ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
ਦੀਬਾਨੁ ਹਮਾਰੋ ਤੁਹੀ ਏਕ ॥
You alone are my Chief Advisor.
ਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ ਆਸਰਾ ਹੈਂ। ਦੀਬਾਨੁ = ਹਾਕਮ, ਆਸਰਾ।
ਸੇਵਾ ਥਾਰੀ ਗੁਰਹਿ ਟੇਕ ॥੧॥ ਰਹਾਉ ॥
I serve You with the Support of the Guru. ||1||Pause||
ਗੁਰੂ ਦੀ ਓਟ ਲੈ ਕੇ ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ ॥੧॥ ਰਹਾਉ ॥ ਥਾਰੀ = ਤੇਰੀ। ਗੁਰਹਿ = ਗੁਰੂ ਦੀ। ਟੇਕ = ਓਟ ॥੧॥ ਰਹਾਉ ॥
ਅਨਿਕ ਜੁਗਤਿ ਨਹੀ ਪਾਇਆ ॥
By various devices, I could not find You.
ਹੇ ਪ੍ਰਭੂ! (ਹੋਰ ਹੋਰ) ਅਨੇਕਾਂ ਢੰਗਾਂ ਨਾਲ ਮੈਂ ਤੈਨੂੰ ਨਹੀਂ ਲੱਭ ਸਕਿਆ। ਜੁਗਤਿ = ਢੰਗ, ਤਰੀਕੇ।
ਗੁਰਿ ਚਾਕਰ ਲੈ ਲਾਇਆ ॥੧॥
Taking hold of me, the Guru has made me Your slave. ||1||
(ਹੁਣ) ਗੁਰੂ ਨੇ (ਮਿਹਰ ਕਰ ਕੇ ਮੈਨੂੰ) ਤੇਰਾ ਚਾਕਰ ਬਣਾ ਕੇ (ਤੇਰੀ ਚਰਨੀਂ) ਲਾ ਦਿੱਤਾ ਹੈ ॥੧॥ ਗੁਰਿ = ਗੁਰੂ ਨੇ। ਚਾਕਰ = ਨੌਕਰ, ਸੇਵਕ ॥੧॥
ਮਾਰੇ ਪੰਚ ਬਿਖਾਦੀਆ ॥
I have conquered the five tyrants.
(ਹੇ ਪ੍ਰਭੂ! ਹੁਣ ਮੈਂ ਕਾਮਾਦਿਕ) ਪੰਜੇ ਝਗੜਾਲੂ ਵੈਰੀ ਮਾਰ ਮੁਕਾਏ ਹਨ, ਬਿਖਾਦੀ = ਝਗੜਾਲੂ।
ਗੁਰ ਕਿਰਪਾ ਤੇ ਦਲੁ ਸਾਧਿਆ ॥੨॥
By Guru's Grace, I have vanquished the army of evil. ||2||
ਗੁਰੂ ਦੀ ਮਿਹਰ ਨਾਲ ਮੈਂ (ਇਹਨਾਂ ਪੰਜਾਂ ਦੀ) ਫ਼ੌਜ ਕਾਬੂ ਕਰ ਲਈ ਹੈ ॥੨॥ ਦਲੁ = ਫ਼ੌਜ। ਸਾਧਿਆ = ਕਾਬੂ ਕਰ ਲਿਆ ॥੨॥
ਬਖਸੀਸ ਵਜਹੁ ਮਿਲਿ ਏਕੁ ਨਾਮ ॥
I have received the One Name as His bounty and blessing.
(ਹੇ ਪ੍ਰਭੂ! ਜਿਸ ਮਨੁੱਖ ਨੂੰ) ਸਿਰਫ਼ ਤੇਰਾ ਨਾਮ ਬਖ਼ਸ਼ੀਸ਼ ਦੇ ਤੌਰ ਤੇ ਮਿਲ ਜਾਂਦਾ ਹੈ, ਬਖਸੀਸ = ਦਾਨ। ਵਜਹੁ = ਦੇ ਤੌਰ ਤੇ। ਮਿਲਿ = ਮਿਲੈ, ਮਿਲ ਜਾਏ।
ਸੂਖ ਸਹਜ ਆਨੰਦ ਬਿਸ੍ਰਾਮ ॥੩॥
Now, I dwell in peace, poise and bliss. ||3||
ਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਵੱਸ ਪੈਂਦੇ ਹਨ ॥੩॥ ਸਹਜ = ਆਤਮਕ ਅਡੋਲਤਾ ॥੩॥
ਪ੍ਰਭ ਕੇ ਚਾਕਰ ਸੇ ਭਲੇ ॥
The slaves of God are good.
(ਜੇਹੜੇ ਮਨੁੱਖ) ਪਰਮਾਤਮਾ ਦੇ ਸੇਵਕ ਬਣਦੇ ਹਨ, ਸੇ = {ਬਹੁ-ਵਚਨ} ਉਹ ਬੰਦੇ।
ਨਾਨਕ ਤਿਨ ਮੁਖ ਊਜਲੇ ॥੪॥੩॥੧੪੧॥
O Nanak, their faces are radiant. ||4||3||141||
ਹੇ ਨਾਨਕ! (ਆਖ-) ਉਹ ਭਾਗਾਂ ਵਾਲੇ ਹੋ ਜਾਂਦੇ ਹਨ (ਪਰਮਾਤਮਾ ਦੇ ਦਰਬਾਰ ਵਿਚ) ਉਹਨਾਂ ਦੇ ਮੂੰਹ ਰੋਸ਼ਨ ਹੁੰਦੇ ਹਨ ॥੪॥੩॥੧੪੧॥ ਊਜਲੇ = ਰੋਸ਼ਨ, ਚਮਕਦੇ ॥੪॥