ਅੜਿਲ ॥

ARIL

ਅੜਿਲ:

ਅਨਿਕ ਦੁੰਦਭਜਾ ਬਲਭਨਿ ਆਦਿ ਬਖਾਨੀਐ ॥

ਪਹਿਲਾਂ 'ਅਨਕ ਦੁੰਦਭਜਾ ਬਲਭਨਿ' (ਕ੍ਰਿਸ਼ਨ ਦੀ ਪਿਆਰੀ ਜਮਨਾ ਵਾਲੀ ਧਰਤੀ) (ਪਦ) ਦਾ ਉਚਾਰਨ ਕਰੋ।

ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ ॥

ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ ॥੮੬੧॥

Saying firstly the words “Anik-dundbhijaa-vallabhni” and then uttering the words “Jaachar-nayak-shatru”, know all the names of Tupak.861.

ਸਭ ਮਿਤ੍ਰੋ! ਇਸ ਨੂੰ ਤੁਪਕ ਦਾ ਨਾਮ ਸਮਝ ਲਵੋ ॥੮੬੧॥

ਹਲੀ ਭ੍ਰਾਤਨਿਨਿ ਆਦਿ ਬਖਾਨਨਿ ਕੀਜੀਐ ॥

ਪਹਿਲਾਂ 'ਹਲੀ ਭ੍ਰਾਤਨਿਨਿ' (ਸ਼ਬਦ) ਦਾ ਬਖਾਨ ਕਰੋ।

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦੀਜੀਐ ॥

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਹੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪ੍ਰਮਾਨੀਐ ॥੮੬੨॥

Uttering firstly the word “Halibhraatinani” and then saying “Jaachar” and adding “nayak-shatru” and know wisely all the names of Tupak.862.

(ਇਹ) ਤੁਪਕ ਦਾ ਨਾਮ ਹੋ ਜਾਏਗਾ, ਸਭ ਬੁੱਧਮਾਨ ਵਿਚਾਰ ਕਰ ਲੈਣ ॥੮੬੨॥