ਮਃ ੧ ॥

First Mehl:

ਪਹਿਲੀ ਪਾਤਸ਼ਾਹੀ।

ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥

Says Nanak, listen, O mind, to the True Teachings.

ਨਾਨਕ ਆਖਦਾ ਹੈ ਕਿ ਹੇ ਮਨ! ਸੱਚੀ ਸਿੱਖਿਆ ਸੁਣ। ਸਹੀ = ਸੱਚੀ। ਸਿਖ = ਸਿੱਖਿਆ।

ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥

Opening His ledger, God will call you to account.

(ਤੇਰੇ ਕੀਤੇ ਅਮਲਾਂ ਦੇ ਲੇਖੇ ਵਾਲੀ) ਕਿਤਾਬ ਕੱਢ ਕੇ ਬੈਠਾ ਹੋਇਆ ਰੱਬ (ਤੈਥੋਂ) ਹਿਸਾਬ ਪੁੱਛੇਗਾ। ਵਹੀ = ਅਮਲਾਂ ਦੀ ਕਿਤਾਬ।

ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥

Those rebels who have unpaid accounts shall be called out.

ਜਿਨ੍ਹਾਂ ਜਿਨ੍ਹਾਂ ਵਲ ਲੇਖੇ ਦੀ ਬਾਕੀ ਰਹਿ ਜਾਂਦੀ ਹੈ ਉਹਨਾਂ ਉਹਨਾਂ ਮਨਮੁਖਾਂ ਨੂੰ ਸੱਦੇ ਪੈਣਗੇ। ਤਲਬਾ = ਸੱਦੇ। ਆਕੀ = ਬਾਗ਼ੀ। ਬਾਕੀ = ਲੇਖੇ ਵਿਚੋਂ ਬਕਾਇਆ।

ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥

Azraa-eel, the Angel of Death, shall be appointed to punish them.

ਮੌਤ ਦਾ ਫ਼ਰਿਸ਼ਤਾ (ਕੀਤੇ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਤੇ) ਆ ਤਿਆਰ ਖੜਾ ਹੋਵੇਗਾ। ਅਜਰਾਈਲੁ ਫਰੇਸਤਾ = ਮੌਤ ਦਾ ਫ਼ਰਿਸ਼ਤਾ। ਤਈ = ਤਿਆਰ, ਤਈਨਾਤ, ਮੁਕੱਰਰ।

ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥

They will find no way to escape coming and going in reincarnation; they are trapped in the narrow path.

ਉਸ ਔਕੜ ਵਿਚ ਫਸੀ ਹੋਈ ਜਿੰਦ ਨੂੰ (ਉਸ ਵੇਲੇ) ਕੁਝ ਅਹੁੜਦਾ ਨਹੀਂ। ਫਹੀ = ਫਸੀ ਹੋਈ (ਜਿੰਦ) ਨੂੰ। ਆਵਣ ਜਾਣੁ = ਕੋਈ ਚਾਰਾ, ਕਿੱਧਰ ਜਾਵਾਂ ਕੀਹ ਕਰਾਂ? = ਇਹ ਗੱਲ

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥

Falsehood will come to an end, O Nanak, and Truth will prevail in the end. ||2||

ਹੇ ਨਾਨਕ! ਕੂੜ ਦੇ ਵਪਾਰੀ ਹਾਰ ਕੇ ਜਾਂਦੇ ਹਨ, ਸੱਚ ਦਾ ਸਉਦਾ ਕੀਤਿਆਂ ਹੀ ਅੰਤ ਨੂੰ ਰਹਿ ਆਉਂਦੀ ਹੈ ॥੨॥ ਕੂੜ = ਕੂੜ ਕਮਾਣ ਵਾਲੇ। ਨਿਖੁਟੇ = ਹਾਰ ਜਾਂਦੇ ਹਨ। ਸਚਿ = ਸੱਚ ਦੀ ਰਾਹੀਂ, ਸੱਚਾ ਸੌਦਾ ਕੀਤਿਆਂ ॥੨॥