ਕੇ।
ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ॥੪॥੫॥
Slave Nanak utters this prayer: O Lord, please, let me fall at their feet. ||4||5||
ਦਾਸ ਨਾਨਕ ਬੇਨਤੀ ਕਰਦਾ ਹੈ-ਮੈਂ ਉਹਨਾਂ ਭਗਤਾਂ ਦੇ ਚਰਨੀਂ ਲੱਗਦਾ ਹਾਂ ॥੪॥੫॥ ਤਿਨ ਕੈ ਪਾਏ = ਉਹਨਾਂ ਦੀ ਪੈਰੀਂ ॥੪॥੫॥