ਸਲੋਕ

Salok:

ਸਲੋਕ।

ਸਾਧਸੰਗਤਿ ਬਿਨੁ ਭ੍ਰਮਿ ਮੁਈ ਕਰਤੀ ਕਰਮ ਅਨੇਕ

Without the Saadh Sangat, the Company of the Holy, one dies wandering around in confusion, performing all sorts of rituals.

ਗੁਰੂ ਦੀ ਸੰਗਤ ਤੋਂ ਵਾਂਜੀ ਰਹਿ ਕੇ ਹੋਰ ਹੋਰ ਅਨੇਕਾਂ ਕਰਮ ਕਰਦੀ ਹੋਈ ਜੀਵ-ਇਸਤ੍ਰੀ (ਮਾਇਆ ਦੇ ਮੋਹ ਵਿਚ) ਭਟਕ ਭਟਕ ਕੇ ਆਤਮਕ ਮੌਤ ਸਹੇੜ ਲੈਂਦੀ ਹੈ। ਭ੍ਰਮਿ = ਭਟਕ ਭਟਕ ਕੇ। ਮੁਈ = ਆਤਮਕ ਮੌਤੇ ਮਰ ਗਈ।

ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ ॥੧॥

O Nanak, all are bound by the attractive bonds of Maya, and the karmic record of past actions. ||1||

ਹੇ ਨਾਨਕ! ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀਆਂ ਕੋਮਲ ਫਾਹੀਆਂ ਵਿਚ ਬੱਝੀ ਰਹਿੰਦੀ ਹੈ ॥੧॥ ਕੋਮਲ ਬੰਧਨ = ਮੋਹ ਦੀਆਂ ਨਾਜ਼ਕ ਫਾਹੀਆਂ। ਕਰਮਹਿ ਲੇਖ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ॥੧॥

ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ

Those who are pleasing to God are united with Him; He separates others from Himself.

ਜਿਹੜੇ ਜੀਵ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ ਉਹ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, (ਆਪਣੇ ਚਰਨਾਂ ਤੋਂ) ਵਿਛੋੜਦਾ ਭੀ ਆਪ ਹੀ ਹੈ। ਭਾਣੇ = ਭਾ ਗਏ, ਚੰਗੇ ਲੱਗੇ। ਸੇ ਉਹ = {ਬਹੁ-ਵਚਨ}।

ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪੁ ॥੨॥

Nanak has entered the Sanctuary of God; His greatness is glorious! ||2||

(ਇਸ ਵਾਸਤੇ, ਹੇ ਨਾਨਕ!) ਉਸ ਪ੍ਰਭੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ਜਿਸ ਦਾ ਬਹੁਤ ਵੱਡਾ ਤੇਜ-ਪਰਤਾਪ ਹੈ ॥੨॥ ਸਰਣਾਗਤੀ = ਸਰਣ ਪਏ ਰਹੋ। ਜਾ ਕਾ = ਜਿਸ (ਪ੍ਰਭੂ) ਦਾ ॥੨॥