ਆਸਾ ਮਹਲਾ ਇਕਤੁਕੇ

Aasaa, Fifth Mehl, Ek-Thukay 2 :

ਆਸਾ ਪੰਜਵੀਂ ਪਾਤਸ਼ਾਹੀ।

ਜੀਵਤ ਦੀਸੈ ਤਿਸੁ ਸਰਪਰ ਮਰਣਾ

One who is seen to be alive, shall surely die.

(ਹੇ ਭਾਈ!) ਜੇਹੜਾ ਮਨੁੱਖ (ਮਾਇਆ ਦੇ ਮਾਣ ਦੇ ਆਸਰੇ) ਜੀਊਂਦਾ ਦਿੱਸਦਾ ਹੈ ਉਸ ਨੂੰ ਜ਼ਰੂਰ ਆਤਮਕ ਮੌਤ ਹੜੱਪ ਕਰੀ ਰੱਖਦੀ ਹੈ; ਜੀਵਤ = ਜੀਊਂਦਾ, ਰੱਜਿਆ-ਪੁੱਜਿਆ, ਮਾਇਆ ਦੇ ਮਦ ਵਿਚ ਮਸਤ। ਦੀਸੈ = ਦਿੱਸਦਾ ਹੈ। ਸਰਪਰ = ਜ਼ਰੂਰ। ਮਰਣਾ = ਆਤਮਕ ਮੌਤ।

ਮੁਆ ਹੋਵੈ ਤਿਸੁ ਨਿਹਚਲੁ ਰਹਣਾ ॥੧॥

But he who is dead shall remain ever-lasting. ||1||

ਪਰ ਜੇਹੜਾ ਮਨੁੱਖ (ਮਾਇਆ ਦੇ ਮਾਣ ਵਲੋਂ) ਅਛੋਹ ਹੈ ਉਸ ਨੂੰ ਅਟੱਲ ਆਤਮਕ ਜੀਵਨ ਮਿਲਿਆ ਰਹਿੰਦਾ ਹੈ ॥੧॥ ਮੁਆ = (ਮਾਇਆ ਦੇ ਮਾਣ ਵਲੋਂ) ਅਛੋਹ। ਨਿਹਚਲੁ ਰਹਣਾ = ਅਟੱਲ ਆਤਮਕ ਜੀਵਨ ॥੧॥

ਜੀਵਤ ਮੁਏ ਮੁਏ ਸੇ ਜੀਵੇ

Those who die while yet alive, shall through this death, live on.

(ਹੇ ਭਾਈ!) ਜੇਹੜੇ ਮਨੁੱਖ ਮਾਇਆ ਦੇ ਮਨ ਵਿਚ ਮਸਤ ਰਹਿੰਦੇ ਹਨ ਉਹ ਆਤਮਕ ਮੌਤੇ ਮਰੇ ਰਹਿੰਦੇ ਹਨ। ਪਰ, ਜੇਹੜੇ ਮਨੁੱਖ ਮਾਇਆ ਦੇ ਮਾਣ ਵਲੋਂ ਅਛੋਹ ਹਨ ਉਹ ਆਤਮਕ ਜੀਵਨ ਵਾਲੇ ਹਨ।

ਹਰਿ ਹਰਿ ਨਾਮੁ ਅਵਖਧੁ ਮੁਖਿ ਪਾਇਆ ਗੁਰਸਬਦੀ ਰਸੁ ਅੰਮ੍ਰਿਤੁ ਪੀਵੇ ॥੧॥ ਰਹਾਉ

They place the Name of the Lord, Har, Har, as medicine in their mouths, and through the Word of the Guru's Shabad, they drink in the Ambrosial Nectar. ||1||Pause||

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ-ਦਾਰੂ ਆਪਣੇ ਮੂੰਹ ਵਿਚ ਰੱਖਿਆ (ਆਤਮਕ ਮੌਤ ਵਾਲਾ ਰੋਗ ਉਹਨਾਂ ਦੇ ਅੰਦਰੋਂ ਦੂਰ ਹੋ ਗਿਆ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ ॥੧॥ ਰਹਾਉ ॥ ਅਵਖਧੁ = ਦਵਾਈ। ਮੁਖਿ = ਮੂੰਹ ਵਿਚ। ਰਸੁ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ ॥੧॥ ਰਹਾਉ ॥

ਕਾਚੀ ਮਟੁਕੀ ਬਿਨਸਿ ਬਿਨਾਸਾ

The clay pot of the body shall be broken.

(ਹੇ ਭਾਈ! ਜਿਵੇਂ) ਕੱਚਾ ਘੜਾ ਜ਼ਰੂਰ ਨਾਸ ਹੋਣ ਵਾਲਾ ਹੈ (ਤਿਵੇਂ ਮਾਇਆ ਨਾਲੋਂ ਭੀ ਸਾਥ ਆਖ਼ਰ ਜ਼ਰੂਰ ਟੁੱਟਦਾ ਹੈ। ਮਟੁ = ਵੱਡਾ ਘੜਾ। ਮਟੁਕੀ = ਘੜੀ, ਛੋਟਾ ਘੜਾ। ਬਿਨਸਿ ਬਿਨਾਸਾ = ਜ਼ਰੂਰ ਨਾਸ ਹੋਣ ਵਾਲਾ।

ਜਿਸੁ ਛੂਟੈ ਤ੍ਰਿਕੁਟੀ ਤਿਸੁ ਨਿਜ ਘਰਿ ਵਾਸਾ ॥੨॥

One who has eliminated the three qualities dwells in the home of his inner self. ||2||

ਮਾਇਆ ਦੇ ਮਾਣ ਤੇ ਦੂਜਿਆਂ ਨਾਲ ਖਿੱਝਣਾ ਮੂਰਖਤਾ ਹੈ) ਜਿਸ ਮਨੁੱਖ ਦੇ ਅੰਦਰੋਂ (ਮਾਇਆ ਦੇ ਮਾਣ ਦੇ ਕਾਰਨ ਪੈਦਾ ਹੋਈ) ਖਿੱਝ ਮੁੱਕੀ ਰਹਿੰਦੀ ਹੈ, ਉਸ ਦਾ ਨਿਵਾਸ (ਸਦਾ) ਪ੍ਰਭੂ-ਚਰਨਾਂ ਵਿਚ ਰਹਿੰਦਾ ਹੈ ॥੨॥ ਛੁਟੈ = ਮੁੱਕ ਜਾਏ। ਤ੍ਰਿਕੁਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤਿੰਨ ਵਿੰਗੀਆਂ ਲਕੀਰਾਂ, ਤ੍ਰਿਊੜੀ। {ਨੋਟ: ਲਫ਼ਜ਼ 'ਨਿਕਟਿ' ਤੋਂ ਪ੍ਰਾਕ੍ਰਿਤ ਲਫ਼ਜ਼ 'ਨਿਅੜਿ' ਤੇ ਪੰਜਾਬੀ ਲਫ਼ਜ਼ 'ਨੇੜੇ' ਹੈ। ਲਫ਼ਜ਼ 'ਕਟਕ' ਤੋਂ ਪੰਜਾਬੀ ਲਫ਼ਜ਼ 'ਕੜਾ' ਹੈ। 'ਕ' ਤੋਂ 'ਅ', ਅਤੇ 'ਕੁ' ਤੋਂ 'ਉ' ਬਣ ਗਿਆ ਹੈ। 'ਟ' ਤੋਂ 'ੜ' ਹੋ ਗਿਆ ਹੈ। ਇਸੇ ਤਰ੍ਹਾਂ 'ਤ੍ਰਿਕੁਟੀ' ਦਾ ਪੰਜਾਬੀ ਰੂਪ 'ਤ੍ਰਿਊੜੀ' ਹੈ। ਜਿਸ ਦੇ ਮੱਥੇ ਉਤੇ 'ਤ੍ਰਿਊੜੀ' ਹੈ ਉਸ ਦੇ ਅੰਦਰ 'ਖਿੱਝ' ਹੁੰਦੀ ਹੈ। ਸੋ, 'ਤ੍ਰਿਕੁਟੀ' ਦਾ ਅਰਥ ਹੈ 'ਅੰਦਰਲੀ ਖਿੱਝ'}। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ ॥੨॥

ਊਚਾ ਚੜੈ ਸੁ ਪਵੈ ਪਇਆਲਾ

One who climbs high, shall fall into the nether regions of the underworld.

(ਹੇ ਭਾਈ! ਮਾਇਆ ਦੇ ਵਿਚ) ਜੇਹੜਾ ਮਨੁੱਖ ਸਿਰ ਉੱਚਾ ਕਰੀ ਰੱਖਦਾ ਹੈ (ਆਕੜਿਆ ਫਿਰਦਾ ਹੈ) ਉਹ ਆਤਮਕ ਮੌਤ ਦੇ ਟੋਏ ਵਿਚ ਪਿਆ ਰਹਿੰਦਾ ਹੈ। ਪਇਆਲਾ = ਪਤਾਲ ਵਿਚ, ਆਤਮਕ ਮੌਤ ਦੇ ਟੋਏ ਵਿਚ।

ਧਰਨਿ ਪੜੈ ਤਿਸੁ ਲਗੈ ਕਾਲਾ ॥੩॥

One who lies upon the ground, shall not be touched by death. ||3||

ਪਰ, ਜੇਹੜਾ ਮਨੁੱਖ ਸਦਾ ਨਿਮ੍ਰਤਾ ਧਾਰਦਾ ਹੈ ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ ॥੩॥ ਧਰਨਿ = ਧਰਤੀ। ਧਰਨਿ ਪੜੈ = ਜੋ ਨਿਮ੍ਰਤਾ ਧਾਰਦਾ ਹੈ। ਕਾਲਾ = ਕਾਲ, ਮੌਤ, ਆਤਮਕ ਮੌਤ ॥੩॥

ਭ੍ਰਮਤ ਫਿਰੇ ਤਿਨ ਕਿਛੂ ਪਾਇਆ

Those who continue to wander around, achieve nothing.

(ਹੇ ਭਾਈ!) ਜੇਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਸਦਾ) ਭਟਕਦੇ ਫਿਰਦੇ ਹਨ (ਆਤਮਕ ਜੀਵਨ ਦੀ ਦਾਤਿ ਵਿਚੋਂ) ਉਹਨਾਂ ਨੂੰ ਕੁਝ ਭੀ ਨਹੀਂ ਮਿਲਦਾ। ਕਿਛੁ ਨ = (ਆਤਮਕ ਜੀਵਨ ਦਾ) ਕੁਝ ਭੀ ਨ।

ਸੇ ਅਸਥਿਰ ਜਿਨ ਗੁਰਸਬਦੁ ਕਮਾਇਆ ॥੪॥

Those who practice the Guru's Teachings, become steady and stable. ||4||

ਪਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ (ਆਪਣੇ ਜੀਵਨ ਵਿਚ) ਵਰਤਿਆ ਹੈ ਉਹ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਰਹਿੰਦੇ ਹਨ ॥੪॥ ਅਸਥਿਰ = ਅਡੋਲ-ਚਿੱਤ ॥੪॥

ਜੀਉ ਪਿੰਡੁ ਸਭੁ ਹਰਿ ਕਾ ਮਾਲੁ

This body and soul all belong to the Lord.

ਜਿਨ੍ਹਾਂ ਮਨੁੱਖਾਂ ਨੇ ਇਹ ਜਿੰਦ ਤੇ ਸਰੀਰ ਸਭ ਕੁਝ ਪਰਮਾਤਮਾ ਦੀ ਦਿੱਤੀ ਦਾਤਿ ਸਮਝਿਆ ਹੈ, ਜੀਉ = ਜਿੰਦ। ਪਿੰਡੁ = ਸਰੀਰ।

ਨਾਨਕ ਗੁਰ ਮਿਲਿ ਭਏ ਨਿਹਾਲ ॥੫॥੧੩॥

O Nanak, meeting the Guru, I am enraptured. ||5||13||

ਹੇ ਨਾਨਕ! ਉਹ ਗੁਰੂ ਨੂੰ ਮਿਲ ਕੇ ਸਦਾ ਖਿੜੇ-ਮੱਥੇ ਰਹਿੰਦੇ ਹਨ (ਉਹਨਾਂ ਦੀ ਤ੍ਰਿਕੁਟੀ ਮੁੱਕ ਜਾਂਦੀ ਹੈ) ॥੫॥੧੩॥ ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੫॥੧੩॥