ਗਉੜੀ₃ ਮਹਲਾ

Gauree, Fifth Mehl:

ਗਊੜੀ ਪਾਤਸ਼ਾਹੀ ਪੰਜਵੀਂ।

ਛੋਡਿ ਛੋਡਿ ਰੇ ਬਿਖਿਆ ਕੇ ਰਸੂਆ

Give them up - give up the pleasures of corruption;

ਹੇ ਭਾਈ! ਮਾਇਆ ਦੇ ਚਸਕੇ ਛੱਡ ਦੇ ਛੱਡ ਦੇ। ਰੇ = ਹੇ ਭਾਈ! ਬਿਖਿਆ = ਮਾਇਆ। ਰਸੂਆ = ਚਸਕੇ।

ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥੧॥ ਰਹਾਉ

you are entangled in them, you crazy fool, like an animal grazing in the green fields. ||1||Pause||

ਹੇ ਕਮਲੇ ਗੰਵਾਰ! ਤੂੰ (ਇਹਨਾਂ ਚਸਕਿਆਂ ਵਿਚ ਇਉਂ) ਮਸਤ ਪਿਆ ਹੈਂ, ਜਿਵੇਂ ਕੋਈ ਪਸ਼ੂ ਹਰੇ ਖੇਤ ਵਿਚ ਮਸਤ (ਹੁੰਦਾ ਹੈ) ॥੧॥ ਰਹਾਉ ॥ ਉਰਝਿ ਰਹਿਓ = ਤੂੰ ਫਸਿਆ ਪਿਆ ਹੈਂ। ਰੇ ਬਾਵਰ ਗਾਵਰ = ਹੇ ਕਮਲੇ ਗਵਾਰ! ਕਿਰਖੈ ਹਰਿਆਇਓ = ਹਰੇ ਖੇਤ ਵਿਚ ॥੧॥ ਰਹਾਉ ॥

ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਚਾਲੈ ਤੇਰੈ ਤਸੂਆ

That which you believe to be of use to you, shall not go even an inch with you.

(ਹੇ ਕਮਲੇ!) ਜਿਸ ਚੀਜ਼ ਨੂੰ ਤੂੰ ਆਪਣੇ ਕੰਮ ਆਉਣ ਵਾਲੀ ਸਮਝਦਾ ਹੈਂ, ਉਹ ਰਤਾ ਭਰ ਭੀ (ਅੰਤ ਵੇਲੇ) ਤੇਰੇ ਨਾਲ ਨਹੀਂ ਜਾਂਦੀ। ਅਪੁਨੇ ਕਾਜੈ = ਆਪਣੇ ਕੰਮ ਵਿਚ ਆਉਣ ਵਾਲਾ। ਤਸੂਆ = ਤੱਸੂ ਭਰ, ਰਤਾ ਭੀ {ਤਸੂ = ਇਕ ਇੰਚ ਦਾ ਦਸਵਾਂ ਹਿੱਸਾ}।

ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥੧॥

Naked you came, and naked you shall depart. You shall go round and round the cycle of birth and death, and you shall be food for Death. ||1||

ਤੂੰ (ਜਗਤ ਵਿਚ) ਨੰਗਾ ਆਇਆ ਸੀ (ਇਥੋਂ) ਨੰਗਾ ਹੀ ਚਲਾ ਜਾਏਂਗਾ। ਤੂੰ (ਵਿਅਰਥ ਹੀ ਜੂਨਾਂ ਦੇ) ਗੇੜ ਵਿਚ ਫਿਰ ਰਿਹਾ ਹੈਂ ਅਤੇ ਤੈਨੂੰ ਆਤਮਕ ਮੌਤ ਨੇ ਗ੍ਰਸਿਆ ਹੋਇਆ ਹੈ ॥੧॥ ਸਿਧਾਸੀ = ਤੂੰ ਚਲਾ ਜਾਏਂਗਾ। ਫੇਰਿ = ਜੂਨਾਂ ਦੇ ਗੇੜ ਵਿਚ। ਕਾਲਿ = ਕਾਲ ਨੇ, ਆਤਮਕ ਮੌਤ ਨੇ ॥੧॥

ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ

Watching, watching the transitory dramas of the world, you are embroiled and enmeshed in them, and you laugh with delight.

(ਹੇ ਕਮਲੇ!) (ਇਹ ਮਾਇਆ ਦੀ ਖੇਡ) ਕਸੁੰਭੇ ਦੀ ਖੇਡ (ਹੈ, ਇਸ ਨੂੰ) ਵੇਖ ਵੇਖ ਕੇ ਤੂੰ ਇਸ ਵਿਚ ਮਸਤ ਹੋ ਰਿਹਾ ਹੈਂ ਤੇ ਇਹਨਾਂ ਪਦਾਰਥਾਂ ਨਾਲ ਖ਼ੁਸ਼ ਹੋ ਰਿਹਾ ਹੈਂ। ਕਸੁੰਭ = ਕਸੁੰਭਾ ਫੁੱਲ, ਜਿਸ ਦਾ ਰੰਗ ਸ਼ੋਖ਼ ਹੁੰਦਾ ਹੈ, ਪਰ ਦੋ ਤਿੰਨਾਂ ਦਿਨਾਂ ਵਿਚ ਹੀ ਸੜ ਜਾਂਦਾ ਹੈ। ਪੇਖਿ = ਵੇਖ ਕੇ। ਲੀਲਾ = ਖੇਡ। ਰਾਚਿ ਮਾਚਿ = ਰਚ ਮਿਚ ਕੇ, ਮਸਤ ਹੋ ਕੇ।

ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਕੀਨੋ ਕਛੂਆ ॥੨॥

The string of life is wearing thin, day and night, and you have done nothing for your soul. ||2||

ਦਿਨ ਰਾਤ ਤੇਰੀ ਉਮਰ ਦੀ ਡੋਰੀ ਕਮਜ਼ੋਰ ਹੁੰਦੀ ਜਾ ਰਹੀ ਹੈ। ਤੂੰ ਆਪਣੀ ਜਿੰਦ ਦੇ ਕੰਮ ਆਉਣ ਵਾਲਾ ਕੋਈ ਭੀ ਕੰਮ ਨਹੀਂ ਕੀਤਾ ॥੨॥ ਡੋਰਿ = ਡੋਰੀ (ਸੁਆਸਾਂ ਦੀ)। ਛੀਜਤ = ਕਮਜ਼ੋਰ ਹੁੰਦੀ ਜਾ ਰਹੀ। ਰੈਨੀ = ਰਾਤ। ਜੀਅ ਕੋ = ਜਿੰਦ ਦਾ, ਜਿੰਦ ਦੇ ਕੰਮ ਆਉਣ ਵਾਲਾ ॥੨॥

ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ

Doing your deeds, you have grown old; your voice fails you, and your body has become weak.

(ਮਾਇਆ ਦੇ ਧੰਧੇ) ਕਰ ਕਰ ਕੇ ਇਉਂ ਹੀ ਮਨੁੱਖ ਬੁੱਢਾ ਹੋ ਜਾਂਦਾ ਹੈ, ਅਕਲ ਕੰਮ ਕਰਨੋਂ ਰਹਿ ਜਾਂਦੀ ਹੈ, ਤੇ ਸਰੀਰ ਲਿੱਸਾ ਹੋ ਜਾਂਦਾ ਹੈ। ਇਵ ਹੀ = ਇਉਂ ਹੀ। ਬਿਰਧਾਨੋ = ਬੁੱਢਾ ਹੋ ਰਿਹਾ ਹੈ। ਉਕਤੇ = ਉਕਤਿ, ਦਲੀਲ, ਅਕਲ। ਖੀਨਸੂਆ = ਖੀਨ ਹੋ ਰਿਹਾ ਹੈ।

ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥੩॥

You were enticed by Maya in your youth, and your attachment for it has not diminished, one little bit. ||3||

ਜਿਵੇਂ (ਜਵਾਨੀ ਵੇਲੇ) ਉਸ ਮੋਹਣ ਵਾਲੀ ਮਾਇਆ ਨੇ ਇਸ ਨੂੰ ਆਪਣੇ ਮੋਹ ਵਿਚ ਫਸਾਇਆ ਸੀ, ਉਸ ਵਲੋਂ ਇਸ ਦੀ ਪ੍ਰੀਤਿ ਰਤਾ ਭੀ ਨਹੀਂ ਘਟਦੀ ॥੩॥ ਉਨਿ = ਉਸ ਨੇ। ਮੋਹਨੀ ਬਾਲਾ = ਮੋਹਣ ਵਾਲੀ ਮਾਇਆ-ਇਸਤ੍ਰੀ ਨੇ। ਤੇ = ਤੋਂ। ਰੁਚ = ਪ੍ਰੇਮ। ਚਸੂਆ = ਰਤਾ ਭੀ ॥੩॥

ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ

The Guru has shown me that this is the way of the world; I have abandoned the dwelling of pride, and entered Your Sanctuary.

ਆਖ-ਮੈਨੂੰ ਗੁਰੂ ਨੇ ਵਿਖਾ ਦਿੱਤਾ ਹੈ ਕਿ ਜਗਤ (ਦਾ ਮੋਹ) ਇਹੋ ਜਿਹਾ ਹੈ। ਤਦ ਮੈਂ (ਜਗਤ ਦਾ) ਮਾਣ ਛੱਡ ਕੇ (ਗੁਰੂ ਦੀ) ਸਰਨ ਪਿਆ ਹਾਂ। ਮੋਹਿ = ਮੈਨੂੰ। ਗੁਰਹਿ = ਗੁਰੂ ਨੇ। ਤਜਿ = ਤਜ ਕੇ। ਗਰਬਸੂਆ = ਮਾਣ।

ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ ॥੪॥੬॥੧੨੭॥

The Saint has shown me the Path of God; slave Nanak has implanted devotional worship and the Praise of the Lord. ||4||6||127||

ਹੇ ਦਾਸ ਨਾਨਕ! ਗੁਰੂ-ਸੰਤ ਨੇ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਦੱਸ ਦਿੱਤਾ ਹੈ ਤੇ ਮੈਂ ਪਰਮਾਤਮਾ ਦੀ ਭਗਤੀ ਪਰਮਾਤਮਾ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਪੱਕੀ ਕਰ ਲਈ ਹੈ ॥੪॥੬॥੧੨੭॥ ਮਾਰਗੁ = ਰਸਤਾ। ਕੋ = ਦਾ। ਸੰਤਿ = ਸੰਤ ਨੇ, ਗੁਰੂ ਨੇ। ਜਸੂਆ = ਜਸ, ਸਿਫ਼ਤਿ-ਸਾਲਾਹ ॥੪॥