ਗੁਰਮੁਖਿ ਰਤਨੁ ਲਹੈ ਲਿਵ ਲਾਇ ॥
The Gurmukh obtains the jewel, lovingly focused on the Lord.
ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਪ੍ਰਭੂ ਵਿਚ) ਸੁਰਤ ਜੋੜ ਕੇ ਪ੍ਰਭੂ-ਨਾਮ-ਰੂਪ ਰਤਨ ਲੱਭ ਲੈਂਦਾ ਹੈ, ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ। ਰਤਨੁ = ਪ੍ਰਭੂ ਦਾ ਨਾਮ-ਰੂਪ ਕੀਮਤੀ ਪਦਾਰਥ।
ਗੁਰਮੁਖਿ ਪਰਖੈ ਰਤਨੁ ਸੁਭਾਇ ॥
The Gurmukh intuitively recognizes the value of this jewel.
ਉਹ ਮਨੁੱਖ (ਇਸ) ਆਪਣੀ ਲਗਨ ਨਾਲ ਹੀ ਨਾਮ-ਰਤਨ ਦੀ ਕਦਰ ਜਾਣ ਲੈਂਦਾ ਹੈ। ਸੁਭਾਇ = ਸੁਤੇ ਹੀ, ਸੁਭਾਵਕ ਹੀ {ਨੋਟ: ਜਿਵੇਂ 'ਨਾਉ' ਤੋਂ 'ਨਾਇ' ਕਰਣ ਕਾਰਕ ਹੈ ਤਿਵੇਂ 'ਭਾਉ' ਤੋਂ 'ਭਾਇ'। 'ਸੁਭਾਉ' ਅਸਲ ਵਿਚ ਹੈ 'ਸ੍ਵਭਾਵ' = ਆਪਣਾ ਪਿਆਰ, ਆਪਣੀ ਲਗਨ}, ਆਪਣੀ ਲਗਨ ਨਾਲ ਹੀ।
ਗੁਰਮੁਖਿ ਸਾਚੀ ਕਾਰ ਕਮਾਇ ॥
The Gurmukh practices Truth in action.
(ਬੱਸ! ਇਹੀ) ਸੱਚੀ ਕਾਰ ਗੁਰਮੁਖ ਕਮਾਂਦਾ ਹੈ,
ਗੁਰਮੁਖਿ ਸਾਚੇ ਮਨੁ ਪਤੀਆਇ ॥
The mind of the Gurmukh is pleased with the True Lord.
ਤੇ ਗੁਰਮੁਖ ਸੱਚੇ ਪ੍ਰਭੂ ਵਿਚ ਆਪਣੇ ਮਨ ਨੂੰ ਗਿਝਾ ਲੈਂਦਾ ਹੈ। ਪਤੀਆਇ = ਤਸੱਲੀ ਕਰਾ ਲੈਂਦਾ ਹੈ, ਗਿਝਾ ਲੈਂਦਾ ਹੈ।
ਗੁਰਮੁਖਿ ਅਲਖੁ ਲਖਾਏ ਤਿਸੁ ਭਾਵੈ ॥
The Gurmukh sees the unseen, when it pleases the Lord.
(ਜਦੋਂ) ਉਸ ਪ੍ਰਭੂ ਨੂੰ ਭਾਉਂਦਾ ਹੈ ਤਾਂ ਗੁਰਮੁਖ ਉਸ ਅਲੱਖ ਪ੍ਰਭੂ (ਦੇ ਗੁਣਾਂ ਦੀ ਹੋਰਨਾਂ ਨੂੰ ਭੀ) ਸੂਝ ਪਾ ਦੇਂਦਾ ਹੈ। ਅਲਖੁ = ਜਿਸ ਦਾ ਕੋਈ ਖ਼ਾਸ ਲੱਛਣ ਨਾਹ ਦਿੱਸੇ। ਲਖਾਏ = ਸੂਝ ਪੈਦਾ ਕਰ ਦੇਂਦਾ ਹੈ। ਤਿਸੁ = ਉਸ ਪ੍ਰਭੂ ਨੂੰ।
ਨਾਨਕ ਗੁਰਮੁਖਿ ਚੋਟ ਨ ਖਾਵੈ ॥੩੫॥
O Nanak, the Gurmukh does not have to endure punishment. ||35||
ਹੇ ਨਾਨਕ! ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਵਿਕਾਰਾਂ ਦੀ) ਮਾਰ ਨਹੀਂ ਖਾਂਦਾ ॥੩੫॥ ਚੋਟ = ਮਾਰ ॥੩੫॥
ਗੁਰਮੁਖਿ ਨਾਮੁ ਦਾਨੁ ਇਸਨਾਨੁ ॥
The Gurmukh is blessed with the Name, charity and purification.
ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਸ ਦਾ ਨਾਮ ਜਪਣਾ ਦਾਨ ਕਰਨਾ ਤੇ ਇਸ਼ਨਾਨ ਕਰਨਾ ਪ੍ਰਵਾਨ ਹੈ। ਗੁਰਮੁਖਿ ਨਾਮੁ = ਗੁਰਮੁਖਿ ਮਨੁੱਖ ਦਾ ਹੀ ਨਾਮ (ਜਪਣਾ ਪ੍ਰਵਾਨ ਹੈ), ਗੁਰੂ ਦੇ ਹੁਕਮ ਵਿਚ ਤੁਰ ਕੇ ਹੀ ਨਾਮ ਸਿਮਰਨਾ ਠੀਕ ਹੈ। ਸਤਗੁਰੁ ਪੁਰਖ ਨ ਮੰਨਿਓ ਸਬਦਿ ਨ ਲਗੋ ਪਿਆਰ ॥ ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰ ਸਿਰੀ ਰਾਗੁ ਮ: ੩ ॥
ਗੁਰਮੁਖਿ ਲਾਗੈ ਸਹਜਿ ਧਿਆਨੁ ॥
The Gurmukh centers his meditation on the celestial Lord.
ਗੁਰੂ ਦੇ ਸਨਮੁਖ ਹੋਇਆਂ ਹੀ ਅਡੋਲ ਅਵਸਥਾ ਵਿਚ ਸੁਰਤ ਜੁੜਦੀ ਹੈ।
ਗੁਰਮੁਖਿ ਪਾਵੈ ਦਰਗਹ ਮਾਨੁ ॥
The Gurmukh obtains honor in the Court of the Lord.
ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।
ਗੁਰਮੁਖਿ ਭਉ ਭੰਜਨੁ ਪਰਧਾਨੁ ॥
The Gurmukh obtains the Supreme Lord, the Destroyer of fear.
ਉਹ ਉਸ ਪ੍ਰਭੂ ਨੂੰ ਮਿਲ ਪੈਂਦਾ ਹੈ ਜੋ ਡਰ-ਸਹਿਮ ਨਾਸ ਕਰਨ ਵਾਲਾ ਹੈ ਤੇ ਜੋ ਸਭ ਦਾ ਮਾਲਕ ਹੈ। ਭਉ ਭੰਜਨੁ = ਦੁਨੀਆ ਵਾਲੇ ਡਰ-ਸਹਿਮ ਨਾਸ ਕਰਨ ਵਾਲਾ ਪ੍ਰਭੂ। ਪਰਧਾਨੁ = ਸਭ ਦਾ ਮੁਖੀ, ਸਭ ਦਾ ਮਾਲਕ। ਗੁਰਮੁਖਿ...ਪਰਧਾਨੁ = ਗੁਰਮੁਖਿ (ਪਾਵੈ) ਭਉ ਭੰਜਨੁ ਪਰਧਾਨੁ।
ਗੁਰਮੁਖਿ ਕਰਣੀ ਕਾਰ ਕਰਾਏ ॥
The Gurmukh does good deeds, an inspires others to do so.
ਗੁਰਮੁਖ ਮਨੁੱਖ (ਹੋਰਨਾਂ ਪਾਸੋਂ ਭੀ ਇਹੀ, ਭਾਵ, ਗੁਰੂ ਦੇ ਹੁਕਮ ਵਿਚ ਤੁਰਨ ਵਾਲਾ) ਕਰਨ-ਜੋਗ ਕੰਮ ਕਰਾਂਦਾ ਹੈ, ਕਰਣੀ ਕਾਰ = ਕਰਨ-ਯੋਗ ਕੰਮ।
ਨਾਨਕ ਗੁਰਮੁਖਿ ਮੇਲਿ ਮਿਲਾਏ ॥੩੬॥
O Nanak, the Gurmukh unites in the Lord's Union. ||36||
(ਤੇ ਇਸ ਤਰ੍ਹਾਂ ਉਹਨਾਂ ਨੂੰ) ਹੇ ਨਾਨਕ! (ਪ੍ਰਭੂ ਦੇ) ਮੇਲ ਵਿਚ ਮਿਲਾ ਦੇਂਦਾ ਹੈ ॥੩੬॥