ਮਃ

Fourth Mehl:

ਚੌਥੀ ਪਾਤਿਸ਼ਾਹੀ।

ਮਨੁ ਤਨੁ ਤਾਮਿ ਸਗਾਰਵਾ ਜਾਂ ਦੇਖਾ ਹਰਿ ਨੈਣੇ

My mind and body are embellished and exalted, when I behold the Lord with my eyes.

(ਮੇਰਾ ਇਹ) ਮਨ ਅਤੇ ਸਰੀਰ ਤਦੋਂ ਹੀ ਆਦਰ ਜੋਗ ਹੋ ਸਕਦਾ ਹੈ, ਜਦੋਂ ਮੈਂ (ਆਪਣੀਆਂ) ਅੱਖਾਂ ਨਾਲ ਪਰਮਾਤਮਾ ਦਾ ਦਰਸਨ ਕਰ ਸਕਾਂ। ਤਾਮਿ = ਤਦੋਂ ਹੀ। ਸਗਾਰਵਾ = ਗੌਰਾ, ਆਦਰ = ਜੋਗ। ਦੇਖਾ = ਦੇਖਾਂ, ਮੈਂ ਵੇਖ ਸਕਾਂ। ਨੈਣੇ = ਅੱਖਾਂ ਨਾਲ।

ਨਾਨਕ ਸੋ ਪ੍ਰਭੁ ਮੈ ਮਿਲੈ ਹਉ ਜੀਵਾ ਸਦੁ ਸੁਣੇ ॥੨॥

O Nanak, meeting with that God, I live, hearing His Voice. ||2||

ਹੇ ਨਾਨਕ! (ਜਦੋਂ) ਉਹ ਪ੍ਰਭੂ ਮੈਨੂੰ ਮਿਲਦਾ ਹੈ, ਤਦੋਂ ਮੈਂ ਉਸ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ ॥੨॥ ਮੈ = ਮੈਨੂੰ। ਹਉ = ਮੈਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਸਦੁ = (ਉਸ ਦੀ) ਆਵਾਜ਼, ਸਿਫ਼ਤ = ਸਾਲਾਹ ਦੀ ਗੱਲ। ਸੁਣੇ = ਸੁਣਿ, ਸੁਣ ਕੇ ॥੨॥