ਮਃ

Third Mehl:

ਤੀਜੀ ਪਾਤਸ਼ਾਹੀ।

ਮਨਮੁਖ ਮਾਇਆ ਮੋਹੁ ਹੈ ਨਾਮਿ ਲਗੋ ਪਿਆਰੁ

The self-willed manmukh is emotionally attached to Maya - he has no love for the Naam.

ਮਨਮੁਖ ਦਾ ਮਾਇਆ ਵਿਚ ਮੋਹ ਹੈ (ਇਸ ਕਰ ਕੇ) ਨਾਮ ਵਿਚ ਉਸਦਾ ਪਿਆਰ ਨਹੀਂ ਬਣਦਾ। ਮਨਮੁਖ = ਮਨ ਦਾ ਮੁਰੀਦ।

ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੇ ਆਹਾਰੁ

He practices falsehood, gathers in falsehood, and makes falsehood his sustenance.

ਉਹ (ਮਾਇਆ ਰੂਪ) ਖੋਟ ਕਮਾਉਂਦਾ, ਖੋਟ ਹੀ ਇਕੱਠੀ ਕਰਦਾ ਹੈ ਤੇ ਖੋਟ ਨੂੰ ਹੀ ਆਪਣੀ ਖ਼ੁਰਾਕ ਬਣਾਉਂਦਾ ਹੈ (ਭਾਵ, ਜ਼ਿੰਦਗੀ ਦਾ ਆਸਰਾ ਸਮਝਦਾ ਹੈ)। ਸੰਗ੍ਰਹੈ = ਇਕੱਠਾ ਕਰਦਾ ਹੈ। ਆਹਾਰੁ = ਖ਼ੁਰਾਕ।

ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ

He collects the poisonous wealth of Maya, and then dies; in the end, it is all reduced to ashes.

(ਮਨੁੱਖ) ਵਿਹੁ ਰੂਪ ਮਾਇਆ-ਧਨ ਨੂੰ ਇਕੱਠਾ ਕਰ ਕਰ ਕੇ ਖਪਦੇ ਮਰਦੇ ਹਨ ਤੇ ਉਹ ਸਾਰਾ ਧਨ ਅਖ਼ੀਰ ਵੇਲੇ ਸੁਆਹ (ਵਾਂਗ) ਹੋ ਜਾਂਦਾ ਹੈ। ਬਿਖੁ = ਜ਼ਹਿਰ। ਸੰਚਿ = ਇਕੱਠੀ ਕਰ ਕੇ। ਛਾਰੁ = ਸੁਆਹ।

ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ

He practices religious rituals, purity and austere self-discipline, but within, there is greed and corruption.

ਉਹ ਆਪਣੇ ਵਲੋਂ ਕਰਮ ਤੇ ਧਰਮ ਪਵਿਤ੍ਰਤਾ ਦੇ ਸਾਧਨ ਤੇ ਹੋਰ ਸੰਜਮ (ਭੀ) ਕਰਦੇ ਹਨ (ਪਰ) ਉਹਨਾਂ ਦੇ ਹਿਰਦੇ ਵਿਚ ਲੋਭ ਤੇ ਵਿਕਾਰ (ਹੀ) ਰਹਿੰਦਾ ਹੈ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਸਾਧਨ।

ਨਾਨਕ ਜਿ ਮਨਮੁਖੁ ਕਮਾਵੈ ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ ॥੨॥

O Nanak, whatever the self-willed manmukh does, is not acceptable; in the Court of the Lord, he is dishonored. ||2||

ਹੇ ਨਾਨਕ! ਮਨ ਦੇ ਅਧੀਨ ਹੋਇਆ ਹੋਇਆ ਮਨੁੱਖ ਜੋ ਕੁਝ (ਭੀ) ਕਰਦਾ ਹੈ ਉਹ ਕਬੂਲ ਨਹੀਂ ਹੁੰਦਾ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਉਹ ਖ਼ੁਆਰ ਹੁੰਦਾ ਹੈ ॥੨॥