ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥
Malaar is a calming and soothing raga; meditating on the Lord brings peace and tranquility.
(ਭਾਵੇਂ) 'ਮਲਾਰ' ਠੰਢਾ ਰਾਗ ਹੈ (ਭਾਵ, ਠੰਢ ਪਾਣ ਵਾਲਾ ਹੈ), ਪਰ (ਅਸਲ) ਸ਼ਾਂਤੀ ਤਾਂ ਹੀ ਹੁੰਦੀ ਹੈ ਜੇ (ਇਸ ਰਾਗ ਦੀ ਰਾਹੀਂ) ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ।
ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥
When the Dear Lord grants His Grace, then the rain falls on all the people of the world.
ਜੇ ਪ੍ਰਭੂ ਆਪਣੀ ਦਇਆ ਕਰੇ ਤਾਂ (ਇਹ ਸ਼ਾਂਤੀ) ਸਾਰੇ ਜਗਤ ਵਿਚ (ਇਉਂ) ਵਰਤੇ, ਲੋਇ = ਲੋਕਿ, ਜਗਤ ਵਿਚ।
ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥
From this rain, all creatures find the ways and means to live, and the earth is embellished.
ਜਿਵੇਂ ਮੀਂਹ ਪਿਆਂ ਜੀਵਾਂ ਵਿਚ ਜੀਵਨ-ਜੁਗਤੀ (ਭਾਵ, ਸੱਤਿਆ) ਆਉਂਦੀ ਹੈ ਅਤੇ ਧਰਤੀ ਨੂੰ ਹੀ ਹਰਿਆਵਲ ਰੂਪ ਸੁਹੱਪਣ ਮਿਲ ਜਾਂਦਾ ਹੈ। ਵੂਠੈ = ਮੀਂਹ ਪਿਆਂ। ਜੁਗਤਿ = ਜੀਵਨ-ਜੁਗਤੀ। ਧਰਣੀ = ਧਰਤੀ। ਸੀਗਾਰੁ = ਸੁਹੱਪਣ।
ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ ॥
O Nanak, this world is all water; everything came from water.
ਹੇ ਨਾਨਕ! (ਅਸਲ ਵਿਚ) ਇਹ ਜਗਤ ਪਰਮਾਤਮਾ ਦਾ ਰੂਪ ਹੈ (ਕਿਉਂਕਿ) ਹਰੇਕ ਜੀਵ ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ; ਜਲੁ = (ਭਾਵ,) ਜ਼ਿੰਦਗੀ ਦਾ ਮੂਲ, ਪ੍ਰਭੂ। ਸਭੁ ਕੋਇ = ਹਰੇਕ ਜੀਵ।
ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ ॥੨॥
By Guru's Grace, a rare few realize the Lord; such humble beings are liberated forever. ||2||
ਪਰ ਕੋਈ ਵਿਰਲਾ ਬੰਦਾ (ਇਹ ਗੱਲ) ਗੁਰੂ ਦੀ ਮਿਹਰ ਨਾਲ ਸਮਝਦਾ ਹੈ (ਤੇ ਜੋ ਸਮਝ ਲੈਂਦਾ ਹੈ) ਉਹ ਮਨੁੱਖ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ॥੨॥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਮੁਕਤੁ = (ਮਾਇਆ ਦੇ ਮੋਹ ਤੋਂ) ਆਜ਼ਾਦ ॥੨॥