ਆਸਾ ਮਹਲਾ ੫ ॥
Aasaa, Fifth Mehl:
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਕੋਊ ਬਿਖਮ ਗਾਰ ਤੋਰੈ ॥
Who can destroy the fortress of sin,
(ਜਗਤ ਵਿਚ) ਕੋਈ ਵਿਰਲਾ ਮਨੁੱਖ ਹੈ, ਜੇਹੜਾ ਸਖ਼ਤ ਕਿਲ੍ਹੇ ਨੂੰ ਤੋੜਦਾ ਹੈ (ਜਿਸ ਵਿਚ ਜਿੰਦ ਕੈਦ ਕੀਤੀ ਪਈ ਹੈ, ਕੋਈ ਵਿਰਲਾ ਹੈ, ਜੇਹੜਾ ਆਪਣੇ ਮਨ ਨੂੰ), ਕੋਊ = ਕੋਈ ਵਿਰਲਾ। ਬਿਖਮ = ਔਖਾ। ਗਾਰ = ਗੜ੍ਹ, ਕਿਲ੍ਹਾ। ਤੋਰੈ = ਤੋੜਦਾ ਹੈ, ਸਰ ਕਰਦਾ ਹੈ।
ਆਸ ਪਿਆਸ ਧੋਹ ਮੋਹ ਭਰਮ ਹੀ ਤੇ ਹੋਰੈ ॥੧॥ ਰਹਾਉ ॥
and release me from hope, thirst, deception, attachment and doubt? ||1||Pause||
ਦੁਨੀਆ ਦੀਆਂ ਆਸਾਂ, ਮਾਇਆ ਦੀ ਤ੍ਰਿਸ਼ਨਾ, ਠੱਗੀ-ਫ਼ਰੇਬ, ਮੋਹ ਅਤੇ ਭਟਕਣਾ ਤੋਂ ਰੋਕਦਾ ਹੈ ॥੧॥ ਰਹਾਉ ॥ ਪਿਆਸ = ਮਾਇਆ ਦੀ ਤ੍ਰਿਸ਼ਨਾ। ਧੋਹ = ਠੱਗੀ। ਭਰਮ = ਭਟਕਣਾ। ਤੇ = ਤੋਂ। ਹੋਰੈ = (ਆਪਣੇ ਮਨ ਨੂੰ) ਰੋਕਦਾ ਹੈ ॥੧॥ ਰਹਾਉ ॥
ਕਾਮ ਕ੍ਰੋਧ ਲੋਭ ਮਾਨ ਇਹ ਬਿਆਧਿ ਛੋਰੈ ॥੧॥
How can I escape the afflictions of sexual desire, anger, greed and pride? ||1||
(ਜਗਤ ਵਿਚ ਕੋਈ ਵਿਰਲਾ ਮਨੁੱਖ ਹੈ ਜੇਹੜਾ) ਕਾਮ ਕ੍ਰੋਧ ਲੋਭ ਅਹੰਕਾਰ ਆਦਿਕ ਬੀਮਾਰੀਆਂ (ਆਪਣੇ ਅੰਦਰੋਂ) ਦੂਰ ਕਰਦਾ ਹੈ ॥੧॥ ਬਿਆਧਿ = ਬੀਮਾਰੀਆਂ, ਰੋਗ। ਛੋਰੈ = ਛੱਡਦਾ ਹੈ ॥੧॥
ਸੰਤਸੰਗਿ ਨਾਮ ਰੰਗਿ ਗੁਨ ਗੋਵਿੰਦ ਗਾਵਉ ॥
In the Society of the Saints, love the Naam, and sing the Glorious Praises of the Lord of the Universe.
ਮੈਂ ਤਾਂ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਲੀਨ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਸੰਗਿ = ਸੰਗਤਿ ਵਿਚ। ਰੰਗਿ = ਪਿਆਰ ਵਿਚ। ਗਾਵਉ = ਮੈਂ ਗਾਂਦਾ ਹਾਂ, ਗਾਵਉਂ।
ਅਨਦਿਨੋ ਪ੍ਰਭ ਧਿਆਵਉ ॥
Night and day, meditate on God.
ਮੈਂ ਤਾਂ ਹਰ ਵੇਲੇ ਪਰਮਾਤਮਾ ਦਾ ਧਿਆਨ ਧਰਦਾ ਹਾਂ, ਅਨਦਿਨੋ = ਹਰ ਰੋਜ਼। ਧਿਆਵਉ = ਮੈਂ ਸਿਮਰਦਾ ਹਾਂ।
ਭ੍ਰਮ ਭੀਤਿ ਜੀਤਿ ਮਿਟਾਵਉ ॥
I have captured and demolished the walls of doubt.
ਤੇ ਇਸ ਤਰ੍ਹਾਂ ਭਟਕਣਾ ਦੀ ਕੰਧ ਨੂੰ ਜਿੱਤ ਕੇ (ਪਰਮਾਤਮਾ ਨਾਲੋਂ ਬਣੀ ਵਿੱਥ) ਮਿਟਾਂਦਾ ਹਾਂ। ਭ੍ਰਮ = ਭਟਕਣਾ। ਭੀਤਿ = ਕੰਧ। ਜੀਤਿ = ਜਿੱਤ ਕੇ।
ਨਿਧਿ ਨਾਮੁ ਨਾਨਕ ਮੋਰੈ ॥੨॥੩॥੧੫੪॥
O Nanak, the Naam is my only treasure. ||2||3||154||
ਹੇ ਨਾਨਕ! ਇਹਨਾਂ ਰੋਗਾਂ ਤੋਂ ਬਚਣ ਵਾਸਤੇ, ਮੇਰੇ ਪਾਸ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹੀ ਹੈ (ਜੋ ਮੈਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ) ॥੨॥੩॥੧੫੪॥ ਨਿਧਿ = ਖ਼ਜ਼ਾਨਾ। ਮੋਰੈ = ਮੇਰੈ ਪਾਸ, ਮੇਰੇ ਹਿਰਦੇ ਵਿਚ ॥੨॥੩॥੧੫੪॥