ਚੌਪਈ ॥

ਚੌਪਈ:

ਮੂਰਖ ਬਾਤ ਨ ਕਛੁ ਲਖਿ ਲਈ ॥

ਮੂਰਖ (ਚੌਧਰੀ) ਕੁਝ ਵੀ ਨਾ ਸਮਝ ਸਕਿਆ

ਕਿਹ ਬਿਧਿ ਨਾਰਿ ਤਾਹਿ ਛਲਿ ਗਈ ॥

ਕਿ ਕਿਸ ਤਰ੍ਹਾਂ ਇਸਤਰੀ ਉਸ ਨੂੰ ਛਲ ਗਈ ਹੈ।

ਜਾਨ︀ਯੋ ਦਾਨ ਆਜੁ ਤ੍ਰਿਯ ਕੀਨੋ ॥

(ਉਸ ਨੇ) ਸਮਝਿਆ ਕਿ ਅਜ ਇਸਤਰੀ ਨੇ ਦਾਨ ਕੀਤਾ ਹੈ

ਤਾ ਕੌ ਕਛੂ ਚਰਿਤ੍ਰ ਨ ਚੀਨੋ ॥੧੧॥

(ਪਰ) ਉਸ ਦੇ ਚਰਿਤ੍ਰ ਨੂੰ ਕੁਝ ਵੀ ਸਮਝ ਨਾ ਸਕਿਆ ॥੧੧॥

ਦਾਨ ਭਿਟੌਅਨ ਕੋ ਜਬ ਦਿਯੋ ॥

ਜਦ ਮੇਲ ਕਰਵਾਉਣ ਵਾਲੀ (ਦਾਸੀ) ਨੂੰ ਦਾਨ ਦਿੱਤਾ

ਕਛੁ ਜੜ ਭੇਦ ਸਮਝਿ ਨਹਿ ਲਿਯੋ ॥

ਤਾਂ ਮੂਰਖ (ਚੌਧਰੀ) ਕੁਝ ਵੀ ਭੇਦ ਨਾ ਸਮਝ ਸਕਿਆ।

ਤਹ ਤੇ ਕਾਢਿ ਅੰਨ ਤਿਨ ਖਾਯੋ ॥

ਉਨ੍ਹਾਂ ਨੇ ਕੋਠੜੀ ਵਿਚ ਅੰਨ ਕਢ ਕੇ ਖਾ ਲਿਆ

ਤਵਨ ਜਾਰ ਕੋ ਘਰ ਪਹੁਚਾਯੋ ॥੧੨॥

ਅਤੇ ਉਸ (ਇਸਤਰੀ) ਦੇ ਯਾਰ ਨੂੰ ਘਰ ਪਹੁੰਚਾ ਦਿੱਤਾ ॥੧੨॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੬॥੩੦੯੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੫੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੬॥੩੦੯੮॥ ਚਲਦਾ॥