ਆਸਾ ਮਹਲਾ

Aasaa, Fifth Mehl:

ਆਸਾ ਪੰਜਵੀਂ ਪਾਤਸ਼ਾਹੀ।

ਸਾਧੂ ਸੰਗਤਿ ਤਰਿਆ ਸੰਸਾਰੁ

The world is saved by the Saadh Sangat, the Company of the Holy.

ਹੇ ਭਾਈ! (ਜੇਹੜਾ ਭੀ ਮਨੁੱਖ ਨਿਮ੍ਰਤਾ ਧਾਰ ਕੇ ਗੁਰੂ ਦੀ ਸੰਗਤਿ ਕਰਦਾ ਹੈ) ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਸਾਧੂ = ਗੁਰੂ।

ਹਰਿ ਕਾ ਨਾਮੁ ਮਨਹਿ ਆਧਾਰੁ ॥੧॥

The Name of the Lord is the Support of the mind. ||1||

(ਕਿਉਂਕਿ) ਪਰਮਾਤਮਾ ਦਾ ਨਾਮ ਉਸ ਦੇ ਮਨ ਦਾ ਆਸਰਾ ਬਣਿਆ ਰਹਿੰਦਾ ਹੈ ॥੧॥ ਮਨਹਿ = ਮਨ ਦਾ। ਆਧਾਰੁ = ਆਸਰਾ ॥੧॥

ਚਰਨ ਕਮਲ ਗੁਰਦੇਵ ਪਿਆਰੇ

The Saints worship and adore the Lotus Feet of the Divine Guru;

(ਹੇ ਭਾਈ!) ਪਿਆਰੇ ਗੁਰਦੇਵ ਦੇ ਸੋਹਣੇ ਕੋਮਲ ਚਰਨ- ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਕੋਮਲ ਚਰਨ।

ਪੂਜਹਿ ਸੰਤ ਹਰਿ ਪ੍ਰੀਤਿ ਪਿਆਰੇ ॥੧॥ ਰਹਾਉ

they love the Beloved Lord. ||1||Pause||

ਹਰੀ ਦੇ ਸੰਤ ਜਨ ਪ੍ਰੀਤਿ ਨਾਲ, ਪਿਆਰ ਨਾਲ ਪੂਜਦੇ ਰਹਿੰਦੇ ਹਨ ॥੧॥ ਰਹਾਉ ॥ ਪੂਜਹਿ = ਪੂਜਦੇ ਹਨ। ਪਿਆਰੇ = ਪਿਆਰਿ, ਪਿਆਰ ਨਾਲ ॥੧॥ ਰਹਾਉ ॥

ਜਾ ਕੈ ਮਸਤਕਿ ਲਿਖਿਆ ਭਾਗੁ

She who has such good destiny written upon her forehead,

ਜਿਸ ਮਨੁੱਖ ਦੇ ਮੱਥੇ ਤੇ (ਪੂਰਬਲੇ ਜਨਮਾਂ ਦੇ ਕਰਮਾਂ ਦਾ) ਲਿਖਿਆ ਲੇਖ ਜਾਗ ਪੈਂਦਾ ਹੈ, ਮਸਤਕਿ = ਮੱਥੇ ਉਤੇ।

ਕਹੁ ਨਾਨਕ ਤਾ ਕਾ ਥਿਰੁ ਸੋਹਾਗੁ ॥੨॥੪੩॥੯੪॥

says Nanak, is blessed with the eternal happy marriage with the Lord. ||2||43||94||

ਹੇ ਨਾਨਕ! ਉਸ ਨੂੰ ਮਿਲੀ ਇਹ ਸੁਭਾਗਤਾ (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸਦਾ ਲਈ ਕਾਇਮ ਰਹਿੰਦੀ ਹੈ ॥੨॥੪੩॥੯੪॥ ਸੋਹਾਗੁ = ਚੰਗਾ ਭਾਗ। ਥਿਰੁ = ਸਦਾ ਕਾਇਮ ਰਹਿਣ ਵਾਲਾ ॥੨॥੪੩॥੯੪॥