ਸਲੋਕੁ ॥
Salok:
ਸਲੋਕ।
ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥
God is totally imbued with all powers; He is the Knower of our troubles.
ਪ੍ਰਭੂ ਸਾਰੀਆਂ ਸ਼ਕਤੀਆਂ ਨਾਲ ਪੂਰਨ ਹੈ, (ਸਭ ਜੀਵਾਂ ਦੇ) ਦੁੱਖ-ਦਰਦ ਜਾਣਦਾ ਹੈ। ਕਲਾ = ਤਾਕਤ, ਸ਼ਕਤੀ। ਭਰਪੂਰ = ਭਰਿਆ ਹੋਇਆ। ਬਿਰਥਾ = {Skt. व्यथा = Pain} ਦੁੱਖ, ਦਰਦ।
ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥੧॥
Meditating in remembrance on Him, we are saved; Nanak is a sacrifice to Him. ||1||
ਹੇ ਨਾਨਕ! ਜਿਸ (ਐਸੇ ਪ੍ਰਭੂ) ਦੇ ਸਿਮਰਨ ਨਾਲ (ਵਿਕਾਰਾਂ ਤੋਂ) ਬਚ ਸਕੀਦਾ ਹੈ, ਉਸ ਤੋਂ (ਸਦਾ) ਸਦਕੇ ਜਾਈਏ ॥੧॥ ਜਾ ਕੈ ਸਿਮਰਨਿ = ਜਿਸ ਦੇ ਸਿਮਰਨ ਦੀ ਰਾਹੀਂ। ਉਧਰੀਐ = (ਵਿਕਾਰਾਂ ਤੋਂ) ਬਚ ਜਾਈਦਾ ਹੈ ॥੧॥
ਅਸਟਪਦੀ ॥
Ashtapadee:
ਅਸ਼ਟਪਦੀ।
ਟੂਟੀ ਗਾਢਨਹਾਰ ਗੋੁਪਾਲ ॥
The Lord of the World is the Mender of the broken.
(ਜੀਵਾਂ ਦੀ ਦਿਲ ਦੀ) ਟੁੱਟੀ ਹੋਈ (ਤਾਰ) ਨੂੰ (ਆਪਣੇ ਨਾਲ) ਗੰਢਣ ਵਾਲਾ ਗੋਪਾਲ ਪ੍ਰਭੂ ਆਪ ਹੈ। ਗਪਾਲ = {ਨੋਟ: ਅੱਖਰ 'ਗ' ਨਾਲ ਦੋ 'ਲਗਾਂ' ਵਰਤੀਆਂ ਗਈਆਂ ਹਨ। ਅਸਲੀ ਲਫ਼ਜ਼ 'ਗੋਪਾਲ' ਹੈ, ਪਰ ਛੰਦ ਦੀ ਚਾਲ ਤਾਂ ਹੀ ਪੂਰੀ ਰਹਿ ਸਕਦੀ ਹੈ ਜੇ 'ਗੁਰੂ' ਮਾਤ੍ਰਾ' (ੋ) ਦੇ ਥਾਂ 'ਲਘੂ' ਮਾਤ੍ਰਾ (ੁ) ਵਰਤੀ ਜਾਏ। ਸੋ, ਪਾਠ ਵਿਚ ਲਫ਼ਜ਼ 'ਗੁਪਾਲ' ਪੜ੍ਹਨਾ ਹੈ}।
ਸਰਬ ਜੀਆ ਆਪੇ ਪ੍ਰਤਿਪਾਲ ॥
He Himself cherishes all beings.
ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ (ਭੀ ਆਪ) ਹੈ।
ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥
The cares of all are on His Mind;
ਜਿਸ ਪ੍ਰਭੂ ਨੂੰ ਆਪਣੇ ਮਨ ਵਿਚ ਸਾਰਿਆਂ (ਦੀ ਰੋਜ਼ੀ) ਦਾ ਫ਼ਿਕਰ ਹੈ, ਚਿੰਤਾ-ਫ਼ਿਕਰ।
ਤਿਸ ਤੇ ਬਿਰਥਾ ਕੋਈ ਨਾਹਿ ॥
no one is turned away from Him.
ਉਸ (ਦੇ ਦਰ) ਤੋਂ ਕੋਈ ਜੀਵ ਨਾ-ਉਮੈਦ ਨਹੀਂ (ਆਉਂਦਾ)। ਬਿਰਥਾ = ਖ਼ਾਲੀ, ਨਾ-ਉਮੈਦ।
ਰੇ ਮਨ ਮੇਰੇ ਸਦਾ ਹਰਿ ਜਾਪਿ ॥
O my mind, meditate forever on the Lord.
ਹੇ ਮੇਰੇ ਮਨ! ਸਦਾ ਪ੍ਰਭੂ ਨੂੰ ਜਪ,
ਅਬਿਨਾਸੀ ਪ੍ਰਭੁ ਆਪੇ ਆਪਿ ॥
The Imperishable Lord God is Himself All-in-all.
ਉਹ ਨਾਸ-ਰਹਿਤ ਹੈ ਤੇ ਆਪਣੇ ਜਿਹਾ ਆਪ ਹੀ ਹੈ।
ਆਪਨ ਕੀਆ ਕਛੂ ਨ ਹੋਇ ॥
By one's own actions, nothing is accomplished,
ਪ੍ਰਾਣੀ ਦਾ ਆਪਣੇ ਜਤਨ ਨਾਲ ਕੀਤਾ ਹੋਇਆ ਕੋਈ ਕੰਮ ਸਿਰੇ ਨਹੀਂ ਚੜ੍ਹਦਾ, ਆਪਨ ਕੀਆ = ਮਨੁੱਖ ਦੇ ਆਪਣੇ ਬਲ ਨਾਲ ਕੀਤਾ ਹੋਇਆ।
ਜੇ ਸਉ ਪ੍ਰਾਨੀ ਲੋਚੈ ਕੋਇ ॥
even though the mortal may wish it so, hundreds of times.
ਜੇ ਕੋਈ ਪ੍ਰਾਣੀ ਸੌ ਵਾਰੀ ਤਾਂਘ ਕਰੇ। ਸਉ = ਸੌ ਵਾਰੀ। ਲੋਚੈ = ਚਾਹੇ।
ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥
Without Him, nothing is of any use to you.
ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ (ਅਸਲੀ) ਕੰਮ ਦੀ ਨਹੀਂ ਹੈ,
ਗਤਿ ਨਾਨਕ ਜਪਿ ਏਕ ਹਰਿ ਨਾਮ ॥੧॥
Salvation, O Nanak, is attained by chanting the Name of the One Lord. ||1||
ਹੇ ਨਾਨਕ! ਇਕ ਪ੍ਰਭੂ ਦਾ ਨਾਮ ਜਪ ਤਾਂ ਗਤਿ ਹੋਵੇਗੀ ॥੧॥ ਗਤਿ = ਮੁਕਤੀ, ਚੰਗੀ ਆਤਮਕ ਹਾਲਤ ॥੧॥
ਰੂਪਵੰਤੁ ਹੋਇ ਨਾਹੀ ਮੋਹੈ ॥
One who is good-looking should not be vain;
ਰੂਪ ਵਾਲਾ ਹੋ ਕੇ ਕੋਈ ਪ੍ਰਾਣੀ (ਰੂਪ ਦਾ) ਮਾਣ ਨਾਹ ਕਰੇ, ਮੋਹੈ ਨਾਹੀ = ਮੋਹ ਨਾਹ ਕਰੇ, ਮਸਤ ਨਾਹ ਹੋਵੇ, ਮਾਣ ਨਾਹ ਕਰੇ।
ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥
the Light of God is in all hearts.
(ਕਿਉਂਕ) ਸਾਰੇ ਸਰੀਰਾਂ ਵਿਚ ਪ੍ਰਭੂ ਦੀ ਹੀ ਜੋਤਿ ਸੋਭਦੀ ਹੈ। ਸਗਲ ਘਟ = ਸਾਰੇ ਸਰੀਰਾਂ ਵਿਚ।
ਧਨਵੰਤਾ ਹੋਇ ਕਿਆ ਕੋ ਗਰਬੈ ॥
Why should anyone be proud of being rich?
ਧਨ ਵਾਲਾ ਹੋ ਕੇ ਕੀਹ ਕੋਈ ਮਨੁੱਖ ਅਹੰਕਾਰ ਕਰੇ, ਗਰਬੈ = ਅਹੰਕਾਰ ਕਰੇ।
ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥
All riches are His gifts.
ਜਦੋਂ ਸਾਰਾ ਧਨ ਉਸ ਪ੍ਰਭੂ ਦਾ ਹੀ ਬਖ਼ਸ਼ਿਆ ਹੋਇਆ ਹੈ? ਜਾ = ਜਦੋਂ। ਦਰਬੈ = ਧਨ।
ਅਤਿ ਸੂਰਾ ਜੇ ਕੋਊ ਕਹਾਵੈ ॥
One may call himself a great hero,
ਜੇ ਕੋਈ ਮਨੁੱਖ (ਆਪਣੇ ਆਪ ਨੂੰ) ਬੜਾ ਸੂਰਮਾ ਅਖਵਾਏ, ਸੂਰਾ = ਸੂਰਮਾ, ਬਹਾਦੁਰ। ਕਹਾਵੈ = ਅਖਵਾਏ।
ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥
but without God's Power, what can anyone do?
(ਤਾਂ ਰਤਾ ਇਹ ਤਾਂ ਸੋਚੇ ਕਿ) ਪ੍ਰਭੂ ਦੀ (ਦਿੱਤੀ ਹੋਈ) ਤਾਕਤ ਤੋਂ ਬਿਨਾ ਕਿਥੇ ਦੌੜ ਸਕਦਾ ਹੈ। ਕਹ = ਕਿਥੇ? ਧਾਵੈ = ਦੌੜੇ।
ਜੇ ਕੋ ਹੋਇ ਬਹੈ ਦਾਤਾਰੁ ॥
One who brags about giving to charities
ਜੇ ਕੋਈ ਬੰਦਾ (ਧਨਾਢ ਹੋ ਕੇ) ਦਾਤਾ ਬਣ ਬੈਠੇ, ਹੋਇ ਬਹੈ = ਬਣ ਬੈਠੇ।
ਤਿਸੁ ਦੇਨਹਾਰੁ ਜਾਨੈ ਗਾਵਾਰੁ ॥
the Great Giver shall judge him to be a fool.
ਤਾਂ ਉਹ ਮੂਰਖ ਉਸ ਪ੍ਰਭੂ ਨੂੰ ਪਛਾਣੇ ਜੋ (ਸਭ ਜੀਵਾਂ ਨੂੰ) ਦੇਣ ਜੋਗਾ ਹੈ। ਗਾਵਾਰੁ = ਗੰਵਾਰ, ਮੂਰਖ।
ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥
One who, by Guru's Grace, is cured of the disease of ego
ਜਿਸ ਦਾ ਅਹੰਕਾਰ ਰੂਪੀ ਰੋਗ ਗੁਰੂ ਦੀ ਕਿਰਪਾ ਨਾਲ ਦੂਰ ਹੁੰਦਾ ਹੈ, ਹਉ ਰੋਗੁ = ਅਹੰਕਾਰੀ-ਰੂਪੀ ਬੀਮਾਰੀ।
ਨਾਨਕ ਸੋ ਜਨੁ ਸਦਾ ਅਰੋਗੁ ॥੨॥
- O Nanak, that person is forever healthy. ||2||
ਹੇ ਨਾਨਕ! ਉਹ ਮਨੁੱਖ ਸਦਾ ਨਿਰੋਆ ਹੈ ॥੨॥ ਅਰੋਗੁ = ਨਿਰੋਆ ॥੨॥
ਜਿਉ ਮੰਦਰ ਕਉ ਥਾਮੈ ਥੰਮਨੁ ॥
As a palace is supported by its pillars,
ਜਿਵੇਂ ਘਰ (ਦੇ ਛੱਤ) ਨੂੰ ਥੰਮ੍ਹ ਸਹਾਰਾ ਦੇਂਦਾ ਹੈ, ਮੰਦਰ = ਘਰ। ਥਾਮੈ = ਥੰਮ੍ਹਦਾ ਹੈ, ਸਹਾਰਾ ਦੇਈ ਰੱਖਦਾ ਹੈ।
ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥
so does the Guru's Word support the mind.
ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ। ਮਨਹਿ = ਮਨ ਵਿਚ। ਅਸਥੰਮਨੁ = ਥੰਮ੍ਹ, ਸਹਾਰਾ।
ਜਿਉ ਪਾਖਾਣੁ ਨਾਵ ਚੜਿ ਤਰੈ ॥
As a stone placed in a boat can cross over the river,
ਜਿਵੇਂ ਪੱਥਰ ਬੇੜੀ ਵਿਚ ਚੜ੍ਹ ਕੇ (ਨਦੀ ਆਦਿਕ ਤੋਂ) ਪਾਰ ਲੰਘ ਜਾਂਦਾ ਹੈ, ਪਾਖਾਣੁ = ਪੱਥਰ। ਨਾਵ = ਬੇੜੀ।
ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥
so is the mortal saved, grasping hold of the Guru's Feet.
ਤਿਵੇਂ ਗੁਰੂ ਦੀ ਚਰਨੀਂ ਲੱਗਾ ਹੋਇਆ ਬੰਦਾ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ। ਲਗਤੁ = ਲੱਗਾ ਹੋਇਆ।
ਜਿਉ ਅੰਧਕਾਰ ਦੀਪਕ ਪਰਗਾਸੁ ॥
As the darkness is illuminated by the lamp,
ਜਿਵੇਂ ਦੀਵਾ ਹਨੇਰਾ (ਦੂਰ ਕਰ ਕੇ) ਚਾਨਣ ਕਰ ਦੇਂਦਾ ਹੈ, ਅੰਧਕਾਰ = ਹਨੇਰਾ। ਦੀਪਕ = ਦੀਵਾ। ਪਰਗਾਸੁ = ਚਾਨਣ।
ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥
so does the mind blossom forth, beholding the Blessed Vision of the Guru's Darshan.
ਤਿਵੇਂ ਗੁਰੂ ਦਾ ਦੀਦਾਰ ਕਰ ਕੇ ਮਨ ਵਿਚ ਖਿੜਾਉ (ਪੈਦਾ) ਹੋ ਜਾਂਦਾ ਹੈ। ਗੁਰ ਦਰਸਨੁ = ਗੁਰੂ ਦਾ ਦਰਸਨ। ਦੇਖਿ = ਵੇਖ ਕੇ। ਮਨਿ = ਮਨ ਵਿਚ। ਬਿਗਾਸੁ = ਖਿੜਾਉ।
ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥
The path is found through the great wilderness by joining the Saadh Sangat,
ਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ, ਉਦਿਆਨ = ਜੰਗਲ। ਮਾਰਗੁ = ਰਸਤਾ।
ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥
The Company of the Holy, and one's light shines forth.
ਤਿਵੇਂ ਸਾਧੂ ਦੀ ਸੰਗਤ ਵਿਚ ਬੈਠਿਆਂ (ਅਕਾਲ ਪੁਰਖ ਦੀ) ਜੋਤਿ (ਮਨੁੱਖ ਦੇ ਅੰਦਰ) ਪ੍ਰਗਟਦੀ ਹੈ।
ਤਿਨ ਸੰਤਨ ਕੀ ਬਾਛਉ ਧੂਰਿ ॥
I seek the dust of the feet of those Saints;
ਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਬਾਛਉ = ਚਾਹੁੰਦਾ ਹਾਂ। ਧੂਰਿ = ਧੂੜ।
ਨਾਨਕ ਕੀ ਹਰਿ ਲੋਚਾ ਪੂਰਿ ॥੩॥
O Lord, fulfill Nanak's longing! ||3||
ਹੇ ਪ੍ਰਭੂ! ਨਾਨਕ ਦੀ ਇਹ ਖ਼ਾਹਸ਼ ਪੂਰੀ ਕਰ ॥੩॥ ਲੋਚਾ = ਖ਼ਾਹਸ਼। ਪੂਰਿ = ਪੂਰੀ ਕਰ ॥੩॥
ਮਨ ਮੂਰਖ ਕਾਹੇ ਬਿਲਲਾਈਐ ॥
O foolish mind, why do you cry and bewail?
ਹੇ ਮੂਰਖ ਮਨ! (ਦੁੱਖ ਮਿਲਣ ਤੇ) ਕਿਉਂ ਵਿਲਕਦਾ ਹੈਂ? ਕਾਹੇ = ਕਿਉਂ? ਬਿਲਲਾਈਐ = ਵਿਲਕੀਏ, ਵਿਰਲਾਪ ਕਰੀਏ।
ਪੁਰਬ ਲਿਖੇ ਕਾ ਲਿਖਿਆ ਪਾਈਐ ॥
You shall obtain your pre-ordained destiny.
ਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ। ਪੁਰਬ = ਪਹਿਲੇ। ਪੁਰਬ ਲਿਖੇ ਕਾ = ਪਹਿਲੇ ਸਮੇ ਦੇ ਕੀਤੇ ਕਰਮਾਂ ਦਾ, ਹੁਣ ਤੋਂ ਪਹਿਲੇ ਸਮੇ ਦੇ ਬੀਜੇ ਦਾ। ਲਿਖਿਆ = ਸੰਸਕਾਰ-ਰੂਪ ਲੇਖ, ਸੁਭਾਉ-ਰੂਪ ਬੀਜ।
ਦੂਖ ਸੂਖ ਪ੍ਰਭ ਦੇਵਨਹਾਰੁ ॥
God is the Giver of pain and pleasure.
ਦੁੱਖ ਸੁਖ ਦੇਣ ਵਾਲਾ ਪ੍ਰਭੂ ਆਪ ਹੈ,
ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥
Abandon others, and think of Him alone.
(ਤਾਂ ਤੇ) ਹੋਰ (ਆਸਰੇ) ਛੱਡ ਕੇ ਤੂੰ ਉਸੇ ਨੂੰ ਯਾਦ ਕਰ।
ਜੋ ਕਛੁ ਕਰੈ ਸੋਈ ਸੁਖੁ ਮਾਨੁ ॥
Whatever He does - take comfort in that.
ਜੋ ਕੁਝ ਪ੍ਰਭੂ ਕਰਦਾ ਹੈ ਉਸੇ ਨੂੰ ਸੁਖ ਸਮਝ।
ਭੂਲਾ ਕਾਹੇ ਫਿਰਹਿ ਅਜਾਨ ॥
Why do you wander around, you ignorant fool?
ਹੇ ਅੰਞਾਣ! ਕਿਉ ਭੁੱਲਿਆਂ ਫਿਰਦਾ ਹੈਂ? ਅਜਾਨ = ਹੇ ਅੰਵਾਣ!
ਕਉਨ ਬਸਤੁ ਆਈ ਤੇਰੈ ਸੰਗ ॥
What things did you bring with you?
(ਦੱਸ) ਕੇਹੜੀ ਚੀਜ਼ ਤੇਰੇ ਨਾਲ ਆਈ ਸੀ। ਬਸਤੁ = ਚੀਜ਼।
ਲਪਟਿ ਰਹਿਓ ਰਸਿ ਲੋਭੀ ਪਤੰਗ ॥
You cling to worldly pleasures like a greedy moth.
ਹੇ ਲੋਭੀ ਭੰਬਟ! ਤੂੰ (ਮਾਇਆ ਦੇ) ਸੁਆਦ ਵਿਚ ਮਸਤ ਹੋ ਰਿਹਾ ਹੈਂ। ਰਸਿ = ਰਸ ਵਿਚ, ਸੁਆਦ ਵਿਚ। ਲੋਭੀ ਪਤੰਗ = ਹੇ ਲੋਭੀ ਭੰਬਟ!
ਰਾਮ ਨਾਮ ਜਪਿ ਹਿਰਦੇ ਮਾਹਿ ॥
Dwell upon the Lord's Name in your heart.
ਹਿਰਦੇ ਵਿਚ ਪ੍ਰਭੂ ਦਾ ਨਾਮ ਜਪ,
ਨਾਨਕ ਪਤਿ ਸੇਤੀ ਘਰਿ ਜਾਹਿ ॥੪॥
O Nanak, thus you shall return to your home with honor. ||4||
ਹੇ ਨਾਨਕ! (ਇਸੇ ਤਰ੍ਹਾਂ) ਇੱਜ਼ਤ ਨਾਲ (ਪਰਲੋਕ ਵਾਲੇ) ਘਰ ਵਿਚ ਜਾਵਹਿਂਗਾ ॥੪॥ ਪਤਿ ਸੇਤੀ = ਇੱਜ਼ਤ ਨਾਲ ॥੪॥
ਜਿਸੁ ਵਖਰ ਕਉ ਲੈਨਿ ਤੂ ਆਇਆ ॥
This merchandise, which you have come to obtain
(ਹੇ ਭਾਈ!) ਜੇਹੜਾ ਸੌਦਾ ਖ਼ਰੀਦਣ ਵਾਸਤੇ ਤੂੰ (ਜਗਤ ਵਿਚ) ਆਇਆ ਹੈਂ, ਵਖਰ = ਸੌਦਾ।
ਰਾਮ ਨਾਮੁ ਸੰਤਨ ਘਰਿ ਪਾਇਆ ॥
- the Lord's Name is obtained in the home of the Saints.
ਉਹ ਰਾਮ ਨਾਮ (-ਰੂਪੀ ਸੌਦਾ) ਸੰਤਾਂ ਦੇ ਘਰ ਵਿਚ ਮਿਲਦਾ ਹੈ।
ਤਜਿ ਅਭਿਮਾਨੁ ਲੇਹੁ ਮਨ ਮੋਲਿ ॥
Renounce your egotistical pride, and with your mind,
(ਇਸ ਵਾਸਤੇ) ਅਹੰਕਾਰ ਛੱਡ ਦੇਹ, ਤੇ ਮਨ ਦੇ ਵੱਟੇ (ਇਹ ਵੱਖਰ) ਖ਼ਰੀਦ ਲੈ, ਤਜਿ = ਛੱਡ ਦੇਹ। ਮਨ ਮੋਲਿ = ਮਨ ਦੇ ਮੁੱਲ ਤੋਂ, ਮਨ ਦੇ ਵਟਾਂਦਰੇ, ਮਨ ਦੇ ਕੇ।
ਰਾਮ ਨਾਮੁ ਹਿਰਦੇ ਮਹਿ ਤੋਲਿ ॥
Purchase the Lord's Name - measure it out within your heart.
ਅਤੇ ਪ੍ਰਭੂ ਦਾ ਨਾਮ ਹਿਰਦੇ ਵਿਚ ਪਰਖ। ਤੋਲਿ = ਜਾਂਚ।
ਲਾਦਿ ਖੇਪ ਸੰਤਹ ਸੰਗਿ ਚਾਲੁ ॥
Load up this merchandise, and set out with the Saints.
ਸੰਤਾਂ ਦੇ ਸੰਗ ਤੁਰ ਤੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ, ਖੇਪ = {Skt. क्षेप} ਵਾਪਾਰ ਵਾਸਤੇ ਨਾਲ ਲੈ ਜਾਣ ਵਾਲਾ ਸੌਦਾ।
ਅਵਰ ਤਿਆਗਿ ਬਿਖਿਆ ਜੰਜਾਲ ॥
Give up other corrupt entanglements.
ਮਾਇਆ ਦੇ ਹੋਰ ਧੰਧੇ ਛੱਡ ਦੇਹ। ਬਿਖਿਆ = ਮਾਇਆ। ਜੰਜਾਲ = ਧੰਧੇ।
ਧੰਨਿ ਧੰਨਿ ਕਹੈ ਸਭੁ ਕੋਇ ॥
"Blessed, blessed", everyone will call you,
(ਜੇ ਇਹ ਉੱਦਮ ਕਰਹਿਂਗਾ ਤਾਂ) ਹਰੇਕ ਜੀਵ ਤੈਨੂੰ ਸ਼ਾਬਾਸ਼ੇ ਆਖੇਗਾ, ਧੰਨਿ = ਮੁਬਾਰਿਕ, ਸ਼ਲਾਘਾ-ਯੋਗ।
ਮੁਖ ਊਜਲ ਹਰਿ ਦਰਗਹ ਸੋਇ ॥
and your face shall be radiant in the Court of the Lord.
ਤੇ ਪ੍ਰਭੂ ਦੀ ਦਰਗਾਹ ਵਿਚ ਭੀ ਤੇਰਾ ਮੂੰਹ ਉਜਲਾ ਹੋਵੇਗਾ।
ਇਹੁ ਵਾਪਾਰੁ ਵਿਰਲਾ ਵਾਪਾਰੈ ॥
In this trade, only a few are trading.
(ਪਰ) ਇਹ ਵਪਾਰ ਕੋਈ ਵਿਰਲਾ ਬੰਦਾ ਕਰਦਾ ਹੈ।
ਨਾਨਕ ਤਾ ਕੈ ਸਦ ਬਲਿਹਾਰੈ ॥੫॥
Nanak is forever a sacrifice to them. ||5||
ਹੇ ਨਾਨਕ! ਅਜੇਹੇ (ਵਪਾਰੀ) ਤੋਂ ਸਦਾ ਸਦਕੇ ਜਾਈਏ ॥੫॥
ਚਰਨ ਸਾਧ ਕੇ ਧੋਇ ਧੋਇ ਪੀਉ ॥
Wash the feet of the Holy, and drink in this water.
(ਹੇ ਭਾਈ!) ਸਾਧੂ ਜਨਾਂ ਦੇ ਪੈਰ ਧੋ ਧੋ ਕੇ (ਨਾਮ-ਜਲ) ਪੀ,
ਅਰਪਿ ਸਾਧ ਕਉ ਅਪਨਾ ਜੀਉ ॥
Dedicate your soul to the Holy.
ਸਾਧ-ਜਨ ਤੋਂ ਆਪਣੀ ਜਿੰਦ ਭੀ ਵਾਰ ਦੇਹ। ਅਰਪਿ = ਹਵਾਲੇ ਕਰ ਦੇਹ। ਜੀਉ = ਜਿੰਦ।
ਸਾਧ ਕੀ ਧੂਰਿ ਕਰਹੁ ਇਸਨਾਨੁ ॥
Take your cleansing bath in the dust of the feet of the Holy.
ਗੁਰਮੁਖ ਮਨੁੱਖ ਦੇ ਪੈਰਾਂ ਦੀ ਖ਼ਾਕ ਵਿਚ ਇਸ਼ਨਾਨ ਕਰ, ਧੂਰਿ = ਚਰਨ-ਧੂੜ।
ਸਾਧ ਊਪਰਿ ਜਾਈਐ ਕੁਰਬਾਨੁ ॥
To the Holy, make your life a sacrifice.
ਗੁਰਮੁਖ ਤੋਂ ਸਦਕੇ ਹੋਹੁ। ਕੁਰਬਾਨੁ = ਸਦਕੇ।
ਸਾਧ ਸੇਵਾ ਵਡਭਾਗੀ ਪਾਈਐ ॥
Service to the Holy is obtained by great good fortune.
ਸੰਤ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ, ਵਡਭਾਗੀ = ਵੱਡੇ ਭਾਗਾਂ ਨਾਲ।
ਸਾਧਸੰਗਿ ਹਰਿ ਕੀਰਤਨੁ ਗਾਈਐ ॥
In the Saadh Sangat, the Company of the Holy, the Kirtan of the Lord's Praise is sung.
ਸੰਤ ਦੀ ਸੰਗਤਿ ਵਿਚ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ। ਗਾਈਐ = ਗਾਇਆ ਜਾ ਸਕਦਾ ਹੈ।
ਅਨਿਕ ਬਿਘਨ ਤੇ ਸਾਧੂ ਰਾਖੈ ॥
From all sorts of dangers, the Saint saves us.
ਸੰਤ ਅਨੇਕਾਂ ਔਕੜਾਂ ਤੋਂ (ਜੋ ਆਤਮਕ ਜੀਵਨ ਦੇ ਰਾਹ ਵਿਚ ਆਉਂਦੀਆਂ ਹਨ) ਬਚਾ ਲੈਂਦਾ ਹੈ, ਰਾਖੈ = ਬਚਾ ਲੈਂਦਾ ਹੈ।
ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥
Singing the Glorious Praises of the Lord, we taste the ambrosial essence.
ਸੰਤ ਪ੍ਰਭੂ ਦੇ ਗੁਣ ਗਾ ਕੇ ਨਾਮ-ਅੰਮ੍ਰਿਤ ਦਾ ਸੁਆਦ ਮਾਣਦਾ ਹੈ। ਅੰਮ੍ਰਿਤ ਰਸੁ = ਨਾਮ ਅੰਮ੍ਰਿਤ ਦਾ ਸੁਆਦ।
ਓਟ ਗਹੀ ਸੰਤਹ ਦਰਿ ਆਇਆ ॥
Seeking the Protection of the Saints, we have come to their door.
(ਜਿਸ ਮਨੁੱਖ ਨੇ) ਸੰਤਾਂ ਦਾ ਆਸਰਾ ਫੜਿਆ ਹੈ ਜੋ ਸੰਤਾਂ ਦੇ ਦਰ ਤੇ ਆ ਡਿੱਗਾ ਹੈ, ਓਟ = ਆਸਰਾ। ਗਹੀ = ਪਕੜੀ, ਫੜੀ।
ਸਰਬ ਸੂਖ ਨਾਨਕ ਤਿਹ ਪਾਇਆ ॥੬॥
All comforts, O Nanak, are so obtained. ||6||
ਉਸ ਨੇ, ਹੇ ਨਾਨਕ! ਸਾਰੇ ਸੁਖ ਪਾ ਲਏ ਹਨ ॥੬॥ ਤਿਹ = ਉਸ ਨੇ ॥੬॥
ਮਿਰਤਕ ਕਉ ਜੀਵਾਲਨਹਾਰ ॥
He infuses life back into the dead.
(ਪ੍ਰਭੂ) ਮੋਏ ਹੋਏ ਬੰਦੇ ਨੂੰ ਜਿਵਾਲਣ ਜੋਗਾ ਹੈ, ਮਿਰਤਕ = ਮੋਇਆ ਹੋਇਆ, ਆਤਮਕ ਜ਼ਿੰਦਗੀ ਵਲੋਂ ਮੁਰਦਾ।
ਭੂਖੇ ਕਉ ਦੇਵਤ ਅਧਾਰ ॥
He gives food to the hungry.
ਭੁੱਖੇ ਨੂੰ ਭੀ ਆਸਰਾ ਦੇਂਦਾ ਹੈ। ਭੂਖੇ = ਲਾਲਚੀ, ਤ੍ਰਿਸਨਾ-ਅਧੀਨ ਮਨੁੱਖ। ਅਧਾਰ = ਆਸਰਾ।
ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥
All treasures are within His Glance of Grace.
ਸਾਰੇ ਖ਼ਜ਼ਾਨੇ ਉਸ ਮਾਲਕ ਦੀ ਨਜ਼ਰ ਵਿਚ ਹਨ, ਨਿਧਾਨ = ਖ਼ਜ਼ਾਨੇ।
ਪੁਰਬ ਲਿਖੇ ਕਾ ਲਹਣਾ ਪਾਹਿ ॥
People obtain that which they are pre-ordained to receive.
(ਪਰ ਜੀਵ) ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦੇ ਹਨ। ਪੁਰਬ ਲਿਖੇ ਕਾ = ਪਿਛਲੇ ਸਮੇ ਦੇ ਕੀਤੇ ਕੰਮਾਂ ਦਾ। ਲਹਣਾ = ਫਲ। ਪਾਹਿ = ਪਾਉਂਦੇ ਹਨ।
ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥
All things are His; He is the Doer of all.
ਸਭ ਕੁਝ ਉਸ ਪ੍ਰਭੂ ਦਾ ਹੀ ਹੈ, ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ;
ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥
Other than Him, there has never been any other, and there shall never be.
ਉਸ ਤੋਂ ਬਿਨਾ ਕੋਈ ਦੂਜਾ ਨਾਹ ਹੈ ਤੇ ਨਾਹ ਹੋਵੇਗਾ। ਹੋਗੁ = ਹੋਵੇਗਾ।
ਜਪਿ ਜਨ ਸਦਾ ਸਦਾ ਦਿਨੁ ਰੈਣੀ ॥
Meditate on Him forever and ever, day and night.
ਹੇ ਜਨ! ਸਦਾ ਹੀ ਦਿਨ ਰਾਤ ਪ੍ਰਭੂ ਨੂੰ ਯਾਦ ਕਰ, ਰੈਣੀ = ਰਾਤ।
ਸਭ ਤੇ ਊਚ ਨਿਰਮਲ ਇਹ ਕਰਣੀ ॥
This way of life is exalted and immaculate.
ਹੋਰ ਸਾਰੀਆਂ ਕਰਣੀਆਂ ਨਾਲੋਂ ਇਹੀ ਕਰਣੀ ਉੱਚੀ ਤੇ ਸੁੱਚੀ ਹੈ। ਕਰਣੀ = ਆਚਰਣ।
ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥
One whom the Lord, in His Grace, blesses with His Name
ਮੇਹਰ ਕਰ ਕੇ ਜਿਸ ਮਨੁੱਖ ਨੂੰ ਨਾਮ ਬਖ਼ਸ਼ਦਾ ਹੈ,
ਨਾਨਕ ਸੋ ਜਨੁ ਨਿਰਮਲੁ ਥੀਆ ॥੭॥
- O Nanak, that person becomes immaculate and pure. ||7||
ਹੇ ਨਾਨਕ! ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੭॥
ਜਾ ਕੈ ਮਨਿ ਗੁਰ ਕੀ ਪਰਤੀਤਿ ॥
One who has faith in the Guru in his mind
ਜਿਸ ਮਨੁੱਖ ਦੇ ਮਨ ਵਿਚ ਸਤਿਗੁਰੂ ਦੀ ਸਰਧਾ ਬਣ ਗਈ ਹੈ, ਪਰਤੀਤਿ = ਯਕੀਨ, ਸਰਧਾ।
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
comes to dwell upon the Lord God.
ਉਸ ਦੇ ਚਿੱਤ ਵਿਚ ਪ੍ਰਭੂ ਟਿਕ ਜਾਂਦਾ ਹੈ। ਚੀਤਿ = ਚਿੱਤ ਵਿਚ।
ਭਗਤੁ ਭਗਤੁ ਸੁਨੀਐ ਤਿਹੁ ਲੋਇ ॥
He is acclaimed as a devotee, a humble devotee throughout the three worlds.
ਉਹ ਮਨੁੱਖ ਸਾਰੇ ਜਗਤ ਵਿਚ ਭਗਤ ਭਗਤ ਸੁਣੀਦਾ ਹੈ, ਸੁਨੀਐ = ਸੁਣਿਆ ਜਾਂਦਾ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਤ੍ਰਿਲੋਕੀ ਵਿਚ, ਸਾਰੇ ਜਗਤ ਵਿਚ।
ਜਾ ਕੈ ਹਿਰਦੈ ਏਕੋ ਹੋਇ ॥
The One Lord is in his heart.
ਜਿਸ ਦੇ ਹਿਰਦੇ ਵਿਚ ਇਕ ਪ੍ਰਭੂ ਵੱਸਦਾ ਹੈ;
ਸਚੁ ਕਰਣੀ ਸਚੁ ਤਾ ਕੀ ਰਹਤ ॥
True are his actions; true are his ways.
ਉਸ ਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇਕ-ਰਸ ਹਨ, ਕਰਣੀ = ਅਮਲੀ ਜ਼ਿੰਦਗੀ, ਚਾਲ ਚਲਨ। ਰਹਤ = ਜ਼ਿੰਦਗੀ ਦੇ ਅਸੂਲ।
ਸਚੁ ਹਿਰਦੈ ਸਤਿ ਮੁਖਿ ਕਹਤ ॥
True is his heart; Truth is what he speaks with his mouth.
ਸੱਚਾ ਪ੍ਰਭੂ ਉਸ ਦੇ ਹਿਰਦੇ ਵਿਚ ਹੈ, ਤੇ ਪ੍ਰਭੂ ਦਾ ਨਾਮ ਹੀ ਉਹ ਮੂੰਹੋਂ ਉੱਚਾਰਦਾ ਹੈ; ਸਤਿ = ਸੱਚ, ਸਦਾ-ਥਿਰ ਰਹਿਣ ਵਾਲਾ ਪ੍ਰਭੂ। ਮੁਖਿ = ਮੂੰਹ ਤੋਂ।
ਸਾਚੀ ਦ੍ਰਿਸਟਿ ਸਾਚਾ ਆਕਾਰੁ ॥
True is his vision; true is his form.
ਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿਚ ਰੰਗੀ ਹੋਈ ਹੈ, (ਤਾਹੀਏਂ) ਸਾਰਾ ਦ੍ਰਿਸ਼ਟਮਾਨ ਜਗਤ (ਉਸ ਨੂੰ) ਪ੍ਰਭੂ ਦਾ ਰੂਪ ਦਿੱਸਦਾ ਹੈ, ਦ੍ਰਿਸਟਿ = ਨਜ਼ਰ। ਆਕਾਰੁ = ਦ੍ਰਿਸ਼ਟ-ਮਾਨ ਜਗਤ, ਸਰੂਪ।
ਸਚੁ ਵਰਤੈ ਸਾਚਾ ਪਾਸਾਰੁ ॥
He distributes Truth and he spreads Truth.
ਪ੍ਰਭੂ ਹੀ (ਸਭ ਥਾਈਂ) ਮੌਜੂਦ (ਦਿੱਸਦਾ ਹੈ, ਤੇ) ਪ੍ਰਭੂ ਦਾ ਹੀ (ਸਾਰਾ) ਖਿਲਾਰਾ ਦਿੱਸਦਾ ਹੈ। ਵਰਤੈ = ਮੌਜੂਦ ਹੈ। ਪਾਸਾਰੁ = ਖਿਲਾਰਾ।
ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥
One who recognizes the Supreme Lord God as True
ਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਦਾ-ਥਿਰ ਰਹਿਣ ਵਾਲਾ ਸਮਝਿਆ ਹੈ,
ਨਾਨਕ ਸੋ ਜਨੁ ਸਚਿ ਸਮਾਤਾ ॥੮॥੧੫॥
- O Nanak, that humble being is absorbed into the True One. ||8||15||
ਹੇ ਨਾਨਕ! ਉਹ ਮਨੁੱਖ ਸਦਾ ਉਸ ਥਿਰ ਰਹਿਣ ਵਾਲੇ ਵਿਚ ਲੀਨ ਹੋ ਜਾਂਦਾ ਹੈ ॥੮॥੧੫॥