ਸੂਹੀ ਮਹਲਾ ੫ ॥
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
ਲੋਭਿ ਮੋਹਿ ਮਗਨ ਅਪਰਾਧੀ ॥
The sinner is absorbed in greed and emotional attachment.
ਹੇ ਪ੍ਰਭੂ! ਅਸੀਂ ਭੁੱਲਣਹਾਰ ਜੀਵ ਲੋਭ ਵਿਚ ਮੋਹ ਵਿਚ ਮਸਤ ਰਹਿੰਦੇ ਹਾਂ। ਲੋਭਿ = ਲੋਭ ਵਿਚ। ਮੋਹਿ = ਮੋਹ ਵਿਚ। ਮਗਨ = ਡੁੱਬੇ ਹੋਏ, ਮਸਤ। ਅਪਰਾਧੀ = ਭੁੱਲਣਹਾਰ ਜੀਵ।
ਕਰਣਹਾਰ ਕੀ ਸੇਵ ਨ ਸਾਧੀ ॥੧॥
He has not performed any service to the Creator Lord. ||1||
ਤੂੰ ਸਾਨੂੰ ਪੈਦਾ ਕਰਨ ਵਾਲਾ ਹੈਂ, ਅਸੀਂ ਤੇਰੀ ਸੇਵਾ-ਭਗਤੀ ਨਹੀਂ ਕਰਦੇ ॥੧॥ ਸੇਵ = ਭਗਤੀ ॥੧॥
ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ॥
O God, Your Name is the Purifier of sinners.
ਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ।
ਰਾਖਿ ਲੇਹੁ ਮੋਹਿ ਨਿਰਗੁਨੀਆਰੇ ॥੧॥ ਰਹਾਉ ॥
I am worthless - please save me! ||1||Pause||
ਮੈਨੂੰ ਗੁਣ-ਹੀਨ ਨੂੰ (ਆਪਣਾ ਨਾਮ ਦੇ ਕੇ) ਵਿਕਾਰਾਂ ਤੋਂ ਬਚਾਈ ਰੱਖ ॥੧॥ ਰਹਾਉ ॥ ਮੋਹਿ = ਮੈਨੂੰ ॥੧॥ ਰਹਾਉ ॥
ਤੂੰ ਦਾਤਾ ਪ੍ਰਭ ਅੰਤਰਜਾਮੀ ॥
O God, You are the Great Giver, the Inner-knower, the Searcher of hearts.
ਹੇ ਪ੍ਰਭੂ! ਤੂੰ ਸਾਨੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਡੇ ਦਿਲ ਦੀ ਜਾਣਨ ਵਾਲਾ ਹੈਂ। ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਦਿਲ ਦੀ ਜਾਣਨ ਵਾਲਾ।
ਕਾਚੀ ਦੇਹ ਮਾਨੁਖ ਅਭਿਮਾਨੀ ॥੨॥
The body of the egotistical human is perishable. ||2||
ਪਰ ਅਸੀਂ ਜੀਵ ਇਸ ਨਾਸਵੰਤ ਸਰੀਰ ਦਾ ਹੀ ਮਾਣ ਕਰਦੇ ਰਹਿੰਦੇ ਹਾਂ (ਤੇ, ਤੈਨੂੰ ਯਾਦ ਨਹੀਂ ਕਰਦੇ) ॥੨॥ ਕਾਚੀ ਦੇਹ = ਨਾਸਵੰਤ ਸਰੀਰ ॥੨॥
ਸੁਆਦ ਬਾਦ ਈਰਖ ਮਦ ਮਾਇਆ ॥
Tastes and pleasures, conflicts and jealousy, and intoxication with Maya
ਹੇ ਪ੍ਰਭੂ! (ਦੁਨੀਆ ਦੇ ਪਦਾਰਥਾਂ ਦੇ) ਚਸਕੇ, ਝਗੜੇ, ਸਾੜਾ, ਮਾਇਆ ਦਾ ਮਾਣ- ਬਾਦ = ਝਗੜੇ। ਈਰਖ = ਸਾੜਾ। ਮਦ = ਅਹੰਕਾਰ, ਨਸ਼ਾ।
ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ ॥੩॥
- attached to these, the jewel of human life is wasted. ||3||
ਅਸੀਂ ਜੀਵ ਇਹਨਾਂ ਵਿਚ ਹੀ ਲੱਗ ਕੇ ਕੀਮਤੀ ਮਨੁੱਖਾ ਜਨਮ ਨੂੰ ਗਵਾ ਰਹੇ ਹਾਂ ॥੩॥ ਸੰਗਿ = ਨਾਲ ॥੩॥
ਦੁਖ ਭੰਜਨ ਜਗਜੀਵਨ ਹਰਿ ਰਾਇਆ ॥
The Sovereign Lord King is the Destroyer of pain, the Life of the world.
ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਜਗਤ ਦੇ ਜੀਵਨ! ਹੇ ਪ੍ਰਭੂ ਪਾਤਿਸ਼ਾਹ! ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ!
ਸਗਲ ਤਿਆਗਿ ਨਾਨਕੁ ਸਰਣਾਇਆ ॥੪॥੧੩॥੧੯॥
Forsaking everything, Nanak has entered His Sanctuary. ||4||13||19||
ਹੋਰ ਸਾਰੇ (ਆਸਰੇ ਛੱਡ ਕੇ ਨਾਨਕ ਤੇਰੀ ਸਰਨ ਆਇਆ ਹੈ ॥੪॥੧੩॥੧੯॥ ਤਿਆਗਿ = ਤਿਆਗ ਕੇ ॥੪॥੧੩॥੧੯॥