ਸਲੋਕੁ ਮਃ

Salok, First Mehl:

ਸਲੋਕ ਪਹਿਲੀ ਪਾਤਸ਼ਾਹੀ।

ਸਤੀ ਪਾਪੁ ਕਰਿ ਸਤੁ ਕਮਾਹਿ

Men of charity gather wealth by committing sins, and then give it away in donations to charity.

ਜੋ ਮਨੁੱਖ ਆਪਣੇ ਆਪ ਨੂੰ ਧਰਮੀ (ਭਾਵ, ਸੁੱਚੇ ਆਚਰਨ ਵਾਲੇ) ਅਖਵਾਂਦੇ ਹਨ ਉਹ (ਲੁਕ ਕੇ) ਵਿਕਾਰ ਕਰ ਕੇ ਭੀ (ਬਾਹਰ) ਜ਼ਾਹਰ ਇਹੀ ਕਰਦੇ ਹਨ ਕਿ ਧਰਮ ਕਮਾ ਰਹੇ ਹਨ। ਸਤੀ = (Virtuous men) ਧਰਮੀ ਬੰਦੇ। ਸਤੁ = ਸੁੱਚਾ ਆਚਰਨ, ਧਰਮ।

ਗੁਰ ਦੀਖਿਆ ਘਰਿ ਦੇਵਣ ਜਾਹਿ

Their spiritual teachers go to their homes to instruct them.

(ਆਪਣੇ ਆਪ ਨੂੰ) ਗੁਰੂ (ਕਹਾਣ ਵਾਲੇ) (ਮਾਇਆ ਦੀ ਖ਼ਾਤਰ) ਚੇਲਿਆਂ ਦੇ ਘਰ ਵਿਚ ਸਿੱਖਿਆ ਦੇਣ ਜਾਂਦੇ ਹਨ। ਗੁਰ ਜਾਹਿ = ਗੁਰੂ ਜਾਂਦੇ ਹਨ। ਘਰਿ = (ਚੇਲਿਆਂ ਦੇ) ਘਰ ਵਿਚ। ਦੀਖਿਆ = ਸਿੱਖਿਆ।

ਇਸਤਰੀ ਪੁਰਖੈ ਖਟਿਐ ਭਾਉ

The woman loves the man only for his wealth;

(ਅਖਵਾਂਦੀ ਪਤਿਬ੍ਰਤਾ ਹੈ ਪਰ) ਇਸਤ੍ਰੀ ਦਾ ਆਪਣੇ ਪਤੀ ਨਾਲ ਪਿਆਰ ਤਾਂ ਹੀ ਹੈ ਜੇ ਉਹ ਖੱਟ ਕੇ ਲਿਆਵੇ, ਪੁਰਖੈ ਭਾਉ = ਪਤੀ ਦਾ ਪਿਆਰ, ਪਤੀ ਨਾਲ ਪਿਆਰ।

ਭਾਵੈ ਆਵਉ ਭਾਵੈ ਜਾਉ

they come and go as they please.

(ਨਹੀਂ ਤਾਂ) ਪਤੀ ਚਾਹੇ ਘਰ ਆਵੇ ਚਾਹੇ ਚਲਾ ਜਾਏ (ਇਸਤ੍ਰੀ ਪਰਵਾਹ ਨਹੀਂ ਕਰਦੀ)।

ਸਾਸਤੁ ਬੇਦੁ ਮਾਨੈ ਕੋਇ

No one obeys the Shaastras or the Vedas.

(ਬ੍ਰਾਹਮਣ ਦਾ ਹਾਲ ਤੱਕੋ) ਕੋਈ ਭੀ ਵੇਦ ਸ਼ਾਸਤ੍ਰ ਨਹੀਂ ਮੰਨ ਰਿਹਾ,

ਆਪੋ ਆਪੈ ਪੂਜਾ ਹੋਇ

Everyone worships himself.

ਆਪੋ ਆਪਣੀ ਗ਼ਰਜ਼ ਦੀ ਹੀ ਪੂਜਾ ਹੋ ਰਹੀ ਹੈ। ਆਪੋ ਆਪੈ ਪੂਜਾ = ਆਪੋ ਆਪਣੀ ਗ਼ਰਜ਼ ਦੀ ਪੂਜਾ।

ਕਾਜੀ ਹੋਇ ਕੈ ਬਹੈ ਨਿਆਇ

Becoming judges, they sit and administer justice.

ਕਾਜ਼ੀ ਬਣ ਕੇ (ਦੂਜਿਆਂ ਦਾ) ਨਿਆਂ ਕਰਨ ਬੈਠਦਾ ਹੈ, ਨਿਆਇ = ਨਿਆਂ ਕਰਨ ਲਈ।

ਫੇਰੇ ਤਸਬੀ ਕਰੇ ਖੁਦਾਇ

They chant on their malas, and call upon God.

ਤਸਬੀ ਫੇਰਦਾ ਹੈ ਖ਼ੁਦਾ ਖ਼ੁਦਾ ਆਖਦਾ ਹੈ,

ਵਢੀ ਲੈ ਕੈ ਹਕੁ ਗਵਾਏ

They accept bribes, and block justice.

(ਪਰ ਨਿਆਂ ਕਰਨ ਵੇਲੇ) ਵੱਢੀ ਲੈ ਕੇ (ਦੂਜੇ ਦਾ) ਹੱਕ ਮਾਰਦਾ ਹੈ,

ਜੇ ਕੋ ਪੁਛੈ ਤਾ ਪੜਿ ਸੁਣਾਏ

If someone asks them, they read quotations from their books.

ਜੇ ਕੋਈ (ਉਸ ਦੇ ਇਸ ਕੰਮ ਤੇ) ਇਤਰਾਜ਼ ਕਰੇ ਤਾਂ (ਕੋਈ ਨ ਕੋਈ ਸ਼ਰ੍ਹਾ ਦੀ ਗੱਲ) ਪੜ੍ਹ ਕੇ ਸੁਣਾ ਦੇਂਦਾ ਹੈ।

ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ

The Muslim scriptures are in their ears and in their hearts.

(ਹਿੰਦੂ ਆਗੂਆਂ ਦਾ ਹਾਲ ਤੱਕੋ, ਆਪਣੇ) ਕੰਨ ਤੇ ਹਿਰਦੇ ਵਿਚ (ਤਾਂ) ਤੁਰਕ (ਹਾਕਮਾਂ) ਦਾ ਹੁਕਮ ਟਿਕਾਈ ਰੱਖਦੇ ਹਨ, ਤੁਰਕ ਮੰਤ੍ਰੁ = ਤੁਰਕ (ਹਾਕਮ) ਦਾ ਮੰਤ੍ਰ। ਕਨਿ = ਕੰਨ ਵਿਚ। ਸਮਾਹਿ = ਟਿਕਾ ਰੱਖਦੇ ਹਨ।

ਲੋਕ ਮੁਹਾਵਹਿ ਚਾੜੀ ਖਾਹਿ

They plunder the people, and engage in gossip and flattery.

ਲੋਕਾਂ ਨੂੰ ਲੁਟਾਂਦੇ ਹਨ ਉਹਨਾਂ ਦੀ ਚੁਗ਼ਲੀ (ਹਾਕਮਾਂ ਪਾਸ) ਕਰਦੇ ਹਨ। ਮੁਹਾਵਹਿ = ਲੁਟਾਂਦੇ ਹਨ। ਚਾੜੀ = ਚੁਗ਼ਲੀ।

ਚਉਕਾ ਦੇ ਕੈ ਸੁਚਾ ਹੋਇ

They anoint their kitchens to try to become pure.

(ਨਿਰਾ) ਚੌਕਾ ਦੇ ਕੇ ਹੀ ਜੋ ਸੁੱਚਾ ਬਣਿਆ ਫਿਰਦਾ ਹੈ,

ਐਸਾ ਹਿੰਦੂ ਵੇਖਹੁ ਕੋਇ

Behold, such is the Hindu.

ਵੇਖੋ ਐਸੇ ਹਿੰਦੂ ਵਲ!

ਜੋਗੀ ਗਿਰਹੀ ਜਟਾ ਬਿਭੂਤ

The Yogi, with matted hair and ashes on his body, has become a householder.

ਜੋਗੀ ਨੇ ਜਟਾਂ ਰੱਖੀਆਂ ਹੋਈਆਂ ਹਨ, ਸੁਆਹ ਭੀ ਮਲੀ ਹੋਈ ਹੈ, ਗਿਰਹੀ = ਗ੍ਰਿਹਸਤੀ। ਬਿਭੂਤ = ਸੁਆਹ।

ਆਗੈ ਪਾਛੈ ਰੋਵਹਿ ਪੂਤ

The children weep in front of him and behind him.

ਪਰ ਹੈ ਗ੍ਰਿਹਸਤੀ, ਉਸ ਦੇ ਅੱਗੇ ਪਿੱਛੇ ਅੰਞਾਣੇ ਰੋਂਦੇ ਫਿਰਦੇ ਹਨ।

ਜੋਗੁ ਪਾਇਆ ਜੁਗਤਿ ਗਵਾਈ

He does not attain Yoga - he has lost his way.

ਜੋਗ-ਮਾਰਗ ਭੀ ਨਾਹ ਲੱਭਾ ਤੇ ਜੀਉਣ ਦੀ ਜੁਗਤਿ ਭੀ ਗਵਾ ਬੈਠਾ ਹੈ।

ਕਿਤੁ ਕਾਰਣਿ ਸਿਰਿ ਛਾਈ ਪਾਈ

Why does he apply ashes to his forehead?

ਸਿਰ ਉਤੇ ਸੁਆਹ ਉਸ ਨੇ ਕਾਹਦੇ ਲਈ ਪਾਈ ਹੈ? ਸਿਰਿ = ਸਿਰ ਉਤੇ। ਛਾਈ = ਸੁਆਹ।

ਨਾਨਕ ਕਲਿ ਕਾ ਏਹੁ ਪਰਵਾਣੁ

O Nanak, this is the sign of the Dark Age of Kali Yuga;

ਹੇ ਨਾਨਕ! ਇਹ ਹੈ ਕਲਿਜੁਗ ਦਾ ਪ੍ਰਭਾਵ, ਪਰਵਾਣੁ = ਮਾਪ, ਪ੍ਰਭਾਵ।

ਆਪੇ ਆਖਣੁ ਆਪੇ ਜਾਣੁ ॥੧॥

everyone says that he himself knows. ||1||

ਕਿ ਕਲਿਜੁਗ ਆਪ ਹੀ (ਭਾਵ, ਕਲਿਜੁਗੀ ਸੁਭਾਵ ਵਾਲਾ ਬੰਦਾ ਆਪ ਹੀ) ਚੌਧਰੀ ਹੈ ਤੇ ਆਪ ਹੀ ਆਪਣੀ ਕਰਤੂਤ ਦੀ ਵਡਿਆਈ ਕਰਨ ਵਾਲਾ ਹੈ ॥੧॥ ਆਖਣੁ = ਆਖਣ ਵਾਲਾ, ਚੌਧਰੀ। ਜਾਣੁ = ਜਾਣਨ ਵਾਲਾ, ਕਦਰ ਕਰਨ ਵਾਲਾ, ਵਡਿਆਈ ਕਰਨ ਵਾਲਾ ॥੧॥