ਮਾਰੂ ਮਹਲਾ ੧ ॥
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
ਸਾਚੀ ਕਾਰ ਕਮਾਵਣੀ ਹੋਰਿ ਲਾਲਚ ਬਾਦਿ ॥
Practice Truth - other greed and attachments are useless.
(ਪ੍ਰਭੂ-ਮਾਲਕ ਦਾ ਗ਼ੁਲਾਮ) ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਕਾਰ ਕਰਦਾ ਹੈ, (ਨਾਮ-ਸਿਮਰਨ ਤੋਂ ਬਿਨਾ) ਬਾਕੀ ਦੇ ਲਾਲਚ ਉਸ ਨੂੰ ਵਿਅਰਥ (ਦਿੱਸਦੇ) ਹਨ। ਸਾਚੀ = ਸਦਾ-ਥਿਰ ਰਹਿਣ ਵਾਲੀ, ਜਿਸ ਵਿਚ ਕੋਈ ਉਕਾਈ ਨ ਆਵੇ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ} (ਸਿਮਰਨ ਤੋਂ ਬਿਨਾ) ਬਾਕੀ ਦੇ। ਬਾਦਿ = ਵਿਅਰਥ।
ਇਹੁ ਮਨੁ ਸਾਚੈ ਮੋਹਿਆ ਜਿਹਵਾ ਸਚਿ ਸਾਦਿ ॥
The True Lord has fascinated this mind, and my tongue enjoys the taste of Truth.
ਸਦਾ-ਥਿਰ ਪ੍ਰਭੂ ਨੇ ਆਪਣੇ ਸੇਵਕ ਦਾ ਮਨ ਪ੍ਰੇਮ-ਵੱਸ ਕੀਤਾ ਹੋਇਆ ਹੈ (ਇਸ ਵਾਸਤੇ ਸੇਵਕ ਦੀ) ਜੀਭ ਸਦਾ-ਥਿਰ ਨਾਮ-ਸਿਮਰਨ ਦੇ ਸੁਆਦ ਵਿਚ (ਮਗਨ ਰਹਿੰਦੀ) ਹੈ। ਸਾਚੈ = ਸਦਾ-ਥਿਰ ਪ੍ਰਭੂ ਨੇ। ਮੋਹਿਆ = ਵੱਸ ਵਿਚ ਕਰ ਰੱਖਿਆ ਹੈ। ਜਿਹਵਾ = ਜੀਭ। ਸਚਿ = ਸਦਾ-ਥਿਰ ਪ੍ਰਭੂ (ਦੇ ਸਿਮਰਨ) ਵਿਚ। ਸਾਦਿ = ਸੁਆਦ ਵਿਚ, ਆਨੰਦ ਵਿਚ।
ਬਿਨੁ ਨਾਵੈ ਕੋ ਰਸੁ ਨਹੀ ਹੋਰਿ ਚਲਹਿ ਬਿਖੁ ਲਾਦਿ ॥੧॥
Without the Name, there is no juice; the others depart, loaded with poison. ||1||
(ਸੇਵਕ ਨੂੰ) ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਰਸ (ਖਿੱਚੀ) ਨਹੀਂ (ਪਾਂਦਾ)। (ਸੇਵਕ ਨੂੰ ਨਿਸ਼ਚਾ ਹੈ ਕਿ ਨਾਮ-ਰਸ ਤੋਂ ਵਾਂਜੇ ਰਹਿਣ ਵਾਲੇ) ਬੰਦੇ ਉਹ ਚੀਜ਼ ਇਕੱਠੀ ਕਰ ਕੇ ਲੈ ਜਾਂਦੇ ਹਨ ਜੋ ਆਤਮਕ ਜੀਵਨ ਲਈ ਜ਼ਹਿਰ ਹੈ ॥੧॥ ਕੋ = ਕੋਈ। ਹੋਰਿ = (ਜਿਹੜੇ ਨਾਮ-ਰਸ ਤੋਂ ਵਾਂਜੇ ਰਹਿੰਦੇ ਹਨ) ਉਹ ਬੰਦੇ। ਲਾਦਿ = ਲੱਦ ਕੇ, ਇਕੱਠਾ ਕਰ ਕੇ ॥੧॥
ਐਸਾ ਲਾਲਾ ਮੇਰੇ ਲਾਲ ਕੋ ਸੁਣਿ ਖਸਮ ਹਮਾਰੇ ॥
I am such a slave of Yours, O my Beloved Lord and Master.
ਹੇ ਮੇਰੇ ਖਸਮ! ਹੇ ਪਿਆਰੇ ਲਾਲ! (ਮੇਰੀ ਅਰਜ਼ੋਈ) ਸੁਣ। ਮੈਂ ਆਪਣੇ ਲਾਲ ਦਾ (ਭਾਵ, ਤੇਰਾ) ਅਜੇਹਾ ਸੇਵਕ-ਗ਼ੁਲਾਮ ਹਾਂ, ਲਾਲਾ = ਗ਼ੁਲਾਮ, ਸੇਵਕ। ਲਾਲ ਕੋ = ਲਾਲ ਦਾ, ਪਿਆਰੇ ਪ੍ਰਭੂ ਦਾ। ਖਸਮ = ਹੇ ਖਸਮ!
ਜਿਉ ਫੁਰਮਾਵਹਿ ਤਿਉ ਚਲਾ ਸਚੁ ਲਾਲ ਪਿਆਰੇ ॥੧॥ ਰਹਾਉ ॥
I walk in harmony with Your Command, O my True, Sweet Beloved. ||1||Pause||
ਕਿ ਜਿਵੇਂ ਹੁਕਮ ਕਰਦਾ ਹੈਂ, ਮੈਂ ਤਿਵੇਂ ਹੀ (ਜੀਵਨ-ਰਾਹ ਤੇ) ਤੁਰਦਾ ਹਾਂ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੧॥ ਰਹਾਉ ॥ ਚਲਾ = ਮੈਂ ਚੱਲਦਾ ਹਾਂ। ਸਚੁ = ਸਦਾ-ਥਿਰ ਰਹਿਣ ਵਾਲਾ। ਲਾਲ = ਹੇ ਲਾਲ! ॥੧॥ ਰਹਾਉ ॥
ਅਨਦਿਨੁ ਲਾਲੇ ਚਾਕਰੀ ਗੋਲੇ ਸਿਰਿ ਮੀਰਾ ॥
Night and day, the slave works for his overlord.
ਸੇਵਕ ਨੇ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਭਗਤੀ ਦੀ ਸੇਵਾ ਹੀ ਸੰਭਾਲੀ ਹੋਈ ਹੈ, ਸੇਵਕ ਨੂੰ ਆਪਣੇ ਸਿਰ ਉਤੇ ਮਾਲਕ-ਪ੍ਰਭੂ (ਖੜਾ ਦਿੱਸਦਾ) ਹੈ। ਅਨਦਿਨੁ = ਹਰ ਰੋਜ਼। ਗੋਲੇ ਸਿਰਿ = ਗ਼ੁਲਾਮ ਦੇ ਸਿਰ ਉਤੇ। ਮੀਰਾ = ਮਾਲਕ {ਅਮੀਰ}, ਸਰਦਾਰ।
ਗੁਰ ਬਚਨੀ ਮਨੁ ਵੇਚਿਆ ਸਬਦਿ ਮਨੁ ਧੀਰਾ ॥
I have sold my mind for the Word of the Guru's Shabad; my mind is comforted and consoled by the Shabad.
ਸੇਵਕ ਨੇ ਆਪਣਾ ਮਨ ਗੁਰੂ ਦੇ ਬਚਨਾਂ ਤੋਂ ਵੇਚ ਦਿੱਤਾ ਹੈ, ਗੁਰੂ ਦੇ ਸ਼ਬਦ ਵਿਚ (ਟਿਕ ਕੇ) ਸੇਵਕ ਦਾ ਮਨ ਧੀਰਜ ਫੜਦਾ ਹੈ। ਧੀਰਾ = ਧੀਰਜ ਫੜਦਾ ਹੈ।
ਗੁਰ ਪੂਰੇ ਸਾਬਾਸਿ ਹੈ ਕਾਟੈ ਮਨ ਪੀਰਾ ॥੨॥
The Perfect Guru is honored and celebrated; He has taken away the pains of my mind. ||2||
ਸੇਵਕ ਪੂਰੇ ਗੁਰੂ ਨੂੰ ਧੰਨ ਧੰਨ ਆਖਦਾ ਹੈ ਜੇਹੜਾ ਉਸ ਦੇ ਮਨ ਦੀ ਪੀੜ ਦੂਰ ਕਰਦਾ ਹੈ ॥੨॥ ਮਨ ਪੀਰਾ = ਮਨ ਦੀ ਪੀੜ ॥੨॥
ਲਾਲਾ ਗੋਲਾ ਧਣੀ ਕੋ ਕਿਆ ਕਹਉ ਵਡਿਆਈਐ ॥
I am the servant and slave of my Master; what glorious greatness of His can I describe?
ਜੇਹੜਾ ਮਨੁੱਖ ਮਾਲਕ-ਪ੍ਰਭੂ ਦਾ ਸੇਵਕ-ਗ਼ੁਲਾਮ ਬਣ ਜਾਂਦਾ ਹੈ ਮੈਂ ਉਸ ਦੀ ਕੀਹ ਵਡਿਆਈ ਦੱਸ ਸਕਦਾ ਹਾਂ? ਧਣੀ ਕੋ = ਮਾਲਕ ਦਾ। ਕਹਉ = ਮੈਂ ਆਖਾਂ।
ਭਾਣੈ ਬਖਸੇ ਪੂਰਾ ਧਣੀ ਸਚੁ ਕਾਰ ਕਮਾਈਐ ॥
The Perfect Master, by the Pleasure of His Will, forgives, and then one practices Truth.
ਉਹ ਸਭ ਤਾਕਤਾਂ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ (ਆਪਣੇ ਸੇਵਕ-ਉਤੇ) ਬਖ਼ਸ਼ਸ਼ ਕਰਦਾ ਹੈ (ਜਿਸ ਦੀ ਬਰਕਤਿ ਨਾਲ ਸੇਵਕ) ਨਾਮ-ਸਿਮਰਨ (ਦੀ) ਕਾਰ ਕਰਦਾ ਰਹਿੰਦਾ ਹੈ। ਪੂਰਾ = ਸਭ ਤਾਕਤਾਂ ਦਾ ਮਾਲਕ। ਸਚੁ = ਸਦਾ-ਥਿਰ ਪ੍ਰਭੂ ਦਾ ਸਿਮਰਨ।
ਵਿਛੁੜਿਆ ਕਉ ਮੇਲਿ ਲਏ ਗੁਰ ਕਉ ਬਲਿ ਜਾਈਐ ॥੩॥
I am a sacrifice to my Guru, who re-unites the separated ones. ||3||
ਸੇਵਕ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹੈ ਜੇਹੜਾ ਵਿਛੁੜੇ ਜੀਵ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੩॥ ਗੁਰ ਕਉ = ਗੁਰੂ ਤੋਂ। ਬਲਿ = ਬਲਿਹਾਰ, ਕੁਰਬਾਨ ॥੩॥
ਲਾਲੇ ਗੋਲੇ ਮਤਿ ਖਰੀ ਗੁਰ ਕੀ ਮਤਿ ਨੀਕੀ ॥
The intellect of His servant and slave is noble and true; it is made so by the Guru's intellect.
ਗੁਰੂ ਦੀ ਸੋਹਣੀ ਮੱਤ ਲੈ ਕੇ ਸੇਵਕ-ਗ਼ੁਲਾਮ ਦੀ ਅਕਲ ਭੀ ਚੰਗੀ ਹੋ ਜਾਂਦੀ ਹੈ, ਉਸ ਦੀ ਸੁਰਤ ਸਦਾ-ਥਿਰ ਭਗਤੀ ਵਿਚ ਟਿਕ ਕੇ ਸੋਹਣੀ ਹੋ ਜਾਂਦੀ ਹੈ। ਖਰੀ = ਚੰਗੀ। ਨੀਕੀ = ਸੋਹਣੀ।
ਸਾਚੀ ਸੁਰਤਿ ਸੁਹਾਵਣੀ ਮਨਮੁਖ ਮਤਿ ਫੀਕੀ ॥
The intuition of those who are true is beautiful; the intellect of the self-willed manmukh is insipid.
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਮੱਤ ਉਸ ਨੂੰ ਫਿੱਕ ਵਾਲੇ ਰਾਹੇ ਹੀ ਪਾਣ ਵਾਲੀ ਹੁੰਦੀ ਹੈ। ਫੀਕੀ = ਬੇ-ਸੁਆਦੀ।
ਮਨੁ ਤਨੁ ਤੇਰਾ ਤੂ ਪ੍ਰਭੂ ਸਚੁ ਧੀਰਕ ਧੁਰ ਕੀ ॥੪॥
My mind and body belong to You, God; from the very beginning, Truth has been my only support. ||4||
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਜੀਵਾਂ ਨੂੰ ਇਹ) ਮਨ ਤੇ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਹੀ ਆਪਣੀ ਧੁਰ ਦਰਗਾਹ ਤੋਂ ਜੀਵਾਂ ਨੂੰ (ਸਿਮਰਨ ਦੀ) ਟੇਕ ਦੇਣ ਵਾਲਾ ਹੈਂ ॥੪॥ ਸਚੁ = ਸਦਾ-ਥਿਰ। ਧੁਰ ਕੀ = ਧੁਰ ਤੋਂ, ਆਪਣੀ ਦਰਗਾਹ ਤੋਂ ॥੪॥
ਸਾਚੈ ਬੈਸਣੁ ਉਠਣਾ ਸਚੁ ਭੋਜਨੁ ਭਾਖਿਆ ॥
In Truth I sit and stand; I eat and speak the Truth.
(ਸੇਵਕ ਦਾ) ਉਠਣਾ ਬੈਠਣਾ (ਸਦਾ ਹੀ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਰਹਿੰਦਾ ਹੈ, ਸਿਮਰਨ ਹੀ ਉਸ ਦੀ (ਆਤਮਕ) ਖ਼ੁਰਾਕ ਹੈ ਸਿਮਰਨ ਹੀ ਉਸ ਦੀ ਬੋਲੀ ਹੈ। ਸਾਚੈ = ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ-ਥਿਰ ਪ੍ਰਭੂ ਦਾ ਸਿਮਰਨ। ਭਾਖਿਆ = ਬੋਲੀ।
ਚਿਤਿ ਸਚੈ ਵਿਤੋ ਸਚਾ ਸਾਚਾ ਰਸੁ ਚਾਖਿਆ ॥
With Truth in my consciousness, I gather the wealth of Truth, and drink in the sublime essence of Truth.
ਸੇਵਕ ਦੇ ਚਿੱਤ ਵਿਚ ਸਦਾ-ਥਿਰ ਪ੍ਰਭੂ (ਦੀ ਯਾਦ) ਟਿਕੀ ਰਹਿੰਦੀ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦਾ ਧਨ ਹੈ, ਇਹੀ ਰਸ ਸਦਾ ਚੱਖਦਾ ਰਹਿੰਦਾ ਹੈ। ਚਿਤਿ = ਚਿੱਤ ਵਿਚ। ਸਚੈ = ਸਚੇ ਦੀ (ਯਾਦ)। ਵਿਤੋ = ਧਨ।
ਸਾਚੈ ਘਰਿ ਸਾਚੈ ਰਖੇ ਗੁਰ ਬਚਨਿ ਸੁਭਾਖਿਆ ॥੫॥
In the home of Truth, the True Lord protects me; I speak the Words of the Guru's Teachings with love. ||5||
(ਸੇਵਕ) ਗੁਰੂ ਦੀ ਰਾਹੀਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ (ਜਿਸ ਦੀ ਬਰਕਤਿ ਨਾਲ ਉਹ ਆਪਣੇ ਮਨ ਨੂੰ) ਸਦਾ-ਥਿਰ ਪ੍ਰਭੂ ਦੇ ਘਰ ਵਿਚ ਟਿਕਾਈ ਰੱਖਦਾ ਹੈ ॥੫॥ ਸਾਚੈ ਘਰਿ = ਸਦਾ-ਥਿਰ ਰਹਿਣ ਵਾਲੇ ਘਰ ਵਿਚ। ਬਚਨਿ = ਬਚਨ ਦੀ ਰਾਹੀਂ ॥੫॥
ਮਨਮੁਖ ਕਉ ਆਲਸੁ ਘਣੋ ਫਾਥੇ ਓਜਾੜੀ ॥
The self-willed manmukh is very lazy; he is trapped in the wilderness.
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ (ਨਾਮ ਸਿਮਰਨ ਵਲੋਂ) ਬਹੁਤ ਆਲਸ ਰਹਿੰਦਾ ਹੈ, ਉਹ ਆਪਣੇ ਮਨ ਦੀ ਸੁੰਞ ਵਿਚ ਹੀ ਫਸਿਆ ਰਹਿੰਦਾ ਹੈ। ਘਣੋ = ਬਹੁਤ।
ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਵਿਗਾੜੀ ॥
He is drawn to the bait, and continually pecking at it, he is trapped; his link to the Lord is ruined.
(ਨਾਮ ਵਲੋਂ ਸੁੰਞੇ ਮਨ ਦੀ ਅਗਵਾਈ ਵਿਚ) ਫਸਿਆ ਹੋਇਆ ਮਨਮੁਖ ਨਿਤ (ਮਾਇਆ-ਮੋਹ ਦੀ) ਕੋਝੀ ਚੋਗ ਚੁਗਦਾ ਹੈ, (ਆਪਣੇ ਮਨ ਦੇ ਪਿਛੇ) ਲੱਗ ਕੇ ਪਰਮਾਤਮਾ ਨਾਲੋਂ ਆਪਣਾ ਸੰਬੰਧ ਖ਼ਰਾਬ ਕਰ ਲੈਂਦਾ ਹੈ। ਚੋਗੜੀ = ਕੋਝੀ ਚੋਗ। ਲਗਿ = (ਮਾਇਆ ਦੇ ਮੋਹ ਵਿਚ) ਲੱਗ ਕੇ। ਬੰਧੁ = (ਪਰਮਾਤਮਾ ਨਾਲ) ਸੰਬੰਧ।
ਗੁਰ ਪਰਸਾਦੀ ਮੁਕਤੁ ਹੋਇ ਸਾਚੇ ਨਿਜ ਤਾੜੀ ॥੬॥
By Guru's Grace, one is liberated, absorbed in the primal trance of Truth. ||6||
(ਆਪਣੇ ਮਨ ਦੀ ਇਸ ਗ਼ੁਲਾਮੀ ਵਿਚੋਂ ਮਨਮੁਖ ਭੀ) ਗੁਰੂ ਦੀ ਕਿਰਪਾ ਨਾਲ ਸੁਤੰਤਰ ਹੋ ਕੇ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜ ਲੈਂਦਾ ਹੈ ॥੬॥ ਮੁਕਤੁ = ਆਜ਼ਾਦ, ਸੁਤੰਤਰ। ਨਿਜ = ਆਪਣੀ। ਤਾੜੀ = ਸੁਰਤ ॥੬॥
ਅਨਹਤਿ ਲਾਲਾ ਬੇਧਿਆ ਪ੍ਰਭ ਹੇਤਿ ਪਿਆਰੀ ॥
His slave remains continually pierced through with love and affection for God.
ਸੇਵਕ ਨਾਸ-ਰਹਿਤ ਪ੍ਰਭੂ ਦੀ ਯਾਦ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪਿਆਰ ਵਿਚ (ਉਸ ਦਾ ਮਨ) ਵਿੱਝਿਆ ਰਹਿੰਦਾ ਹੈ, (ਸੇਵਕ ਪ੍ਰਭੂ-ਚਰਨਾਂ ਨਾਲ) ਪਿਆਰ ਜੋੜਦਾ ਹੈ। ਅਨਹਤਿ = ਨਾਸ-ਰਹਿਤ ਪ੍ਰਭੂ ਵਿਚ। ਹੇਤਿ = ਹਿਤ ਵਿਚ, ਪ੍ਰੇਮ ਵਿਚ। ਬੇਧਿਆ = ਵਿੱਝਿਆ ਰਹਿੰਦਾ ਹੈ।
ਬਿਨੁ ਸਾਚੇ ਜੀਉ ਜਲਿ ਬਲਉ ਝੂਠੇ ਵੇਕਾਰੀ ॥
Without the True Lord, the soul of the false, corrupt person is burnt to ashes.
(ਸੇਵਕ ਨੂੰ ਨਿਸਚਾ ਹੈ ਕਿ) ਝੂਠੇ ਵਿਕਾਰੀ ਬੰਦਿਆਂ ਦੀ ਜਿੰਦ ਸਦਾ-ਥਿਰ ਪ੍ਰਭੂ ਦੀ ਯਾਦ ਤੋਂ ਖੁੰਝ ਕੇ (ਵਿਕਾਰਾਂ ਵਿਚ ਹੀ) ਸੜ ਬਲ ਜਾਂਦੀ ਹੈ। ਜੀਉ = ਜਿੰਦ। ਜਲਿ ਬਲਉ = ਸੜ ਬਲ ਜਾਏ।
ਬਾਦਿ ਕਾਰਾ ਸਭਿ ਛੋਡੀਆ ਸਾਚੀ ਤਰੁ ਤਾਰੀ ॥੭॥
Abandoning all evil actions, he crosses over in the boat of Truth. ||7||
(ਇਸ ਵਾਸਤੇ) ਸੇਵਕ ਮੋਹ-ਮਾਇਆ ਦੀਆਂ ਵਿਅਰਥ ਕਾਰਾਂ ਤਿਆਗ ਦੇਂਦਾ ਹੈ। ਪਰਮਾਤਮਾ ਦੀ ਭਗਤੀ (ਸੇਵਕ ਵਾਸਤੇ ਸੰਸਾਰ-ਸਮੁੰਦਰ ਤੋਂ) ਤਾਰਨ ਦੇ ਸਮਰੱਥ ਬੇੜੀ ਹੈ ॥੭॥ ਸਾਚੀ = ਸਦਾ-ਥਿਰ ਪ੍ਰਭੂ ਦੀ ਭਗਤੀ। ਤਰੁ = {तरः = A ferry = boat} ਬੇੜੀ। ਤਾਰੀ = {तारिन् = enabling to cross} ਪਾਰ ਲੰਘਾਣ ਦੇ ਸਮਰੱਥ ॥੭॥
ਜਿਨੀ ਨਾਮੁ ਵਿਸਾਰਿਆ ਤਿਨਾ ਠਉਰ ਨ ਠਾਉ ॥
Those who have forgotten the Naam have no home, no place of rest.
ਜਿਨ੍ਹਾਂ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਉਹਨਾਂ ਨੂੰ ਆਤਮਕ ਸ਼ਾਂਤੀ ਲਈ ਹੋਰ ਕੋਈ ਥਾਂ ਟਿਕਾਣਾ ਨਹੀਂ ਲੱਭਦਾ। ਠਉਰ = ਟਿਕਾਣਾ। ਠਾਉ = ਥਾਂ।
ਲਾਲੈ ਲਾਲਚੁ ਤਿਆਗਿਆ ਪਾਇਆ ਹਰਿ ਨਾਉ ॥
The Lord's slave renounces greed and attachment, and obtains the Lord's Name.
ਸੇਵਕ ਨੇ ਮਾਇਆ ਦਾ ਲਾਲਚ ਛੱਡ ਦਿੱਤਾ ਹੈ, ਤੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ। ਲਾਲੈ = ਸੇਵਕ ਨੇ।
ਤੂ ਬਖਸਹਿ ਤਾ ਮੇਲਿ ਲੈਹਿ ਨਾਨਕ ਬਲਿ ਜਾਉ ॥੮॥੪॥
If You forgive him, Lord, then He is united with You; Nanak is a sacrifice. ||8||4||
ਹੇ ਨਾਨਕ! (ਅਰਦਾਸ ਕਰ ਕਿ) ਮੈਂ ਤੈਥੋਂ ਸਦਕੇ ਜਾਂਦਾ ਹਾਂ। ਤੂੰ ਆਪ ਹੀ ਮੇਹਰ ਕਰੇਂ ਤਾਂ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਏਂ ॥੮॥੪॥ ਬਲਿ ਜਾਉ = ਮੈਂ ਸਦਕੇ ਜਾਂਦਾ ਹਾਂ ॥੮॥੪॥