ਮਾਰੂ ਅੰਜੁਲੀ ਮਹਲਾ ੫ ਘਰੁ ੭ ॥
Maaroo, Anjulee ~ With Hands Cupped In Prayer, Fifth Mehl, Seventh House:
ਰਾਗ ਮਾਰੂ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਅੰਜੁਲੀ'। ਅੰਜੁਲੀ = ਬੁੱਕ, (ਆਪਣੇ ਇਸ਼ਟ ਪਾਸੋਂ ਖ਼ੈਰ ਮੰਗਣ ਲਈ ਅੱਡਿਆ ਹੋਇਆ ਬੁੱਕ), ਦੋਵੇਂ ਹੱਥ ਜੋੜ ਕੇ ਕੀਤੀ ਹੋਈ ਅਰਜ਼ੋਈ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥
Union and separation are ordained by the Primal Lord God.
ਹੇ ਭਾਈ! (ਜਿੰਦ ਤੇ ਸਰੀਰ ਦਾ) ਮਿਲਾਪ ਅਤੇ ਵਿਛੋੜਾ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਸੰਜੋਗੁ = ਮਿਲਾਪ (ਜਿੰਦ ਤੇ ਸਰੀਰ ਦਾ)। ਵਿਜੋਗੁ = ਵਿਛੋੜਾ (ਜਿੰਦ ਤੇ ਸਾਗਰ ਦਾ)। ਧੁਰਹੁ = ਪਰਮਾਤਮਾ ਦੇ ਹੁਕਮ ਅਨੁਸਾਰ।
ਪੰਚ ਧਾਤੁ ਕਰਿ ਪੁਤਲਾ ਕੀਆ ॥
The puppet is made from the five elements.
(ਪਰਮਾਤਮਾ ਦੇ ਹੁਕਮ ਵਿਚ ਹੀ) ਪੰਜ ਤੱਤ (ਇਕੱਠੇ) ਕਰ ਕੇ ਸਰੀਰ ਬਣਾਇਆ ਜਾਂਦਾ ਹੈ। ਪੰਚ ਧਾਤੁ = (ਪੌਣ, ਪਾਣੀ, ਅੱਗ, ਮਿੱਟੀ, ਆਕਾਸ਼; ਇਹ) ਪੰਜ ਤੱਤ। ਕਰਿ = ਮਿਲਾ ਕੇ। ਪੁਤਲਾ = ਸਰੀਰ।
ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥੧॥
By the Command of the Dear Lord King, the soul came and entered into the body. ||1||
ਪ੍ਰਭੂ-ਪਾਤਿਸ਼ਾਹ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਸਰੀਰ ਵਿਚ ਆ ਟਿਕਦਾ ਹੈ ॥੧॥ ਫੁਰਮਾਇਅੜਾ = ਫ਼ੁਰਮਾਇਆ ਹੋਇਆ ਹੁਕਮ। ਕੈ ਫੁਰਮਾਇਅੜੈ = ਦੇ ਹੁਕਮ ਅਨੁਸਾਰ। ਸਾਹ = ਸ਼ਾਹ। ਸਾਹੈ ਕੈ ਫੁਰਮਾਇਅੜੈ = ਸ਼ਾਹ ਦੇ ਕੀਤੇ ਹੁਕਮ ਅਨੁਸਾਰ। ਜੀ = ਹੇ ਭਾਈ! ਦੇਹੀ = ਸਰੀਰ। ਜੀਉ = ਜੀਵਾਤਮਾ ॥੧॥
ਜਿਥੈ ਅਗਨਿ ਭਖੈ ਭੜਹਾਰੇ ॥
In that place, where the fire rages like an oven,
ਜਿੱਥੇ (ਮਾਂ ਦੇ ਪੇਟ ਵਿਚ ਪੇਟ ਦੀ) ਅੱਗ ਬੜੀ ਭਖਦੀ ਹੈ, ਜਿਥੈ = ਜਿਸ ਥਾਂ ਵਿਚ। ਅਗਨਿ = ਅੱਗ। ਭਖੈ = ਭਖਦੀ ਹੈ, ਬਲਦੀ ਹੈ। ਭੜਹਾਰੇ = ਭੜ ਭੜ ਕਰ ਕੇ, ਬੜੀ ਤੇਜ਼।
ਊਰਧ ਮੁਖ ਮਹਾ ਗੁਬਾਰੇ ॥
in that darkness where the body lies face down
ਉਸ ਭਿਆਨਕ ਹਨੇਰੇ ਵਿਚ ਜੀਵ ਉਲਟੇ-ਮੂੰਹ ਪਿਆ ਰਹਿੰਦਾ ਹੈ। ਊਰਧ = ਉਲਟਾ। ਊਰਧ ਮੁਖ = ਉਲਟੇ-ਮੂੰਹ। ਗੁਬਾਰੇ = ਘੁੱਪ ਹਨੇਰੇ ਵਿਚ।
ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥੨॥
- there, one remembers his Lord and Master with each and every breath, and then he is rescued. ||2||
ਜੀਵ (ਉਥੇ ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ, ਉਸ ਥਾਂ ਮਾਲਕ-ਪ੍ਰਭੂ ਨੇ ਹੀ ਜੀਵ ਨੂੰ ਬਚਾਇਆ ਹੁੰਦਾ ਹੈ ॥੨॥ ਸਾਸਿ = ਸਾਹ ਨਾਲ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸੋਈ = ਉਹੀ ਜੀਵ। ਸਮਾਲੇ = ਯਾਦ ਕਰਦਾ ਹੈ। ਖਸਮਿ = ਖਸਮ ਨੇ ॥੨॥
ਵਿਚਹੁ ਗਰਭੈ ਨਿਕਲਿ ਆਇਆ ॥
Then, one comes out from within the womb,
ਜਦੋਂ ਜੀਵ ਮਾਂ ਦੇ ਪੇਟ ਵਿਚੋਂ ਬਾਹਰ ਆ ਜਾਂਦਾ ਹੈ,
ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥
and forgetting his Lord and Master, he attaches his consciousness to the world.
ਮਾਲਕ-ਪ੍ਰਭੂ ਨੂੰ ਭੁਲਾ ਕੇ ਦੁਨੀਆ ਦੇ ਪਦਾਰਥਾਂ ਵਿਚ ਚਿੱਤ ਜੋੜ ਲੈਂਦਾ ਹੈ। ਵਿਸਾਰਿ = ਭੁਲਾ ਕੇ। ਦੁਨੀ = ਦੁਨੀਆ ਵਿਚ, ਦੁਨੀਆ ਦੇ ਪਦਾਰਥਾਂ ਵਿਚ।
ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥੩॥
He comes and goes, and wanders in reincarnation; he cannot remain anywhere. ||3||
(ਪ੍ਰਭੂ ਨੂੰ ਵਿਸਾਰਨ ਕਰਕੇ) ਜੰਮਣ ਮਰਨ ਦੇ ਗੇੜ ਵਿਚ (ਜੀਵ) ਪੈ ਜਾਂਦਾ ਹੈ, ਜੂਨਾਂ ਵਿਚ ਪਾਇਆ ਜਾਂਦਾ ਹੈ, ਕਿਸੇ ਇੱਕ ਥਾਂ ਇਸ ਨੂੰ ਟਿਕਾਣਾ ਨਹੀਂ ਮਿਲਦਾ ॥੩॥ ਆਵੈ ਜਾਇ = ਜੰਮਦਾ ਹੈ ਮਰਦਾ ਹੈ। ਭਵਾਈਐ ਜੋਨੀ = ਜੂਨਾਂ ਵਿਚ ਭਵਾਇਆ ਜਾਂਦਾ ਹੈ। ਕਿਤ ਹੀ = ਕਿਤੇ ਭੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਤੁ' ਦਾ (ੁ) ਉਡ ਗਿਆ ਹੈ}। ਥਾਇ = ਥਾਂ ਵਿਚ। ਕਿਤ ਹੀ ਥਾਇ = ਕਿਸੇ ਭੀ ਥਾਂ ਵਿਚ। ਰਹਣੁ = ਟਿਕਾਣਾ ॥੩॥
ਮਿਹਰਵਾਨਿ ਰਖਿ ਲਇਅਨੁ ਆਪੇ ॥
The Merciful Lord Himself emancipates.
ਉਸ ਮਿਹਰਵਾਨ (ਪ੍ਰਭੂ) ਨੇ ਆਪ ਹੀ (ਜੀਵ ਜਨਮ ਮਰਨ ਦੇ ਗੇੜ ਤੋਂ) ਬਚਾਏ ਹਨ। ਮਿਹਰਵਾਨਿ = ਮਿਹਰਵਾਨ ਨੇ। ਰਖਿ ਲਇਅਨੁ = ਰੱਖ ਲਏ ਹਨ, ਬਚਾ ਲਏ ਹਨ।
ਜੀਅ ਜੰਤ ਸਭਿ ਤਿਸ ਕੇ ਥਾਪੇ ॥
He created and established all beings and creatures.
ਸਾਰੇ ਜੀਵ ਉਸ (ਪਰਮਾਤਮਾ) ਦੇ ਹੀ ਪੈਦਾ ਕੀਤੇ ਹੋਏ ਹਨ। ਸਭਿ = ਸਾਰੇ। ਤਿਸ ਕੇ = ਉਸ (ਪਰਮਾਤਮਾ) ਦੇ। ਥਾਪੇ = ਪੈਦਾ ਕੀਤੇ ਹੋਏ।
ਜਨਮੁ ਪਦਾਰਥੁ ਜਿਣਿ ਚਲਿਆ ਨਾਨਕ ਆਇਆ ਸੋ ਪਰਵਾਣੁ ਥਿਆ ॥੪॥੧॥੩੧॥
Those who depart after having been victorious in this priceless human life - O Nanak, their coming into the world is approved. ||4||1||31||
ਹੇ ਨਾਨਕ! ਜਿਹੜਾ ਮਨੁੱਖ (ਪਰਮਾਤਮਾ ਦੇ ਨਾਮ ਦੀ ਰਾਹੀਂ) ਇਸ ਕੀਮਤੀ ਜਨਮ (ਦੀ ਬਾਜ਼ੀ) ਨੂੰ ਜਿੱਤ ਕੇ ਇਥੋਂ ਤੁਰਦਾ ਹੈ, ਉਹ ਇਸ ਜਗਤ ਵਿਚ ਆਇਆ ਹੋਇਆ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ॥੪॥੧॥੩੧॥ ਜਿਣਿ = ਜਿੱਤ ਕੇ। ਆਇਆ = ਜਨਮਿਆ ਹੋਇਆ ॥੪॥੧॥੩੧॥