ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥
The hot wind does not even touch one who is under the Protection of the Supreme Lord God.
ਹੇ ਭਾਈ! ਪਰਮਾਤਮਾ ਦੀ ਸਰਨ ਪਿਆਂ (ਵਿਆਧੀਆਂ ਦਾ) ਸੇਕ ਨਹੀਂ ਲੱਗਦਾ। ਤਾਤੀ = ਤੱਤੀ। ਤਾਤੀ ਵਾਉ = ਤੱਤੀ ਹਵਾ, ਸੇਕ। ਲਗਈ = ਲਗਏ, ਲੱਗੈ, ਲੱਗਦਾ।
ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥
On all four sides I am surrounded by the Lord's Circle of Protection; pain does not afflict me, O Siblings of Destiny. ||1||
ਹੇ ਭਾਈ! ਅਸਾਂ ਜੀਵਾਂ ਦੇ ਦੁਆਲੇ ਪਰਮਾਤਮਾ ਦਾ ਨਾਮ (ਮਾਨੋ) ਇਕ ਲਕੀਰ ਹੈ (ਜਿਸ ਦੀ ਬਰਕਤਿ ਨਾਲ) ਕੋਈ ਦੁੱਖ ਪੋਹ ਨਹੀਂ ਸਕਦਾ ॥੧॥ ਚਉਗਿਰਦ = ਚੌਹੀਂ ਪਾਸੀਂ। ਰਾਮਕਾਰ = ਰਾਮ ਦੇ ਨਾਮ ਦੀ ਲਕੀਰ {ਨੋਟ: ਬਨਬਾਸ ਸਮੇ ਰਾਵਣ ਸੀਤਾ ਜੀ ਨੂੰ ਛਲਣ ਆਇਆ। ਸੀਤਾ ਜੀ ਦੀ ਪ੍ਰੇਰਨਾ ਤੇ ਸ੍ਰੀ ਰਾਮਚੰਦ੍ਰ ਜੀ ਹਰਨ ਨੂੰ ਫੜਨ ਗਏ, ਲਛਮਨ ਨੂੰ ਸੀਤਾ ਜੀ ਦੇ ਪਾਸ ਛੱਡ ਗਏ। ਜੰਗਲ ਵਿਚੋਂ ਇਉਂ ਆਵਾਜ਼ ਆਈ, ਜਿਵੇਂ ਸ੍ਰੀ ਰਾਮ ਜੀ ਨੂੰ ਕਿਸੇ ਬਿਪਤਾ ਨੇ ਆ ਗ੍ਰਸਿਆ ਹੈ। ਸੀਤਾ ਜੀ ਦੇ ਕਹਿਣ ਤੇ ਲਛਮਨ ਸੀਤਾ ਜੀ ਦੇ ਦੁਆਲੇ ਰਾਮ-ਕਾਰ ਖਿੱਚ ਕੇ ਸ੍ਰੀ ਰਾਮ ਜੀ ਦੀ ਭਾਲ ਵਿਚ ਚਲਾ ਗਿਆ। ਪਰ ਸੀਤਾ ਜੀ ਨੂੰ ਹਿਦਾਇਤ ਕਰ ਗਿਆ ਕਿ ਇਸ ਲਕੀਰ ਤੋਂ ਬਾਹਰ ਨਹੀਂ ਨਿਕਲਣਾ। ਰਾਵਣ ਦਾ ਦਾਉ ਤਦੋਂ ਹੀ ਲੱਗਾ, ਜਦੋਂ ਸੀਤਾ ਜੀ ਉਸ ਤੋਂ ਬਾਹਰ ਨਿਕਲ ਆਏ}। ਭਾਈ = ਹੇ ਭਾਈ! ॥੧॥
ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥
I have met the Perfect True Guru, who has done this deed.
ਹੇ ਭਾਈ! ਉਹ ਪੂਰਾ ਗੁਰੂ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ ਜਿਸ ਗੁਰੂ ਨੇ (ਪਰਮਾਤਮਾ ਦਾ ਨਾਮ-ਦਵਾਈ ਦੇ ਕੇ ਜੀਵਾਂ ਦੇ ਰੋਗ ਦੂਰ ਕਰਨ ਦੀ) ਵਿਓਂਤ ਬਣਾ ਰੱਖੀ ਹੈ, ਭੇਟਿਆ = ਮਿਲ ਪਿਆ। ਜਿਨਿ = ਜਿਸ (ਗੁਰੂ) ਨੇ। ਬਣਤ = (ਵਿਆਧੀਆਂ ਨੂੰ ਦੂਰ ਕਰਨ ਦੀ) ਵਿਓਂਤ।
ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਹਾਉ ॥
He has given me the medicine of the Lord's Name, and I enshrine love for the One Lord. ||1||Pause||
(ਤਾਂ ਪੂਰਾ ਗੁਰੂ ਉਸ ਨੂੰ) ਪਰਮਾਤਮਾ ਦਾ ਨਾਮ-ਦਵਾਈ ਦੇਂਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥ ਅਉਖਧੁ = ਦਵਾਈ ॥੧॥ ਰਹਾਉ ॥
ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥
The Savior Lord has saved me, and eradicated all my sickness.
(ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ) ਉਸ ਰੱਖਣਹਾਰ ਪ੍ਰਭੂ ਨੇ ਬਚਾ ਲਿਆ, (ਉਸ ਦੇ ਅੰਦਰੋਂ) ਹਰੇਕ ਰੋਗ ਦੂਰ ਕਰ ਦਿੱਤਾ। ਤਿਨਿ = ਉਸ ਨੇ। ਰਖਨਹਾਰਿ = ਰੱਖਣ ਦੀ ਸਮਰਥਾ ਵਾਲੇ ਨੇ। ਬਿਆਧਿ = ਰੋਗ।
ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥੧੫॥੭੯॥
Says Nanak, God has showered me with His Mercy; He has become my help and support. ||2||15||79||
ਨਾਨਕ ਆਖਦਾ ਹੈ- ਉਸ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਗਈ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣ ਗਿਆ ॥੨॥੧੫॥੭੯॥ ਸਹਾਈ = ਮਦਦਗਾਰ ॥੨॥੧੫॥੭੯॥