ਦੋਹਰਾ

Dohira

ਦੋਹਰਾ:

ਸਹਰ ਬਦਖਸਾ ਮੈ ਹੁਤੀ ਏਕ ਮੁਗਲ ਕੀ ਬਾਲ

There lived a Mughal’s woman m the city of Badkhashan.

ਬਦਖ਼ਸ਼ਾਂ (ਨਾਂ ਦੇ) ਸ਼ਹਿਰ ਵਿਚ ਇਕ ਮੁਗ਼ਲ ਇਸਤਰੀ ਰਹਿੰਦੀ ਸੀ।

ਤਾ ਸੌ ਕਿਯਾ ਚਰਿਤ੍ਰ ਤਿਨ ਸੋ ਤੁਮ ਸੁਨਹੁ ਨ੍ਰਿਪਾਲ ॥੨॥

Now, my Raja, listen to the cunning acts of her plays.(2)

ਉਸ ਨੇ ਜੋ ਚਰਿਤ੍ਰ ਕੀਤਾ, ਉਸ ਨੂੰ ਹੇ ਰਾਜਨ! ਸੁਣੋ ॥੨॥

ਬਿਤਨ ਮਤੀ ਇਕ ਚੰਚਲਾ ਹਿਤੂ ਮੁਗਲ ਕੀ ਏਕ

A lady named Bitan Mati loved the Mughal.

ਮੁਗ਼ਲ ਨਾਲ ਹਿਤ ਕਰਨ ਵਾਲੀ ਬਿਤਨ ਮਤੀ (ਨਾਂ ਦੀ) ਇਕ ਇਸਤਰੀ ਸੀ।

ਜੰਤ੍ਰ ਮੰਤ੍ਰ ਅਰੁ ਬਸੀਕਰ ਜਾਨਤ ਹੁਤੀ ਅਨੇਕ ॥੩॥

She had been accorded with various types of magic and charms.(3)

(ਉਹ) ਜੰਤ੍ਰ, ਮੰਤ੍ਰ ਅਤੇ ਵਸ ਕਰਨ ਵਾਲੇ ਅਨੇਕ ਢੰਗ ਜਾਣਦੀ ਹੁੰਦੀ ਸੀ ॥੩॥