ਧਨਾਸਰੀ ਮਹਲਾ

Dhanaasaree, Fourth Mehl:

ਧਨਾਸਰੀ ਚੌਥੀ ਪਾਤਿਸ਼ਾਹੀ।

ਹਰਿ ਕੇ ਸੰਤ ਜਨਾ ਹਰਿ ਜਪਿਓ ਤਿਨ ਕਾ ਦੂਖੁ ਭਰਮੁ ਭਉ ਭਾਗੀ

The humble Saints of the Lord meditate on the Lord; their pain, doubt and fear have run away.

ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦਾ ਹਰੇਕ ਦੁੱਖ, ਹਰੇਕ ਭਰਮ ਹਰੇਕ ਡਰ ਦੂਰ ਹੋ ਜਾਂਦਾ ਹੈ। ਭਉ = ਡਰ। ਭਾਗੀ = ਦੂਰ ਹੋ ਗਿਆ।

ਅਪਨੀ ਸੇਵਾ ਆਪਿ ਕਰਾਈ ਗੁਰਮਤਿ ਅੰਤਰਿ ਜਾਗੀ ॥੧॥

The Lord Himself inspires them to serve Him; they are awakened within to the Guru's Teachings. ||1||

ਪਰਮਾਤਮਾ ਆਪ ਹੀ ਉਹਨਾਂ ਪਾਸੋਂ ਆਪਣੀ ਭਗਤੀ ਕਰਾਂਦਾ ਹੈ। (ਪਰਮਾਤਮਾ ਦੀ ਕਿਰਪਾ ਨਾਲ ਹੀ) ਉਹਨਾਂ ਦੇ ਅੰਦਰ ਗੁਰੂ ਦਾ ਉਪਦੇਸ਼ ਆਪਣਾ ਪ੍ਰਭਾਵ ਪਾਂਦਾ ਹੈ ॥੧॥ ਸੇਵਾ = ਸੇਵਾ-ਭਗਤੀ। ਅੰਤਰਿ = ਹਿਰਦੇ ਵਿਚ ॥੧॥

ਹਰਿ ਕੈ ਨਾਮਿ ਰਤਾ ਬੈਰਾਗੀ

Imbued with the Lord's Name, they are unattached to the world.

ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ। ਨਾਮਿ = ਨਾਮ ਵਿਚ। ਰਤਾ = ਮਗਨ। ਬੈਰਾਗੀ = ਵੈਰਾਗਵਾਨ, ਮਾਇਆ ਦੇ ਮੋਹ ਤੋਂ ਨਿਰਲੇਪ।

ਹਰਿ ਹਰਿ ਕਥਾ ਸੁਣੀ ਮਨਿ ਭਾਈ ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ

Listening to the sermon of the Lord, Har, Har, their minds are pleased; through Guru's Instruction, they enshrine love for the Lord. ||1||Pause||

ਉਹ (ਜਿਉਂ ਜਿਉਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦਾ ਹੈ, ਉਸ ਨੂੰ ਉਹ ਮਨ ਵਿਚ ਪਿਆਰੀਆਂ ਲੱਗਦੀਆਂ ਹਨ। ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਲਗਨ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ ॥੧॥ ਰਹਾਉ ॥ ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਲਿਵ = ਲਗਨ ॥੧॥ ਰਹਾਉ ॥

ਸੰਤ ਜਨਾ ਕੀ ਜਾਤਿ ਹਰਿ ਸੁਆਮੀ ਤੁਮੑ ਠਾਕੁਰ ਹਮ ਸਾਂਗੀ

God, the Lord and Master, is the caste and social status of His humble Saints. You are the Lord and Master; I am just Your puppet.

ਹੇ ਹਰੀ ਪ੍ਰਭੂ! (ਦੁਨੀਆ ਦੇ ਲੋਕ ਆਪਣੀ ਉੱਚੀ ਜਾਤਿ ਦਾ ਮਾਣ ਕਰਦੇ ਹਨ) ਸੰਤ ਜਨਾਂ ਦੀ ਜਾਤਿ ਤੂੰ ਆਪ ਹੀ ਹੈਂ (ਸੰਤ ਜਨ ਤੈਥੋਂ ਹੀ ਆਤਮਕ ਜੀਵਨ ਲੈਂਦੇ ਹਨ)। ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ, ਅਸੀਂ ਤੇਰੇ ਪੂਰਨਿਆਂ ਉਤੇ ਤੁਰਨ ਵਾਲੇ ਹਾਂ। ਸਾਂਗੀ = ਸਾਂਗ-ਧਾਰੀ, ਪੂਰਨਿਆਂ ਉਤੇ ਤੁਰਨ ਵਾਲੇ।

ਜੈਸੀ ਮਤਿ ਦੇਵਹੁ ਹਰਿ ਸੁਆਮੀ ਹਮ ਤੈਸੇ ਬੁਲਗ ਬੁਲਾਗੀ ॥੨॥

As is the understanding You bless us with, so are the words we speak. ||2||

ਹੇ ਮਾਲਕ ਪ੍ਰਭੂ! ਜਿਹੋ ਜਿਹੀ ਅਕਲ ਤੂੰ ਸਾਨੂੰ ਦੇਂਦਾ ਹੈਂ, ਅਸੀਂ ਉਹੋ ਜਿਹੇ ਬੋਲ ਹੀ ਬੋਲਦੇ ਹਾਂ ॥੨॥ ਤੈਸੇ ਬੁਲਗ ਬੁਲਾਗੀ = ਉਹੋ ਜਿਹੇ ਬੋਲ ਹੀ ਬੋਲਦੇ ਹਾਂ ॥੨॥

ਕਿਆ ਹਮ ਕਿਰਮ ਨਾਨੑ ਨਿਕ ਕੀਰੇ ਤੁਮੑ ਵਡ ਪੁਰਖ ਵਡਾਗੀ

What are we? Tiny worms, and microscopic germs. You are our great and glorious Lord and Master.

ਹੇ ਪ੍ਰਭੂ! ਸਾਡੀ ਕੀਹ ਪਾਂਇਆਂ ਹੈ? ਅਸੀਂ ਬਹੁਤ ਛੋਟੇ ਕਿਰਮ ਹਾਂ, ਨਿੱਕੇ ਨਿੱਕੇ ਕੀੜੇ ਹਾਂ, ਤੂੰ ਵੱਡਾ ਪੁਰਖ ਹੈਂ। ਕਿਆ ਹਮ = ਸਾਡੀ ਕੀਹ ਪਾਂਇਆਂ ਹੈ? ਕਿਰਮ = ਕੀੜੇ। ਨਾਨ੍ਹ੍ਹ = ਨੰਨ੍ਹੇ, ਬਹੁਤ ਛੋਟੇ। ਨਿਕ = ਨਿੱਕੇ ਨਿੱਕੇ।

ਤੁਮੑਰੀ ਗਤਿ ਮਿਤਿ ਕਹਿ ਸਕਹ ਪ੍ਰਭ ਹਮ ਕਿਉ ਕਰਿ ਮਿਲਹ ਅਭਾਗੀ ॥੩॥

I cannot describe Your state and extent. O God, how can we unfortunate ones meet with You? ||3||

ਅਸੀਂ ਜੀਵ ਇਹ ਨਹੀਂ ਦੱਸ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਤੇ, ਕੇਡਾ ਵੱਡਾ ਹੈਂ। ਅਸੀਂ ਭਾਗ-ਹੀਣ ਜੀਵ (ਆਪਣੇ ਉੱਦਮ ਨਾਲ) ਤੈਨੂੰ ਕਿਵੇਂ ਮਿਲ ਸਕਦੇ ਹਾਂ? ॥੩॥ ਗਤਿ = ਆਤਮਕ ਅਵਸਥਾ। ਮਿਤਿ = ਮਾਪ, ਵਿਤ। ਕਿਉ ਕਰਿ = ਕਿਵੇਂ, ਕਿਸ ਤਰ੍ਹਾਂ? ਮਿਲਹ = ਅਸੀਂ ਮਿਲ ਸਕਦੇ ਹਾਂ। ਅਭਾਗੀ = ਭਾਗ-ਹੀਣ ॥੩॥

ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰਿ ਹਰਿ ਸੇਵਾ ਲਾਗੀ

O God, my Lord and Master, shower me with Your Mercy, and commit me to Your service.

ਹੇ ਹਰੀ ਪ੍ਰਭੂ! ਹੇ ਮਾਲਕ! ਸਾਡੇ ਉਤੇ ਮੇਹਰ ਕਰ, ਅਸੀਂ ਤੇਰੀ ਸੇਵਾ-ਭਗਤੀ ਵਿਚ ਲੱਗੀਏ। ਸੁਆਮੀ = ਹੇ ਸੁਆਮੀ!

ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਥਾਗੀ ॥੪॥੨॥

Make Nanak the slave of Your slaves, God; I speak the speech of the Lord's sermon. ||4||2||

ਹੇ ਨਾਨਕ! (ਆਖ-) ਹੇ ਪ੍ਰਭੂ! ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਅਸੀਂ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦੇ ਰਹੀਏ ॥੪॥੨॥ ਦਾਸਨਿ ਦਾਸੁ = ਦਾਸਾਂ ਦਾ ਦਾਸ। ਕਰਹੁ = ਬਣਾ ਲਵੋ। ਕਥਾਗੀ = ਕਥੀਏ ॥੪॥੨॥