ਗਉੜੀ ਗੁਆਰੇਰੀ ਮਹਲਾ ੫ ॥
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਹਸਤ ਪੁਨੀਤ ਹੋਹਿ ਤਤਕਾਲ ॥
The hands are sanctified instantly,
(ਪ੍ਰਭੂ ਦੀ ਸਿਫ਼ਤ ਲਿਖ ਕੇ) ਉਸੇ ਵੇਲੇ ਤੇਰੇ ਹੱਥ ਪਵਿਤ੍ਰ ਹੋ ਜਾਣਗੇ। ਹਸਤ = {हस्त} ਹੱਥ। ਪੁਨੀਤ = ਪਵਿਤ੍ਰ। ਹੋਹਿ = ਹੋ ਜਾਂਦੇ ਹਨ। {ਹੋਇ = ਹੋ ਜਾਂਦਾ ਹੈ}। ਤਤਕਾਲ = ਤੁਰਤ।
ਬਿਨਸਿ ਜਾਹਿ ਮਾਇਆ ਜੰਜਾਲ ॥
and the entanglements of Maya are dispelled.
ਤੇਰੇ ਮਾਇਆ (ਦੇ ਮੋਹ) ਦੇ ਫਾਹੇ ਦੂਰ ਹੋ ਜਾਣਗੇ। ਜੰਜਾਲ = ਫਾਹੇ।
ਰਸਨਾ ਰਮਹੁ ਰਾਮ ਗੁਣ ਨੀਤ ॥
Repeat constantly with your tongue the Glorious Praises of the Lord,
ਆਪਣੀ ਜੀਭ ਨਾਲ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੁਣ ਗਾਂਦਾ ਰਹੁ, ਰਸਨਾ = ਜੀਭ (ਨਾਲ)। ਰਮਹੁ = ਸਿਮਰੋ, ਜਪੋ। ਨੀਤ = ਨਿੱਤ, ਸਦਾ।
ਸੁਖੁ ਪਾਵਹੁ ਮੇਰੇ ਭਾਈ ਮੀਤ ॥੧॥
and you shall find peace, O my friends, O Siblings of Destiny. ||1||
ਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਤੂੰ ਆਤਮਕ ਆਨੰਦ ਮਾਣੇਂਗਾ ॥੧॥ ਭਾਈ = ਹੇ ਵੀਰ! ਮੀਤ = ਹੇ ਮਿੱਤਰ! ॥੧॥
ਲਿਖੁ ਲੇਖਣਿ ਕਾਗਦਿ ਮਸਵਾਣੀ ॥
With pen and ink, write upon your paper
(ਹੇ ਮੇਰ ਵੀਰ! ਆਪਣੀ 'ਸੁਰਤਿ' ਦੀ) ਕਲਮ (ਲੈ ਕੇ ਆਪਣੀ 'ਕਰਣੀ' ਦੇ) ਕਾਗ਼ਜ਼ ਉਤੇ ('ਮਨ' ਦੀ) ਦਵਾਤ ਨਾਲ ਪਰਮਾਤਮਾ ਦਾ ਨਾਮ ਲਿਖ, ਲੇਖਣਿ = ਕਲਮ (ਭਾਵ, ਸੁਰਤਿ)। ਕਾਗਦਿ = ਕਾਗ਼ਜ਼ ਉਤੇ ('ਕਰਣੀ' ਦੇ ਕਾਗ਼ਜ਼ ਉਤੇ)। ਮਸਵਾਣੀ = ਦਵਾਤ ('ਮਨ' ਦੀ ਦਵਾਤ ਲੈ ਕੇ)।
ਰਾਮ ਨਾਮ ਹਰਿ ਅੰਮ੍ਰਿਤ ਬਾਣੀ ॥੧॥ ਰਹਾਉ ॥
the Name of the Lord, the Ambrosial Word of the Lord's Bani. ||1||Pause||
ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਲਿਖ ॥੧॥ ਰਹਾਉ ॥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ ॥੧॥ ਰਹਾਉ ॥
ਇਹ ਕਾਰਜਿ ਤੇਰੇ ਜਾਹਿ ਬਿਕਾਰ ॥
By this act, your sins shall be washed away.
(ਹੇ ਮੇਰੇ ਵੀਰ! ਹੇ ਮੇਰੇ ਮਿੱਤਰ!) ਇਸ ਕੰਮ ਦੇ ਕਰਨ ਨਾਲ ਤੇਰੇ (ਅੰਦਰੋਂ) ਵਿਕਾਰ ਨੱਸ ਜਾਣਗੇ। ਇਹ ਕਾਰਜਿ = ਇਸ ਕੰਮ ਨਾਲ।
ਸਿਮਰਤ ਰਾਮ ਨਾਹੀ ਜਮ ਮਾਰ ॥
Remembering the Lord in meditation, you shall not be punished by the Messenger of Death.
ਪਰਮਾਤਮਾ ਦਾ ਨਾਮ ਸਿਮਰਿਆਂ (ਤੇਰੇ ਵਾਸਤੇ) ਆਤਮਕ ਮੌਤ ਨਹੀਂ ਰਹੇਗੀ। ਜਮ ਮਾਰ = ਜਮਾਂ ਦੀ ਮਾਰ, ਆਤਮਕ ਮੌਤ।
ਧਰਮ ਰਾਇ ਕੇ ਦੂਤ ਨ ਜੋਹੈ ॥
The couriers of the Righteous Judge of Dharma shall not touch you.
(ਕਾਮਾਦਿਕ) ਦੂਤ ਜੋ ਧਰਮਰਾਜ ਦੇ ਵੱਸ ਪਾਂਦੇ ਹਨ ਤੇਰੇ ਵਲ ਤੱਕ ਨਹੀਂ ਸਕਣਗੇ, ਜੋਹੈ = ਜੋਹੈਂ, ਤੱਕਦੇ। ਧਰਮ ਰਾਇ ਕੇ ਦੂਤ = (ਭਾਵ, ਕਾਮ ਆਦਿਕ ਵਿਕਾਰ ਜੋ ਜੀਵ ਨੂੰ ਆਪਣੇ ਪੰਜੇ ਵਿਚ ਫਸਾ ਕੇ ਧਰਮਰਾਜ ਦੇ ਵੱਸ ਪਾਂਦੇ ਹਨ)।
ਮਾਇਆ ਮਗਨ ਨ ਕਛੂਐ ਮੋਹੈ ॥੨॥
The intoxication of Maya shall not entice you at all. ||2||
ਤੂੰ ਮਾਇਆ (ਦੇ ਮੋਹ) ਵਿਚ ਨਹੀਂ ਡੁੱਬੇਂਗਾ, ਕੋਈ ਭੀ ਚੀਜ਼ ਤੈਨੂੰ ਮੋਹ ਨਹੀਂ ਸਕੇਗੀ ॥੨॥ ਮਗਨ = ਮਸਤ। ਕਛੂਐ = ਕੋਈ ਭੀ ਚੀਜ਼ ॥੨॥
ਉਧਰਹਿ ਆਪਿ ਤਰੈ ਸੰਸਾਰੁ ॥
You shall be redeemed, and through you, the whole world shall be saved,
(ਰਾਮ ਨਾਮ ਜਪ ਕੇ) ਤੂੰ ਆਪ (ਵਿਕਾਰਾਂ ਤੋਂ) ਬਚ ਜਾਏਂਗਾ, (ਤੇਰੀ ਸੰਗਤਿ ਵਿਚ) ਜਗਤ ਭੀ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਇਗਾ। ਉਧਰਹਿ = ਤੂੰ ਬਚ ਜਾਏਂਗਾ।
ਰਾਮ ਨਾਮ ਜਪਿ ਏਕੰਕਾਰੁ ॥
if you chant the Name of the One and Only Lord.
ਪਰਮਾਤਮਾ ਦਾ ਨਾਮ ਜਪ, ਇਕ ਓਅੰਕਾਰ ਨੂੰ ਸਿਮਰਦਾ ਰਹੁ।
ਆਪਿ ਕਮਾਉ ਅਵਰਾ ਉਪਦੇਸ ॥
Practice this yourself, and teach others;
(ਹੇ ਮੇਰੇ ਵੀਰ! ਤੂੰ ਆਪ ਨਾਮ ਸਿਮਰਨ ਦੀ ਕਮਾਈ ਕਰ, ਹੋਰਨਾਂ ਨੂੰ ਭੀ ਉਪਦੇਸ਼ ਕਰ, ਕਮਾਉ = ਨਾਮ ਸਿਮਰਨ ਦੀ ਕਮਾਈ ਕਰ।
ਰਾਮ ਨਾਮ ਹਿਰਦੈ ਪਰਵੇਸ ॥੩॥
instill the Lord's Name in your heart. ||3||
ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ॥੩॥ ਹਿਰਦੈ = ਹਿਰਦੇ ਵਿਚ ॥੩॥
ਜਾ ਕੈ ਮਾਥੈ ਏਹੁ ਨਿਧਾਨੁ ॥
That person, who has this treasure upon his forehead
(ਪਰ ਹੇ ਮੇਰੇ ਵੀਰ!) ਉਹੀ ਮਨੁੱਖ ਭਗਵਾਨ ਨੂੰ ਯਾਦ ਕਰਦਾ ਹੈ ਜਿਸ ਦੇ ਮੱਥੇ ਉਤੇ (ਭਗਵਾਨ ਦੀ ਕਿਰਪਾ ਨਾਲ) ਇਹ ਖ਼ਜ਼ਾਨਾ (ਪ੍ਰਾਪਤ ਕਰਨ ਦਾ ਲੇਖ ਲਿਖਿਆ ਹੋਇਆ) ਹੈ। ਜਾ ਕੈ ਮਾਥੈ = ਜਿਸ ਦੇ ਮੱਥੇ ਉਤੇ। ਨਿਧਾਨੁ = ਖ਼ਜ਼ਾਨਾ {ਨਿਧਾਨ, ਖ਼ਜ਼ਾਨੇ}।
ਸੋਈ ਪੁਰਖੁ ਜਪੈ ਭਗਵਾਨੁ ॥
that person meditates on God.
ਹੇ ਨਾਨਕ ਆਖ-ਮੈਂ ਉਸ ਮਨੁੱਖ ਤੋਂ ਕੁਰਬਾਨ ਜਾਂਦਾ ਹਾਂ, ਜੇਹੜਾ ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੮॥੨੮॥੯੭॥
ਆਠ ਪਹਰ ਹਰਿ ਹਰਿ ਗੁਣ ਗਾਉ ॥
Twenty-four hours a day, chant the Glorious Praises of the Lord, Har, Har.
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਦੋ-ਪਦਿਆਂ ਵਾਲੀ ਬਾਣੀ।
ਕਹੁ ਨਾਨਕ ਹਉ ਤਿਸੁ ਬਲਿ ਜਾਉ ॥੪॥੨੮॥੯੭॥
Says Nanak, I am a sacrifice to Him. ||4||28||97||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਬਲਿ = ਸਦਕੇ ॥੪॥