ਕਬੀਰਾ ਏਕੁ ਅਚੰਭਉ ਦੇਖਿਓ ਹੀਰਾ ਹਾਟ ਬਿਕਾਇ ॥
Kabeer, I saw a strange and wonderful thing. A jewel was being sold in a store.
ਹੇ ਕਬੀਰ! (ਜਗਤ ਵਿਚ) ਮੈਂ ਇਕ ਅਚਰਜ (ਮੂਰਖਤਾ ਦਾ) ਤਮਾਸ਼ਾ ਵੇਖਿਆ ਹੈ। ਹੀਰਾ ਹੱਟੀ ਹੱਟੀ ਤੇ ਵਿਕ ਰਿਹਾ ਹੈ, ਅਚੰਭਉ = ਅਰਚਜ (ਮੂਰਖਤਾ ਦਾ) ਤਮਾਸ਼ਾ। ਹਾਟ = ਹੱਟੀ ਹੱਟੀ ਤੇ। ਬਿਕਾਇ = ਵਿਕ ਰਿਹਾ ਹੈ।
ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ ॥੧੫੪॥
Because there was no buyer, it was going in exchange for a shell. ||154||
ਚੂੰਕਿ ਕਿਸੇ ਨੂੰ ਇਸ ਦੀ ਕਦਰ-ਪਛਾਣ ਨਹੀਂ ਹੈ, ਇਹ ਕਉਡੀਆਂ ਦੇ ਭਾ ਜਾ ਰਿਹਾ ਹੈ (ਅਜਾਈਂ ਜਾ ਰਿਹਾ ਹੈ) ॥੧੫੪॥ ਬਨਜਨਰਾਹੇ ਬਾਹਰਾ = ਖ਼ਰੀਦਣ ਵਾਲਾ ਨਾਹ ਹੋਣ ਕਰਕੇ, ਕਿਸੇ ਨੂੰ ਵਣਜ ਕਰਨ ਦੀ ਜਾਚ ਨਾਹ ਹੋਣ ਕਰਕੇ ॥੧੫੪॥